ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ ''ਚ ਆ ਸਕਦੀਆਂ ਨੇ ਰੁਕਾਵਟਾਂ

Thursday, Jan 14, 2021 - 11:18 AM (IST)

ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ ''ਚ ਆ ਸਕਦੀਆਂ ਨੇ ਰੁਕਾਵਟਾਂ

ਜਲੰਧਰ (ਬਿਊਰੋ) - ਵਾਸਤੂ ਸ਼ਾਸਤਰ ਮੁਤਾਬਕ ਘਰ ਦੀ ਨਕਾਰਾਤਮਕ ਊਰਜਾ ਪਰਿਵਾਰ ਦੇ ਮੈਂਬਰਾਂ 'ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਇਕ ਹੈ ‘ਘਰ ਵੀ ਬਨਾਵਟ’। ਜ਼ਿਆਦਾਤਰ ਲੋਕ ਵਾਸਤੂ ਦੇ ਨਿਯਮਾਂ ਮੁਤਾਬਕ ਹੀ ਆਪਣੇ ਘਰ ਨੂੰ ਬਣਾਉਣਾ ਚਾਹੀਦਾ ਹੈ। ਘਰ ਨੂੰ ਬਣਾਉਂਦੇ ਸਮੇਂ ਦਿਸ਼ਾ ਦਾ ਖ਼ਾਸ ਧਿਆਨ ਰੱਖਦੇ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ ਕਰਨ ਨਾਲ ਘਰ ਦੀ ਨਕਾਰਾਤਮਕ ਊਰਜਾ 'ਚ ਵਾਧਾ ਹੁੰਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਇਹ ਦੋਸ਼ ਕੋਈ ਆਮ ਦੋਸ਼ ਨਹੀਂ ਸਗੋਂ ਬਹੁਤ ਹੀ ਵੱਡਾ ਵਾਸਤੂ ਦੋਸ਼ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...

ਖੂਬਸੂਰਤ ਦੀਵਾਰ
ਘਰ ਦੀ ਖੂਬਸੂਰਤ ਦੀਵਾਰ ਨਾ ਸਿਰਫ ਦੇਖਣ 'ਚ ਸੋਹਣੀ ਲੱਗਦੀ ਹੈ ਸਗੋਂ ਇਹ ਤੁਹਾਡੇ ਘਰ 'ਚ ਸਾਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦੀ ਹੈ। ਵਾਸਤੂ ਮੁਤਾਬਕ ਘਰ ਦੀ ਦੀਵਾਰਾਂ 'ਚ ਪਈ ਦਰਾੜ ਵਾਸਤੂ ਦੋਸ਼ ਪੈਦਾ ਕਰਦੀ ਹੈ। ਇਸ ਕਾਰਨ ਘਰ 'ਚ ਹਮੇਸ਼ਾ ਬੀਮਾਰੀ ਅਤੇ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ। 

ਦੀਵਾਰਾਂ 'ਚ ਆਈਆਂ ਦਰਾੜ ਨੂੰ ਕਰੋ ਠੀਕ
ਜੇਕਰ ਤੁਹਾਡੇ ਘਰ ਦੀਆਂ ਦੀਵਾਰਾਂ 'ਚ ਦਰਾੜ ਆ ਗਈ ਹੋਵੇ ਤਾਂ ਇਸ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ। ਅਜਿਹਾ ਨਾ ਕਰਨ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। 

ਸਜਾਵਟੀ ਪੌਦੇ 
ਘਰ ਦੀ ਸਜਾਵਟ ਕਰਨ ਲਈ ਅਕਸਰ ਲੋਕ ਘਰ 'ਚ ਸਜਾਵਟੀ ਫੁੱਲ ਜਾਂ ਪੌਦੇ ਲਗਾਉਂਦੇ ਹਨ ਪਰ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਰਝਾਏ ਹੋਏ ਫੁੱਲ ਘਰ ਦੇ ਮੈਂਬਰਾਂ 'ਚ ਮਨ-ਮੁਟਾਅ ਪੈਦਾ ਕਰਦੇ ਹਨ। ਇਨ੍ਹਾਂ ਹੀ ਨਹੀਂ ਇਹ ਪੌਦੇ ਘਰ ਦੇ ਹਰ ਮੈਂਬਰ ਦੀ ਤਰੱਕੀ 'ਚ ਰੁਕਾਵਟ ਵੀ ਬਣਦੇ ਹਨ।

ਮੁੱਖ ਦੁਆਰ 
ਘਰ ਦੇ ਮੁੱਖ ਦੁਆਰ ਦੇ ਸਾਹਮਣੇ ਕੋਈ ਵੱਡਾ ਰੁੱਖ ਜਾਂ ਬਿਜਲੀ ਦਾ ਖੰਬਾ ਨਹੀਂ ਹੋਣਾ ਚਾਹੀਦਾ। ਇਹ ਵਾਸਤੂ ਦੋਸ਼ ਨੂੰ ਪੈਦਾ ਕਰਦਾ ਹੈ। ਅਜਿਹੀ ਸਥਿਤੀ 'ਚ ਤੁਰੰਤ ਇਸ ਦਾ ਉਪਾਅ ਕਰਨਾ ਚਾਹੀਦਾ ਹੈ।


author

rajwinder kaur

Content Editor

Related News