ਸੂਰਜਮੁਖੀ ਦੇ ਬੀਜਾਂ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Friday, Nov 17, 2017 - 12:03 PM (IST)

ਸੂਰਜਮੁਖੀ ਦੇ ਬੀਜਾਂ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਸੂਰਜਮੁਖੀ ਦੇ ਬੀਜਾਂ ਵਿਚ ਵਿਟਾਮਿਨ ਏ ਵਿਟਾਮਿਨ ਈ ਅਤੇ ਖਣਿਜ ਪਦਾਰਥ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ। ਇਹ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੀ ਫਾਸਟ ਫੂਡ ਵਿਚ ਵੀ ਵਰਤੋਂ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਸੂਰਜਮੁਖੀ ਦੇ ਬੀਜਾਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਦਿਲ ਨੂੰ ਰੱਖੇ ਸਿਹਤਮੰਦ 
ਇਨ੍ਹਾਂ ਬੀਜਾਂ ਵਿਚ ਵਿਟਾਮਿਨ ਸੀ ਅਤੇ ਈ ਹੁੰਦਾ ਹੈ, ਜੋ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਕਰਦਾ ਹੈ। ਵਿਟਾਮਿਨ ਈ ਕੋਲੈਸਟਰੋਲ ਨੂੰ ਕੰਟਰੋਲ ਵਿਚ ਕਰਦਾ ਹੈ। ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। 
2. ਪੇਟ ਲਈ ਫਾਇਦੇਮੰਦ
ਸੂਰਜਮੁਖੀ ਦੇ ਬੀਜ ਵਿਚ ਫਾਈਬਰ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। 
3. ਕੈਂਸਰ ਤੋਂ ਬਚਾਅ
ਇਹ ਬੀਜ ਕੈਂਸਰ ਤੋਂ ਰੋਕਥਾਮ ਦਾ ਵੀ ਕੰਮ ਕਰਦੇ ਹਨ। ਇਸ ਦੇ ਐਂਟੀਆਕਸੀਡੈਂਟ ਗੁਣ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।
4. ਹੱਡੀਆਂ ਮਜ਼ਬੂਤ 
ਸੂਰਜਮਖੀ ਦੇ ਬੀਜਾਂ ਵਿਚ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਲਚੀਲਾਪਨ ਆਉਂਦਾ ਹੈ। ਗਠੀਆ ਰੋਗ ਵਿਚ ਵੀ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 


Related News