ਇਨ੍ਹਾਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਪਪੀਤੇ ਦੀ ਵਰਤੋਂ
Friday, Jul 27, 2018 - 05:59 PM (IST)

ਨਵੀਂ ਦਿੱਲੀ— ਪਪੀਤਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੈਗਨੀਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ ਅਤੇ ਕੈਰੋਟੀਨ ਮੌਜੂਦ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੇ ਕੰਮ ਆਉਂਦਾ ਹੈ। ਉਂਝ ਤਾਂ ਪਪੀਤਾ ਹੈਲਥ ਲਈ ਚੰਗਾ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਇਹ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਕਿਨ੍ਹਾਂ ਲੋਕਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
1. ਗਰਭਵਤੀ ਔਰਤਾਂ ਨਾ ਕਰੋ ਵਰਤੋ
ਉਂਝ ਤਾਂ ਪਪੀਤਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਗਰਭਵਤੀ ਔਰਤਾਂ ਨੂੰ ਇਸ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਇਸ ਨੂੰ ਖਾਣ ਨਾਲ ਗਰਭਪਾਤ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
2. ਬਲੱਡ ਪ੍ਰੈਸ਼ਰ ਦੇ ਮਰੀਜ਼ ਰਹੋ ਦੂਰ
ਜਿਨ੍ਹਾਂ ਲੋਕਾਂ ਨੂੰ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਪਪੀਤੇ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਇਹ ਉਨ੍ਹਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
3. ਕਿਡਨੀ ਸਟੋਨ
ਇਸ ਨੂੰ ਖਾਣ ਨਾਲ ਕਈ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ ਪਪੀਤੇ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਮੌਜੂਜ ਹੁੰਦੀ ਹੈ ਪਰ ਇਕ ਅਧਿਅਨ 'ਚ ਸਾਹਮਣੇ ਆਇਆ ਹੈ ਕਿ ਵਿਟਾਮਿਨ ਸੀ ਦੀ ਜ਼ਿਆਦਾ ਵਰਤੋਂ ਨਾਲ ਕਿਡਨੀ 'ਚ ਪੱਥਰੀ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।
4. ਸਿਕਨ 'ਤੇ ਮਾੜਾ ਪ੍ਰਭਾਵ
ਜੋ ਲੋਕ ਕੈਰੋਟੋਨੇਮਿਆ ਨਾਮ ਦੇ ਰੋਗ ਤੋਂ ਪੀੜਤ ਹੈ ਉਨ੍ਹਾਂ ਨੂੰ ਬਿਲਕੁਲ ਵੀ ਪਪੀਤੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਪਪੀਤੇ 'ਚ ਕੈਰੋਟੀਨ ਨਾਂ ਦਾ ਤੱਤ ਹੁੰਦਾ ਹੈ ਜੋ ਸਕਿਨ ਐਲਰਜੀ ਕਾਰਨ ਬਣਦਾ ਹੈ।
5. ਦਸਤ ਦੇ ਸਮੇਂ
ਪੇਟ ਖਰਾਬ , ਦਸਤ ਹੋਣ 'ਤੇ ਪਪੀਤੇ ਤੋਂ ਦੂਰ ਰਹੋ। ਦਸਤ ਹੋਣ 'ਤੇ ਜੇ ਤੁਸੀਂ ਪਪੀਤਾ ਖਾ ਲੈਂਦੇ ਹੋ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ। ਹਾਰਟ ਦੀ ਸਮੱਸਿਆ ਸੰਬੰਧੀ ਪ੍ਰੇਸ਼ਾਨੀਆਂ ਦੇ ਚਲਦੇ ਜੋ ਲੋਕ ਖੂਨ ਪਤਲਾ ਕਰਨ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਪਪੀਤੇ ਤੋਂ ਦੂਰ ਰਹਿਣਾ ਚਾਹੀਦਾ ਹੈ।