ਅਨੇਕਾ ਬੀਮਾਰੀਆਂ ਨੂੰ ਦੂਰ ਕਰਨ ਲਈ ਲਾਭਦਾਇਕ ਹੁੰਦੀ ਹੈ ਤੁਲਸੀ ਜਾਣੋ ਕਿਵੇਂ?
Wednesday, Jun 15, 2016 - 02:55 PM (IST)
ਮੁੰਬਈ - ਤੁਲਸੀ ਦੀ ਰੋਜ਼ ਸਵੇਰੇ ਪੂਜਾ ਕਰਨ ਤੋਂ ਇਲਾਵਾ ਇਸ ਦਾ ਰੋਜ਼ ਸੇਵਨ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਹੋ ਸਕਦਾ ਹੈ। ਸਦੀਆਂ ਤੋਂ ਚਲੇ ਆ ਰਹੇ ਇਹ ਨੁਸਖ਼ੇ ਹਮੇਸ਼ਾਂ ਅਸਰਦਾਰ ਹੁੰਦੇ ਹਨ ਅਤੇ ਦਵਾਈਆਂ ਦੀ ਵਰਤੋਂ ਕਾਰਣ ਹੋਣ ਵਾਲੇ ਨੁਕਸਾਨ ਵੀ ਨਹੀਂ ਹੋਣਗੇ।
ਸਰਦੀਆਂ ''ਚ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਲਾਭ ਹੁੰਦਾ ਹੈ, ਪਰ ਤੁਹਾਨੂੰ ਪਤਾ ਹੈ ਕਿ ਸਵੇਰ ਵੇਲੇ ਖਾਲੀ ਪੇਟ ਤੁਲਸੀ ਦੇ ਪੱਤਿਆਂ ਨੂੰ ਦੁੱਧ ''ਚ ਪਾ ਕੇ ਪੀਣ ਨਾਲ ਵੀ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਬੁਖ਼ਾਰ ਹੋਣ ਤੇ ਇਹ ਤਰਲ ਪੀਣ ਨਾਲ ਸਰੀਰ ਨੂੰ ਜਲਦੀ ਠੀਕ ਹੋਣ ਦੀ ਸ਼ਕਤੀ ਮਿਲਦੀ ਹੈ।
2. ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ ਹੋ ਚੁੱਕੀ ਹੈ ਜਾਂ ਖ਼ਾਨਦਾਨ ''ਚ ਕਿਸੇ ਨੂੰ ਇਹ ਬੀਮਾਰੀ ਪਹਿਲੇ ਹੋਈ ਹੋਵੇ, ਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਰੋਜ਼ ਸਵੇਰੇ ਦੁੱਧ ਅਤੇ ਤੁਲਸੀ ਦੇ ਤਰਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਦਿਲ ਦੀ ਤਾਕਤ ਵਧਦੀ ਹੈ ਅਤੇ ਦਿਲ ਤੰਦਰੁਸਤ ਹੁੰਦਾ ਹੈ, ਅਤੇ ਅੱਗੋਂ ਹੋਣ ਵਾਲੀ ਬੀਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ।
3. ਇਹ ਤਰਲ ਪੀਣ ਨਾਲ ਮਨ ਚੰਗਾ ਹੁੰਦਾ ਹੈ ਅਤੇ ਨਾੜੀ ਸਿਸਟਮ ਨੂੰ ਵੀ ਅਰਾਮ ਮਿਲਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਜੇਕਰ ਤੁਸੀਂ ਡਿਪਰੈਸ਼ਨ ਜਾਂ ਚਿੰਤਾ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੇਵਨ ਜ਼ਰੂਰ ਕਰੋ।
4. ਜੇਕਰ ਕਿਡਨੀ ''ਚ ਪੱਥਰੀ ਦੀ ਬੀਮਾਰੀ ਦੀ ਸ਼ੁਰੂਆਤ ਹੈ, ਤਾਂ ਤੁਲਸੀ ਤਰਲ ਦੀ ਵਰਤੋਂ ਕਰਨ ਨਾਲ ਕਿਡਨੀ ਦੀ ਪੱਥਰੀ ਗਲ ਕੇ ਨਿਕਲ ਜਾਂਦੀ ਹੈ।
5. ਤੁਲਸੀ ''ਚ ਕਈ ਰੋਗਾਣੂਨਾਸ਼ਕ ਤੱਤ ਹੁੰਦੇ ਹਨ ਅਤੇ ਦੁੱਧ ''ਚ ਪੌਸ਼ਕ ਤੱਤ ਹੁੰਦੇ ਹਨ ਜਿਸ ਕਾਰਣ ਕੈਂਸਰ ਵਰਗੀ ਘਾਤਕ ਬੀਮਾਰੀ ਜਨਮ ਹੀ ਨਹੀਂ ਲੈ ਸਕਦੀ।
6. ਕਿਸੇ ਵਿਅਕਤੀ ਨੂੰ ਦਮਾ ਜਾਂ ਸਾਹ ਸਬੰਧੀ ਕੋਈ ਰੋਗ ਹੁੰਦਾ ਹੈ ਤਾਂ ਇਸ ਤਰਲ ਦੀ ਵਰਤੋਂ ਕਰਨ ਨਾਲ ਕੁਝ ਦਿਨ੍ਹਾਂ ''ਚ ਹੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ।
7. ਸਿਰ ਦਰਦ ਵਾਰ-ਵਾਰ ਤੰਗ ਕਰੇ ਤਾਂ ਤੁਲਸੀ ਅਤੇ ਦੁੱਧ ਨੂੰ ਘੋਲ ਕੇ ਪੀਣ ਨਾਲ ਅਰਾਮ ਮਿਲੇਗਾ। ਇਹ ਮਾਈਗ੍ਰੇਨ ਵਰਗੀ ਨਾਮੁਰਾਦ ਬਿਮਾਰੀ ਲਈ ਵੀ ਬਹੁਤ ਉਪਯੋਗੀ ਹੈ।
