ਪੀਲੀਏ ਦੇ ਰੋਗੀ ਲਈ ਬੇਹੱਦ ਫਾਇਦੇਮੰਦ ਹਨ ਇਹ ਘਰੇਲੂ ਨੁਸਖੇ

07/14/2018 2:56:36 PM

ਨਵੀਂ ਦਿੱਲੀ— ਪੀਲੀਆ ਇਕ ਸਾਧਾਰਨ ਰੋਗ ਹੈ ਪਰ ਇਸ ਦਾ ਸਮੇਂ 'ਤੇ ਇਲਾਜ ਨਾ ਹੋਣ 'ਤੇ ਇਹ ਸਮੱਸਿਆ ਕਾਫੀ ਵਧ ਜਾਂਦੀ ਹੈ। ਇਹ ਬੀਮਾਰੀ ਹੋਣ 'ਤੇ ਚਮੜੀ ਅਤੇ ਅੱਖਾਂ ਦਾ ਰੰਗ ਪੀਲਾ ਪੈਣ ਲੱਗਦਾ ਹੈ। ਇਹ ਰੋਗ ਲੀਵਰ ਨਾਲ ਸਬੰਧਤ ਹੁੰਦਾ ਹੈ, ਜਿਸ ਕਾਰਨ ਭੋਜਨ ਪਚਾਉਣ 'ਚ ਮੁਸ਼ਕਲ ਆਉਂਦੀ ਹੈ ਅਤੇ ਸਰੀਰ ਵਿਚ ਜ਼ਹਿਰੀਲੇ ਪਦਾਰਥ ਬਣਨ ਲੱਗਦੇ ਹਨ। ਇਸ ਨਾਲ ਖੂਨ ਦਾ ਰੰਗ ਵੀ ਪੀਲਾ ਹੋਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਲੱਛਣ ਅਤੇ ਘਰੇਲੂ ਇਲਾਜ ਦੱਸ ਰਹੇ ਹਾਂ, ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਪੀਲੀਆ ਰੋਗ ਦੇ ਲੱਛਣ
ਅੱਖਾਂ ਅਤੇ ਚਮੜੀ ਦਾ ਪੀਲਾ ਪੈਣਾ
ਸਿਰ ਦਰਦ ਅਤੇ ਬੁਖਾਰ ਰਹਿਣਾ
— ਉਲਟੀ ਆਉਣਾ
— ਚਮੜੀ 'ਤੇ ਖਾਰਿਸ਼ ਹੋਣਾ
ਥੋੜ੍ਹਾ ਜਿਹਾ ਕੰਮ ਕਰਨ 'ਤੇ ਥਕਾਵਟ ਹੋਣਾ।
1. ਮੂਲੀ ਦੇ ਪੱਤਿਆਂ ਦੇ ਰਸ ਵਿਚ ਮਿਸ਼ਰੀ ਮਿਲਾ ਕੇ ਸਵੇਰੇ ਖਾਲੀ ਪੇਟ ਲਓ। ਇਹ ਪੀਲੀਆ ਰੋਗ ਦੂਰ ਕਰਨ 'ਚ ਬਹੁਤ ਹੀ ਫਾਇਦੇਮੰਦ ਹੈ।
2. ਪੱਕਿਆ ਪਪੀਤਾ ਖਾਣ ਨਾਲ ਪੀਲੀਆ ਰੋਗ ਦੂਰ ਹੁੰਦਾ ਹੈ ਜਾਂ ਕੱਚੇ ਪਪੀਤੇ ਦੀ ਬਿਨਾ ਮਿਰਚ ਮਸਾਲੇ ਵਾਲੀ ਸਬਜ਼ੀ ਬਣਾ ਕੇ ਖਾਓ।
3. ਗਾਜਰ ਦਾ ਰਸ ਪੀਲੀਏ ਦੇ ਰੋਗ 'ਚ ਬੇਹੱਦ ਫਾਇਦੇਮੰਦ ਹੈ। ਪੀਲੀਏ ਦੇ ਰੋਗ ਲਈ ਗਾਜਰ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ।
4. ਇਕ ਗਲਾਸ ਗੰਨੇ ਦੇ ਰਸ 'ਚ ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਪੀਲੀਆ ਰੋਗ ਦੂਰ ਹੁੰਦਾ ਹੈ।
5. ਪੀਲੀਏ ਦੇ ਰੋਗੀ ਲਈ ਤਰਬੂਜ਼ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਨਾਲ ਖੂਨ ਸਾਫ ਹੁੰਦਾ ਹੈ।
6. ਨਿੰਮ ਦੇ ਪੱਤਿਆਂ ਦੇ ਰਸ 'ਚ 2 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਪੀਲੀਆ ਰੋਗ ਦੂਰ ਹੋ ਜਾਂਦਾ ਹੈ।


Related News