ਗਰਮੀਆਂ ’ਚ ਰੋਜ਼ ਕਰੋ ਤਰਬੂਜ਼ ਦੀ ਵਰਤੋਂ, ਪਾਣੀ ਦੀ ਘਾਟ ਸਣੇ ਹੋਣਗੀਆਂ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ

03/27/2021 11:09:51 AM

ਨਵੀਂ ਦਿੱਲੀ—ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਜਿਹੇ 'ਚ ਸਾਨੂੰ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਹੋਵੇਗਾ। ਇਨ੍ਹੀਂ ਦਿਨੀਂ ਰਸ ਭਰੇ ਫ਼ਲ ਸਾਡੀ ਸਿਹਤ ਲਈ ਕਾਫ਼ੀ ਲਾਹੇਵੰਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜ਼ਿਆਦਾ ਗਰਮੀ 'ਚ ਤਰਬੂਜ਼ ਦਾ ਫ਼ਲ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ। ਤਰਬੂਜ਼ 'ਚ ਵਿਟਾਮਿਨ ਸੀ ਅਤੇ ਏ ਪਾਇਆ ਜਾਂਦਾ ਹੈ। ਜੋ ਲੋਕ ਇਨ੍ਹਾਂ ਦਿਨਾਂ 'ਚ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ ਉਹ ਤਰਬੂਜ਼ ਦੀ ਵਰਤੋਂ ਜ਼ਰੂਰ ਕਰਨ ਕਿਉਂਕਿ ਇਸ 'ਚ ਢੇਰ ਸਾਰਾ ਪਾਣੀ ਅਤੇ ਫਾਈਬਰ ਹੁੰਦਾ ਹੈ ਜੋ ਭੁੱਖ ਨੂੰ ਮਿਟਾਉਂਦਾ ਹੈ ਅਤੇ ਪੋਸ਼ਣ ਦਿੰਦਾ ਹੈ ਤਾਂ ਆਓ ਜਾਣਦੇ ਹਾਂ ਤਰਬੂਜ਼ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਲਾਭ.....

PunjabKesari
ਅਸਥਮਾ ਤੋਂ ਰਾਹਤ 
ਤਰਬੂਜ਼ ਖਾਣ ਨਾਲ ਸਾਡੇ ਸਰੀਰ 'ਚ ਕਿਸੇ ਵੀ ਤਰ੍ਹਾਂ ਦੇ ਪੋਸ਼ਕ ਦੀ ਘਾਟ ਨਹੀਂ ਹੁੰਦੀ ਇਸ ਲਈ ਗਰਮੀਆਂ 'ਚ ਹਰ ਰੋਜ਼ ਇਕ ਕੱਪ ਤਰਬੂਜ਼ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ। ਅਜਿਹੇ 'ਚ ਅਸਥਮਾ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਵਿਟਾਮਿਨ ਸੀ ਯੁਕਤ ਭੋਜਨ ਨਾ ਕਰੋ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਕੈਂਸਰ
ਤਰਬੂਜ਼ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਸ 'ਚ ਲਾਈਕੋਪਿਨ ਪਾਇਆ ਜਾਂਦਾ ਹੈ ਅਤੇ ਇਹ ਐਂਟੀ-ਆਕਸੀਡੈਂਟ ਦਾ ਬਹੁਤ ਚੰਗਾ ਸਰੋਤ ਹੈ।

PunjabKesari
ਬਲੱਡ ਪ੍ਰੈੱਸ਼ਰ
ਹਰ ਰੋਜ਼ ਇਕ ਕੱਪ ਤਰਬੂਜ਼ ਖਾਣ ਨਾਲ ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਘੱਟ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਧਮਣੀਆਂ ਵੀ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ

ਹੱਥਾਂ ਅਤੇ ਪੈਰਾਂ ਦੀ ਸੋਜ ਕਰੇ ਘੱਟ 
ਹੱਥਾਂ ਅਤੇ ਪੈਰਾਂ ਦੀ ਸੋਜ ਨੂੰ ਘੱਟ ਕਰਨ ਲਈ ਰੋਜ਼ ਤਰਬੂਜ਼ ਦੀ ਵਰਤੋਂ ਕਰੋ ਕਿਉਂਕਿ ਇਸ 'ਚ ਕੋਲੀਨ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ। ਪੂਰੀ ਨੀਂਦ ਮਿਲਦੀ ਹੈ ਅਤੇ ਯਾਦਦਾਸ਼ਤ ਤੇਜ਼ ਹੁੰਦੀ ਹੈ।

PunjabKesari
ਚਮੜੀ ਅਤੇ ਵਾਲ਼ਾਂ ਲਈ ਲਾਹੇਵੰਦ
ਰੋਜ਼ ਤਰਬੂਜ਼ ਖਾਣ ਨਾਲ ਵਾਲ਼ਾਂ ਨੂੰ ਨਮੀ ਮਿਲਦੀ ਹੈ ਕਿਉਂਕਿ ਇਸ 'ਚ ਵਿਟਾਮਿਨ ਏ ਹੁੰਦਾ ਹੈ ਜੋ ਵਾਲ਼ਾਂ ਲਈ ਲਾਹੇਵੰਦ ਹੈ। ਤਰਬੂਜ਼ ਦੀ ਰੋਜ਼ ਵਰਤੋਂ ਕਰਨ ਨਾਲ ਚਮੜੀ 'ਚ ਕਸਾਵ ਆਉਂਦਾ ਹੈ।

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News