ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਘਰੇਲੂ ਨੁਸਖਾ
Monday, Oct 23, 2017 - 10:37 AM (IST)

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਵਿਚ ਹਰ ਕੋਈ ਕਿਸੇ ਨਾ ਕਿਸੇ ਸਿਹਤ ਸੰਬੰਧੀ ਸਮੱਸਿਆ ਨਾਲ ਪ੍ਰੇਸ਼ਾਨ ਰਹਿੰਦਾ ਹੈ। ਜੋੜਾਂ ਦਾ ਦਰਦ ਤਾਂ ਇਕ ਆਮ ਸਮੱਸਿਆ ਬਣ ਗਿਆ ਹੈ। ਉਂਝ ਤਾਂ ਜੋੜਾਂ ਦਾ ਦਰਦ ਵਧਦੀ ਉਮਰ ਦੇ ਨਾਲ ਲੋਕਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਪਰ ਅੱਜਕਲ ਛੋਟੀ ਉਮਰ ਦੇ ਲੋਕਾਂ ਵਿਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਜਾਂਦੀ ਹੈ। ਪਹਿਲੇ ਸਮੇਂ ਵਿਚ ਲੋਕ ਕੁਝ ਘਰੇਲੂ ਤਰੀਕੇ ਅਪਣਾ ਕੇ ਜੋੜਾਂ ਦੇ ਦਰਦ, ਸੋਜ ਅਤੇ ਮੋਚ ਦਾ ਇਲਾਜ ਕਰਦੇ ਸੀ ਪਰ ਅੱਜ ਛੋਟੀ ਜਿਹੀ ਸਮੱਸਿਆ ਹੋਣ 'ਤੇ ਲੋਕ ਡਾਕਟਰ ਕੋਲ ਜਾਂਦੇ ਹਨ। ਮੰਨਿਆ ਕਿ ਡਾਕਟਰ ਦੀ ਸਲਾਹ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਤਰੀਕੇ ਅਪਣਾ ਕੇ ਵੀ ਤੁਸੀਂ ਸਿਹਤ ਸੰਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਪਿਆਜ ਦੀ ਵਰਤੋ ਸਦੀਆਂ ਤੋ ਕੀਤੀ ਜਾਂਦੀ ਰਹੀ ਹੈ ਸਿਰਫ ਖਾਣਾ ਬਣਾਉਣ ਲਈ ਹੀ ਨਹੀਂ ਬਲਕਿ ਸਿਹਤ ਦੀਆਂ ਕੁਝ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਪਿਆਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਘਰੇਲੂ ਨੁਸਖੇ ਬਾਰੇ...
ਵਰਤੋਂ ਦਾ ਤਰੀਕਾ
ਪਿਆਜ ਨੂੰ ਤੁਸੀਂ ਛਿਲਕੇ ਸਮੇਤ ਸਟੋਵ 'ਤੇ ਥੋੜ੍ਹਾ ਜਿਹਾ ਗਰਮ ਕਰੋ। ਫਿਰ ਇਸ ਛਿਲਕੇ ਨੂੰ ਉਤਾਰ ਕੇ ਪਿਆਜ ਦਾ ਰਸ ਕੱਢ ਲਓ ਇਸ ਰਸ ਨੂੰ ਦਿਨ ਵਿਚ 4 ਤੋਂ 5 ਵਾਰ ਪ੍ਰਭਾਵਿਤ ਥਾਂਵਾਂ 'ਤੇ ਲਗਾਓ। ਤੁਸੀਂ ਇਸ ਰਸ ਨੂੰ ਲਗਾ ਕੇ ਪੱਟੀ ਵੀ ਬੰਨ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲਦਾ ਹੈ ਅਤੇ ਤੁਹਾਡੇ ਜੋੜਾਂ ਦੇ ਦਰਦ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।