ਗਰਦਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖਾ

Thursday, Oct 26, 2017 - 10:44 AM (IST)

ਗਰਦਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖਾ

ਨਵੀਂ ਦਿੱਲੀ— ਗਰਦਨ ਸਰੀਰ ਦਾ ਬਹੁਤ ਹੀ ਕੋਮਲ ਹਿੱਸਾ ਹੁੰਦਾ ਹੈ। ਲਗਾਤਾਰ ਝੁਕ ਕੇ ਕੰਮ ਕਰਨ, ਲੰਬੇ ਸਮੇਂ ਤੱਕ ਇਕ ਹੀ ਥਾਂ 'ਤੇ ਬੈਠੇ ਰਹਿਣ, ਕੰਪਿਊਟਰ 'ਤੇ ਲੰਬੇ ਸਮੇਂ ਤੱਕ ਕੰਮ ਕਰਨ ਨਾਲ, ਸਿਰਹਾਣਾ ਲੈ ਕੇ ਸੋਂਣਾ ਆਦਿ ਦੇ ਕਾਰਨ ਗਰਦਨ ਵਿਚ ਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ। ਮਸਾਜ ਦੇ ਨਾਲ ਇਸ ਦਰਦ ਤੋਂ ਆਰਾਮ ਮਿਲ ਸਕਦਾ ਹੈ। ਇਸ ਨਾਲ ਘਰ ਵਿਚ ਕੁਦਰਤੀ ਤਰੀਕੇ ਨਾਲ ਇਸ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ। 
1. ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਬਹੁਤ ਹੀ ਗੁਣਕਾਰੀ ਹੁੰਦਾ ਹੈ। ਦਰਦ ਨੂੰ ਕੁਦਰਤੀ ਤਰੀਕੇ ਨਾਲ ਦੂਰ ਕਰਨ ਵਿਚ ਇਹ ਲਾਭਕਾਰੀ ਹੈ। ਇਸ ਨਾਲ ਰੋਜ਼ਾਨਾ ਦਿਨ ਵਿਚ 2 ਵਾਰ ਗਰਦਨ ਦੀ ਮਸਾਜ ਕਰ ਸਕਦੇ ਹੋ। 
2. ਨਮਕ 
ਨਮਕ ਵਿਚ ਮੈਗਨੀਸ਼ੀਅਮ ਸਲਫੇਟ ਹੁੰਦਾ ਹੈ, ਜੋ ਕਿ ਕੁਦਰਤੀ ਤਰੀਕੇ ਨਾਲ ਦਰਦ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। 
ਸਮੱਗਰੀ
-
ਨਮਕ 5 ਵੱਡੇ ਚਮੱਚ 
- ਜੈਤੂਨ ਦਾ ਤੇਲ 10 ਵੱਡੇ ਚਮੱਚ 
- ਕੱਚ ਦਾ ਜਾਰ 
ਵਰਤੋਂ ਦਾ ਤਰੀਕਾ
ਕੱਚ ਦੇ ਜਾਰ ਵਿਚ ਜੈਤੂਨ ਦਾ ਤੇਲ ਅਤੇ ਨਮਕ ਪਾ ਕੇ ਮਿਕਸ ਕਰ ਲਓ। ਇਸ ਨੂੰ ਬੰਦ ਕਰਕੇ ਇਕ ਸਾਈਡ 'ਤੇ ਰੱਖੋ। ਇਸ ਨਾਲ ਤੇਲ ਦਾ ਰੰਗ ਹਲਕਾ ਹੋ ਜਾਵੇਗਾ। ਇਸ ਤੇਲ ਨਾਲ 2-3 ਮਿੰਟ ਗਰਦਨ ਦੀ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਬਲੱਡ ਸਰਕੁਲੇਸ਼ਨ ਵਧਣ ਕਾਰਨ ਮਾਸਪੇਸ਼ੀਅਮ ਦਾ ਤਣਾਅ ਦੂਰ ਹੋ ਜਾਵੇਗਾ। ਦਿਨ ਵਿਚ 2 ਵਾਰ ਇਸ ਤੇਲ ਨਾਲ ਮਸਾਜ ਕਰਨ ਨਾਲ ਫਾਇਦਾ ਹੁੰਦਾ ਹੈ।


Related News