Health Tips: ਸਰੀਰ ’ਚ ਖੂਨ ਦੀ ਘਾਟ ਹੋਣ ’ਤੇ ਰੋਜ਼ਾਨਾ ਇਸਤੇਮਾਲ ਕਰੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
Saturday, Feb 18, 2023 - 09:29 AM (IST)
ਜਲੰਧਰ (ਬਿਊਰੋ) - ਸਿਹਤਮੰਦ ਰਹਿਣ ਲਈ ਸਰੀਰ 'ਚ ਖੂਨ ਦਾ ਸਹੀ ਮਾਤਰਾ 'ਚ ਹੋਣਾ ਬਹੁਤ ਜ਼ਰੂਰੀ ਹੈ। ਖੂਨ ਦੀ ਘਾਟ ਕਾਰਨ ਕਈ ਬੀਮਾਰੀਆਂ ਹੋ ਸਕਦੀਆਂ ਹਨ। ਸਰੀਰ 'ਚ ਖੂਨ ਘੱਟ ਹੋਣ ’ਤੇ ਕਮਜ਼ੋਰੀ, ਚੱਕਰ ਆਉਣਾ, ਨੀਂਦ ਨਾ ਆਉਣਾ, ਥਕਾਵਟ ਹੋਣ ਦੇ ਨਾਲ-ਨਾਲ ਕਈ ਗੰਭੀਰ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਖੂਨ ਦੀ ਘਾਟ ਹੋਣ ਕਾਰਨ ਸਰੀਰ ਦਾ ਰੰਗ ਪੀਲਾ ਹੋ ਜਾਂਦਾ ਹੈ। ਬੱਚਿਆਂ ਵਿੱਚ ਖੂਨ ਦੀ ਘਾਟ ਹੋਣ ’ਤੇ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਸਰੀਰ ’ਚ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋ ਜਾਵੇਗਾ।
ਖੂਨ ਦੀ ਘਾਟ ਹੋਣ ’ਤੇ ਖਾਓ ਇਹ ਚੀਜ਼ਾਂ
ਟਮਾਟਰ ਦਾ ਜੂਸ
ਖੂਨ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ ਟਮਾਟਰ ਦਾ ਜੂਸ ਹੈ। ਤੇਜ਼ੀ ਨਾਲ ਖੂਨ ਵਧਾਉਣ ਲਈ ਰੋਜ਼ਾਨਾ 1 ਗਲਾਸ ਟਮਾਟਰ ਦਾ ਜੂਸ ਜ਼ਰੂਰ ਪੀਓ। ਇਸ ਤੋਂ ਇਲਾਵਾ ਤੁਸੀਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਸੇਬ ਅਤੇ ਟਮਾਟਰ ਦਾ ਜੂਸ ਇਕੱਠਾ ਵੀ ਪੀ ਸਕਦੇ ਹੋ।
ਦੁੱਧ ਅਤੇ ਖਜੂਰ ਦਾ ਸੇਵਨ
ਸਰੀਰ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਅਤੇ ਖਜੂਰ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਖਜੂਰ ਮਿਲਾ ਕੇ ਜ਼ਰੂਰ ਪੀਓ।
ਗੁੜ ਖਾਓ
ਗੁੜ ਇੱਕ ਪ੍ਰਾਪਤੀ ਖਣਿਜ ਹੈ, ਜਿਸ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਵਿੱਚ ਵਿਟਾਮਿਨ-ਬੀ ਹੁੰਦੇ ਹਨ। ਗੁੜ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਖੂਨ ਦੀ ਘਾਟ ਨਹੀਂ ਹੁੰਦੀ।
ਅਨਾਰ ਖਾਓ
ਅਨਾਰ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਵਧਦੀ ਹੈ। ਅਨਾਰ ’ਚ ਆਇਰਨ, ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਖੂਨ ਦੀ ਘਾਟ ਹੋਣ ’ਤੇ ਰੋਜ਼ਾਨਾ ਇੱਕ ਅਨਾਰ ਦਾ ਸੇਵਨ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਚੁਕੰਦਰ
ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਚੁਕੰਦਰ ਜ਼ਰੂਰ। ਰੋਜ਼ਾਨਾ ਚੁਕੰਦਰ ਖਾਣ ਨਾਲ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ। ਜੇਕਰ ਚੁਕੰਦਰ ਦੇ ਜੂਸ ਨੂੰ ਅਨਾਰ ਦੇ ਜੂਸ ਵਿੱਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਤਰੀਕਾ ਤੁਹਾਡੇ ਸਰੀਰ ਵਿੱਚ 1 ਹਫ਼ਤੇ ਵਿੱਚ ਹੀਮੋਗਲੋਬਿਨ ਬਣਾ ਸਕਦਾ ਹੈ।
ਸੇਬ
ਹੀਮੋਗਲੋਬਿਨ ਵਧਾਉਣ ਲਈ ਸੇਬ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸੇਬ ਦੇ ਨਾਲ ਸ਼ਹਿਦ ਮਿਲਾ ਕੇ ਵੀ ਵਰਤੋਂ ਕਰ ਸਕਦੇ ਹੋ। ਇਸਦੀ ਵਰਤੋਂ ਕਰਨ ਨਾਲ ਤੁਸੀਂ ਆਸਾਨੀ ਨਾਲ ਖੂਨ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ।
ਪਾਲਕ
ਸਰੀਰ 'ਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਪਾਲਕ ਸਭ ਤੋਂ ਚੰਗਾ ਉਪਾਅ ਹੈ। ਵਿਟਾਮਿਨ-ਬੀ 6, ਏ, ਸੀ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਪਾਲਕ ਦੀ ਵਰਤੋਂ ਸਰੀਰ 'ਚ ਤੇਜ਼ੀ ਨਾਲ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਤੁਸੀਂ ਇਸ ਨੂੰ ਸਬਜ਼ੀ ਜਾਂ ਜੂਸ ਦੇ ਰੂਪ 'ਚ ਵੀ ਪੀ ਸਕਦੇ ਹੋ।
ਕੇਲਾ
ਕੇਲੇ ਤੋਂ ਮਿਲਣ ਵਾਲੇ ਪ੍ਰੋਟੀਨ, ਆਇਰਨ ਅਤੇ ਖਣਿਜ ਤੁਹਾਡੇ ਸਰੀਰ ਵਿੱਚ ਖੂਨ ਨੂੰ ਵਧਾਉਂਦੇ ਹਨ। ਇਸ ਲਈ ਦੁੱਧ ਦੇ ਨਾਲ ਹਰ-ਰੋਜ਼ ਕੇਲੇ ਦਾ ਸੇਵਨ ਕਰੋ। ਕੇਲੇ ਦੀ ਵਰਤੋਂ ਨਾਲ ਤੁਸੀਂ ਦੂਸਰੇ ਰੋਗਾਂ ਜਿਵੇਂ ਅਲਸਰ, ਗੁਰਦਿਆਂ ਦੀ ਬੀਮਾਰੀ, ਪੇਚਿਸ਼ ਅਤੇ ਅੱਖਾਂ ਦੀ ਸਮੱਸਿਆ ਤੋਂ ਵੀ ਰਾਹਤ ਪਾ ਸਕਦੇ ਹੋ। ਇਸ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ 'ਚ ਖੂਨ ਵਧਣਾ ਸ਼ੁਰੂ ਹੋ ਜਾਂਦਾ ਹੈ।
ਔਲਿਆਂ ਦਾ ਰਸ
ਔਲਿਆਂ ਅਤੇ ਜਾਮਣ ਦੇ ਰਸ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਪੀਣ ਨਾਲ ਸਰੀਰ 'ਚ ਖੂਨ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਲਈ ਲਗਾਤਾਰ 1 ਹਫ਼ਤੇ ਤੱਕ ਇਸ ਦੀ ਵਰਤੋਂ ਕਰੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।