ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੁਸਖਿਆਂ ਦੀ ਕਰੋ ਵਰਤੋ

Monday, Jun 05, 2017 - 02:40 PM (IST)

ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੁਸਖਿਆਂ ਦੀ ਕਰੋ ਵਰਤੋ

ਨਵੀਂ ਦਿੱਲੀ— ਲੋਕ ਅਕਸਰ ਸਰੀਰ ਨਾਲ ਸੰਬੰਧਿਤ ਛੋਟੀ-ਛੋਟੀ ਪਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਵੇਂ ਕਿ ਵਾਰ-ਵਾਰ ਯੂਰਿਨ ਦਾ ਆਉਣਾ। ਦਿਨ 'ਚ 4-5 ਵਾਰ ਯੂਰਿਨ ਆਉਣਾ ਇਹ ਤਾਂ ਆਮ ਜਿਹੀ ਗੱਲ ਹੈ ਪਰ ਜੇ 8-10 ਵਾਰ ਜਾਣਾ ਪਏ ਤਾਂ ਇਸ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੀ ਪਰੇਸ਼ਾਨੀ ਅੱਗੇ ਜਾ ਕੇ ਖਤਰਨਾਕ ਸਾਬਤ ਹੋ ਸਕਦੀ ਹੈ। ਵਾਰ-ਵਾਰ ਯੂਰਿਨ ਦਾ ਆਉਣਾ ਬੀਮਾਰੀਆਂ ਦਾ ਕਾਰਨ ਵੀ ਹੋ ਸਕਦਾ ਹੈ ਜਿਨ੍ਹਾਂ 'ਚੋਂ ਇਕ ਹੈ ਡਾਈਬੀਟੀਜ਼। ਜੇ ਤੁਹਾਨੂੰ ਵੀ ਅਜਿਹੀ ਪਰੇਸ਼ਾਨੀ ਹੈ ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ। ਇਸ ਦੇ ਨਾਲ ਹੀ ਕੁਝ ਘੇਰਲੂ ਨੁਸਖੇ ਵਰਤ ਕੇ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।
1. ਦਹੀ
ਦਹੀ 'ਚ ਮੋਜੂਦ ਪ੍ਰੋਬਾਓਟਿਕ ਬਲੈਡਰ ਹੁੰਦਾ ਹੈ ਜੋ ਖਤਰਨਾਕ ਬੈਕਟੀਰੀਆ ਨੂੰ ਵਧਾਉਣ ਤੋਂ ਰੋਕਦਾ ਹੈ। ਇਸ ਨੂੰ ਹਰ ਰੋਜ਼ ਖਾਣੇ ਦੇ ਨਾਲ ਖਾਣਾ ਚਾਹੀਦਾ ਹੈ। ਇਸ ਨਾਲ ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
2. ਤਿਲ ਦੇ ਬੀਜ
ਇਸ ਸਮੱਸਿਆ ਨੂੰ ਘੱਟ ਕਰਨ ਦੇ ਲਈ ਤਿਲ ਦੇ ਦਾਨੇ ਨਾਲ ਗੁੜ ਜਾ ਅਜਵਾਇਨ ਦੀ ਵਰਤੋ ਕਰਨੀ ਚਾਹੀਦੀ ਹੈ।
3. ਜ਼ਿਆਦਾ ਪਾਣੀ ਪੀਓ
ਤੁਸੀਂ ਜਿਨ੍ਹਾਂ ਜ਼ਿਆਦਾ ਪਾਣੀ ਪੀਓਗੇ। ਤੁਹਾਡਾ ਸਰੀਰ ਉਨ੍ਹਾਂ ਹੀ ਜ਼ਿਆਦਾ ਹਾਈਡ੍ਰੇਟ ਰਹੇਗਾ। ਇਸ ਲਈ ਹਰ ਰੋਜ਼ 8-10 ਗਿਲਾਸ ਪਾਣੀ ਪੀਣਾ ਚਾਹੀਦਾ ਹੈ।
4. ਸ਼ਹਿਦ ਅਤੇ ਤੁਲਸੀ 
ਵਾਰ-ਵਾਰ ਯੁਰਿਨ ਆਉਣ ਤੋਂ ਰਾਹਤ ਪਾਉਣ ਦੇ ਲਈ 1 ਚਮਚ ਸ਼ਹਿਦ ਦੇ ਨਾਲ 3-4 ਤੁਲਸੀ ਦੇ ਪੱਤਿਆਂ ਨੂੰ ਮਿਲਾ ਕੇ ਖਾਲੀ ਪੇਟ ਖਾਓ।
5. ਕੁਲਥੀ
ਥੋੜ੍ਹੀ ਜਿਹੀ ਕੁਲਥੀ ਨੂੰ ਗੁੜ ਦੇ ਨਾਲ ਰੋਜ਼ ਸਵੇਰੇ ਖਾਣ ਨਾਲ ਯੂਰਿਨ ਦੀ ਸਮੱਸਿਆ ਤੋਂ ਰਾਹਤ ਮਿਲ ਜਾਂਦੀ ਹੈ। 
6. ਅਨਾਰ
ਅਨਾਰ ਦੇ ਛਿਲਕਿਆਂ ਨੂੰ ਪੀਸ ਕ ਇਸ 'ਚ 5 ਗ੍ਰਾਮ ਪਾਣੀ ਮਿਲਾਕੇ ਪੇਸਟ ਤਿਆਰ ਕਰ ਲਓ। ਇਸ ਨੂੰ ਹਰ ਰੋਜ਼ ਲੈਣ ਨਾਲ ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। 
7. ਮੇਥੀ 
ਜਿਸ ਨੂੰ ਵਾਰ-ਵਾਰ ਯੁਰਿਨ ਆਉਣ ਦੀ ਸਮੱਸਿਆ ਹੈ ਉਸ ਨੂੰ ਮੇਥੀ ਪਾਊਡਰ ਨੂੰ ਸੁੱਕੀ ਅਦਰਕ ਅਤੇ ਸ਼ਹਿਦ 'ਚ ਮਿਲਾ ਕੇ ਪਾਣੀ ਨਾਲ ਦਿਨ 'ਚ ਦੋ ਵਾਰ ਪੀਣਾ ਚਾਹੀਦਾ ਹੈ। ਇਸ ਨਾਲ ਲਾਭ ਮਿਲਦਾ ਹੈ।


Related News