ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਤੁਹਾਨੂੰ ਬਣਾ ਸਕਦੈ ਬੀਮਾਰ

03/14/2020 7:45:12 PM

ਗੈਜੇਟ ਡੈਸਕ—ਅੱਜ ਦੇ ਸਮੇਂ 'ਚ ਹਰ ਇਕ ਕੋਲ ਸਮਾਰਟਫੋਨ ਹੈ ਅਤੇ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਜ਼ਰੂਰ ਕਰਦਾ ਹੈ। ਲੋਕ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਸਮਾਂ ਬਤੀਤ ਕਰਦੇ ਹਨ ਪਰ ਉਨ੍ਹਾਂ ਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਇਸ ਨਾਲ ਉਨ੍ਹਾਂ ਦਾ ਸਮਾਂ ਤਾਂ ਬਰਬਾਦ ਹੁੰਦਾ ਹੀ ਹੈ ਨਾਲ ਹੀ ਲੋਕ ਬੀਮਾਰ ਵੀ ਹੋ ਰਹੇ ਹਨ।

PunjabKesari

'ਕੰਪਿਊਟਰ ਇਨ ਹਿਊਮਨ ਬਿਹੇਵਿਅਰ' ਨਾਂ ਦੇ ਜਰਨਲ 'ਚ ਛਪੀ ਰਿਸਰਚ ਮੁਤਾਬਕ ਜੇਕਰ ਤੁਸੀਂ ਖੁਸ਼ ਅਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਵਰਗੇ ਪਲੇਟਫਾਰਮ ਨੂੰ ਅਲਵਿਦਾ ਕਹਿਣਾ ਹੋਵੇਗਾ। ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਬਿਨ੍ਹਾਂ ਨਹੀਂ ਰਹਿ ਸਕਦੇ ਤਾਂ ਤੁਸੀਂ ਜ਼ਿਆਦਾਤਰ 25 ਮਿੰਟ ਤਕ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਸਕਦੇ ਹੋ। ਖੋਜਕਾਰਾਂ ਨੇ ਇਸ ਦੇ ਲਈ 286 ਲੋਕਾਂ 'ਤੇ ਅਧਿਐਨ ਕੀਤਾ ਹੈ ਜੋ ਦਿਨਭਰ 'ਚ ਔਸਤ ਇਕ ਘੰਟੇ ਤੋਂ ਜ਼ਿਆਦਾ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ।

PunjabKesari

ਦਿਮਾਗ 'ਤੇ ਪੈਂਦਾ ਅਸਰ
ਸੋਸ਼ਲ ਮੀਡੀਆ ਅਜੇ ਜ਼ਿਆਦਾ ਪੁਰਾਣੀ ਚੀਜ਼ ਨਹੀਂ ਹੈ ਤਾਂ ਇਸ ਦੇ ਅਸਰ ਨੂੰ ਲੈ ਕੇ ਹੋਈ ਰਿਸਰਚ ਵੀ ਅਜੇ ਜ਼ਿਆਦਾ ਪੁਰਾਣੀ ਨਹੀਂ ਹੈ। ਇਸ ਲਈ ਇਸ ਰਿਸਰਚ ਦੇ ਆਧਾਰ 'ਤੇ ਕਿਸੇ ਨਤੀਜੇ 'ਤੇ ਪਹੁੰਚਣਾ ਠੀਕ ਨਹੀਂ ਹੋਵੇਗਾ। ਇਨ੍ਹਾਂ ਰਿਸਰਚਸ ਤੋਂ ਸਾਨੂੰ ਕਈ ਇਸ਼ਾਰੇ ਤਾਂ ਜ਼ਰੂਰ ਮਿਲ ਜਾਂਦੇ ਹਨ। ਅਸੀਂ ਇਹ ਤਾਂ ਨਹੀਂ ਸਾਬਤ ਕਰ ਸਕਦੇ ਕਿ ਕਿਸੇ ਦੇ ਲਾਗਾਤਾਰ ਫੇਸਬੁੱਕ ਦੇਖਣ ਨਾਲ ਉਸ ਦੇ ਅੰਦਰ ਨਕਾਰਾਤਮਕ ਭਾਵ ਪੈਦਾ ਹੁੰਦੇ ਹਨ ਪਰ ਇਹ ਤਾਂ ਜ਼ਰੂਰ ਪਤਾ ਚੱਲ ਜਾਂਦਾ ਹੈ ਕਿ ਲਗਾਤਾਰ ਫੇਸੁਬੱਕ 'ਚ ਉਲਝਣ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਖੂਬਸੂਰਤ ਦਿਖਾਉਣ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ।

PunjabKesari

ਸਟਾਰਸ ਨਾਲ ਕਰਨ ਲੱਗਦੇ ਹਨ ਆਪਣੀ ਤੁਲਨਾ
ਸੋਸ਼ਲ ਮੀਡੀਆ 'ਤੇ ਦੂਜਿਆਂ ਦੀ ਵਧੀਆ ਤਸਵੀਰਾਂ ਦੇਖ ਕੇ ਲੋਕ ਖੁਦ ਨੂੰ ਘਟੀਆ ਸਮਝਣ ਲੱਗਦੇ ਹਨ। ਇੰਸਟਾਗ੍ਰਾਮ ਅਤੇ ਦੂਜੇ ਪਲੇਟਫਾਰਮਸ 'ਤੇ ਦੂਜਿਆਂ ਦੀਆਂ ਵਧੀਆ ਤਸਵੀਰਾਂ ਅਜਿਹੇ ਅਸਰ ਪਾਉਂਦੀਆਂ ਹਨ ਕਿ ਇਸ ਨਾਲ ਲੋਕਾਂ ਦੀ ਖੁਦ ਦੇ ਬਾਰੇ 'ਚ ਸੋਚ ਨੇਗੈਟਿਵ ਹੋਣ ਲੱਗਦੀ ਹੈ। ਸੋਸ਼ਲ ਮੀਡੀਆ 'ਤੇ ਸਿਰਫ ਨਜ਼ਰ ਪਾਉਣ ਦਾ ਅਸਰ ਹੁੰਦਾ ਹੈ ਅਤੇ ਜੇਕਰ ਤੁਸੀਂ ਸੈਲਫੀ ਲੈ ਕੇ ਉਸ ਨੂੰ ਐਡਿਟ ਕਰਕੇ ਖੁਦ ਨੂੰ ਬਿਹਤਰ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਹੋ ਤਾਂ ਉਸ ਦਾ ਮਾਨਸਿਕ ਅਸਰ ਹੁੰਦਾ ਹੈ। ਕਿਉਂਕਿ ਤੁਸੀਂ ਸੈਲੇਬ੍ਰੇਟੀ ਜਾਂ ਫਿਰ ਉਨ੍ਹਾਂ ਲੋਕਾਂ ਨਾਲ ਪ੍ਰਭਾਵਿਤ ਹੁੰਦੇ ਹੋ ਜੋ ਤੁਹਾਡੀ ਨਜ਼ਰ 'ਚ ਖੂਬਸੂਰਤ ਹੈ। ਰਿਸਚਰਸ ਤੋਂ ਇਹ ਪਤਾ ਚੱਲਦਾ ਹੈ ਕਿ ਅਸੀਂ ਕਿਸੇ ਨਾਲ ਤੁਲਨਾ ਕਰਦੇ ਹਾਂ ਇਹ ਅਹਿਮ ਪਹਲੂ ਹੈ।


Karan Kumar

Content Editor

Related News