Health Tips: ਪਿਸ਼ਾਬ ਕਰਦੇ ਸਮੇਂ ਕਿਉਂ ਹੁੰਦੀ ਹੈ ਜਲਣ? ਜਾਣੋ ਇਸਦੇ ਕਾਰਨ, ਲੱਛਣ ਤੇ ਨਿਜ਼ਾਤ ਪਾਉਣ ਦੇ ਉਪਾਅ

Wednesday, Dec 15, 2021 - 05:30 PM (IST)

Health Tips: ਪਿਸ਼ਾਬ ਕਰਦੇ ਸਮੇਂ ਕਿਉਂ ਹੁੰਦੀ ਹੈ ਜਲਣ? ਜਾਣੋ ਇਸਦੇ ਕਾਰਨ, ਲੱਛਣ ਤੇ ਨਿਜ਼ਾਤ ਪਾਉਣ ਦੇ ਉਪਾਅ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕਿਸੇ ਨਾ ਕਿਸੇ ਸਮੱਸਿਆ ਤੋਂ ਪਰੇਸ਼ਾਨ ਹਨ ਅਤੇ ਉਹ ਖੁੱਲ੍ਹ ਕੇ ਉਸ ਬਾਰੇ ਦੱਸ ਵੀ ਨਹੀਂ ਸਕਦੇ। ਅਜਿਹੀ ਇੱਕ ਸਮੱਸਿਆ ਹੈ ‘ਪਿਸ਼ਾਬ ਕਰਦੇ ਸਮੇਂ ਕਈ ਵਾਰ ਜਲਣ ਹੋਣੀ। ਡਾਕਟਰੀ ਭਾਸ਼ਾ ਵਿੱਚ ਇਸਨੂੰ ਡੀਸੂਰੀਆ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਕਈ ਵਾਰ ਪਿਸ਼ਾਬ ਦੇ ਰਾਹ ਵਿੱਚ ਜਲਣ ਦੇ ਨਾਲ-ਨਾਲ ਤੀਬਰ ਦਰਦ ਵੀ ਹੁੰਦਾ ਹੈ। ਪਿਸ਼ਾਬ ਸਿੱਧੇ ਤੌਰ 'ਤੇ ਸਰੀਰ ਦੇ ਬਲੈਡਰ ਅਤੇ ਗੁਰਦਿਆਂ ਨਾਲ ਸੰਬੰਧਿਤ ਹੈ। ਅਜਿਹਾ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਪਿਸ਼ਾਬ ਦੀ ਜਲਣ ਬਹੁਤ ਜ਼ਿਆਦਾ ਮੁਸੀਬਤ ਦਾ ਕਾਰਨ ਨਹੀਂ ਬਣਦੀ ਪਰ ਲੰਬੇ ਸਮੇਂ ਤੱਕ ਇਸ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ। ਇਸੇ ਲਈ ਅੱਜ ਅਸੀਂ ਤੁਹਾਨੂੰ ਪਿਸ਼ਾਬ ਰਾਹੀਂ ਜਲਨ ਹੋਣ ਦੇ ਕੀ ਕਾਰਨ ਹਨ ਅਤੇ ਇਸ ਦਾ ਇਲਾਜ ਕਿਵੇਂ ਹੋਵੇਗਾ, ਦੇ ਬਾਰੇ ਦੱਸਾਂਗੇ.....

ਯੂਰਿਨ ਇਨਫੈਕਸ਼ਨ ਦੇ ਮੁੱਖ ਲੱਛਣ

ਪਿਸ਼ਾਬ ਕਰਦੇ ਸਮੇਂ ਜਲਣ ਅਤੇ ਦਰਦ ਹੋਣਾ।
ਢਿੱਡ ਦੇ ਨਿਚਲੇ ਹਿੱਸੇ ਵਿੱਚ ਦਰਦ।
ਪਿਸ਼ਾਬ ਵਿੱਚੋਂ ਜ਼ਿਆਦਾ ਬਦਬੂ ਅਤੇ ਖ਼ੂਨ ਆਉਣਾ।
ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਅਤੇ ਪਿਸ਼ਾਬ ਕਰਦੇ ਸਮੇਂ ਘੱਟ ਪਿਸ਼ਾਬ ਆਉਣਾ।
ਤੇਜ਼ ਬੁਖ਼ਾਰ ਹੋਣਾ।
ਘਬਰਾਹਟ ਹੋਣਾ ਅਤੇ ਉਲਟੀ ਆਉਣਾ।

ਪੜ੍ਹੋ ਇਹ ਵੀ ਖ਼ਬਰ - Healthy Heart : ਦਿਲ ਨੂੰ ਸਿਹਤਮੰਦ ਰੱਖਣ ਲਈ ਲੋਕ ਰੋਜ਼ਾਨਾ ਕਰਨ ਇਹ ‘ਕਸਰਤਾਂ’, ਨਹੀਂ ਹੋਵੇਗਾ ਕੋਈ ਰੋਗ

ਯੂਰਿਨ ਇਨਫੈਕਸ਼ਨ ਹੋਣ ਦੇ ਮੁੱਖ ਕਾਰਨ
ਬਲੈਡਰ ਵਿਚ ਸੋਜ ਹੋਣਾ
ਕਿਡਨੀ ਵਿਚ ਪੱਥਰੀ ਹੋਣਾ
ਸਰੀਰ ਵਿਚ ਪਾਣੀ ਦੀ ਘਾਟ ਹੋਣਾ
ਲੀਵਰ ਦੀ ਕੋਈ ਸਮੱਸਿਆ ਹੋਣਾ
ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣਾ
ਸ਼ੂਗਰ ਦੀ ਬੀਮਾਰੀ ਹੋਣਾ

ਅਪਣਾਓ ਇਹ ਘਰੇਲੂ ਉਪਾਅ

ਲਸਣ
ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਦੋ ਕਲੀਆਂ ਲੱਸਣ ਦੀਆਂ ਚਬਾ ਕੇ ਖਾਓ। ਤੁਸੀਂ 5 ਲੱਸਣ ਦੀਆਂ ਕਲੀਆਂ ਕੁੱਟ ਕੇ ਮੱਖਣ ਨਾਲ ਵੀ ਖਾਂ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips: ਇਨ੍ਹਾਂ ਕਾਰਨਾਂ ਕਰਕੇ ਹੁੰਦੈ ‘ਸਾਈਲੈਂਟ ਹਾਰਟ ਅਟੈਕ’, ਧਿਆਨ ’ਚ ਰੱਖੋ ਇਹ ਖ਼ਾਸ ਗੱਲਾਂ

ਵਿਟਾਮਿਨ-ਸੀ ਵਾਲੇ ਫ਼ਲ
ਯੂਰਿਨ ਇਨਫੈਕਸ਼ਨ ਲਈ ਵਿਟਾਮਿਨ-ਸੀ ਵਾਲੇ ਫ਼ਲ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਫ਼ਲਾਂ ਵਿਚ ਸਿਟਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਐਸਿਡ ਯੂਰਿਨ ਇਨਫੈਕਸ਼ਨ ਬਣਾਉਣ ਵਾਲੇ ਬੈਕਟੀਰੀਆ ਨੂੰ ਖ਼ਤਮ ਕਰ ਦਿੰਦੇ ਹਨ।  

ਹਰੀਆਂ ਸਬਜ਼ੀਆਂ
ਯੂਰਿਨ ਦੀ ਇਨਫੈਕਸ਼ਨ ਹੋਣ 'ਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰੋ। ਇਨਫੈਕਸ਼ਨ ਲਈ ਮੂਲੀ ਬਹੁਤ ਲਾਭਦਾਇਕ ਹੈ।

ਇਚੀਨੇਸ਼ੀਆ ਜੜੀ ਬੂਟੀ
ਪੰਸਾਰੀ ਦੀ ਦੁਕਾਨ ਤੋਂ ਇੱਕ ਜੜ੍ਹੀ ਬੂਟੀ ਮਿਲਦੀ ਹੈ, ਜਿਸ ਦਾ ਇਚੀਨੇਸ਼ੀਆ ਹੁੰਦਾ ਹੈ। ਇਹ ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਨੂੰ ਮਾਰਦੀ ਹੈ। ਇਸ ਦਾ ਸੇਵਨ ਕਰਨ ਨਾਲ ਇਹ ਬੀਮਾਰੀ ਪੂਰੀ ਤਰ੍ਹਾਂ ਸਹੀ ਹੋ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਦੀ ਰੋਜ਼ਾਨਾ ਕਰਨ ਵਰਤੋਂ, ਹੋਵੇਗਾ ਫ਼ਾਇਦਾ

ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣਾ ਯੂਰਿਨ ਇਨਫੈਕਸ਼ਨ ਲਈ ਬਹੁਤ ਫ਼ਾਇਦੇਮੰਦ ਹੈ। ਨਾਰੀਅਲ ਦਾ ਪਾਣੀ ਢਿੱਡ ਵਿਚ ਐਸਿਡ ਦੀ ਮਾਤਰਾ ਨੂੰ ਘਟਾ ਦਿੰਦਾ ਹੈ, ਜਿਸ ਨਾਲ ਢਿੱਡ ਦੀ ਸਮੱਸਿਆ ਅਤੇ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ।

ਔਲੇ ਅਤੇ ਹਲਦੀ
ਔਲੇ ਅਤੇ ਹਲਦੀ ਚੂਰਨ ਨੂੰ ਰੋਜ਼ਾਨਾ ਦਿਨ ਵਿੱਚ ਦੋ ਵਾਰ ਪਾਣੀ ਨਾਲ ਸੇਵਨ ਕਰੋ।

ਜ਼ਿਆਦਾ ਪਾਣੀ ਪੀਓ
ਜੇਕਰ ਯੂਰਿਨ ਦੀ ਇਨਫੈਕਸ਼ਨ ਹੋ ਗਈ ਹੈ ਤਾਂ ਹਰ ਘੰਟੇ ਵਿੱਚ ਇੱਕ ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਬਲੈਡਰ ਵਿੱਚ ਜਮ੍ਹਾਂ ਹੋਇਆ ਬੈਕਟੀਰੀਆ ਬਾਹਰ ਨਿਕਲ ਜਾਵੇਗਾ ਅਤੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਕੀ ਤੁਹਾਡੇ ਹੱਥ-ਪੈਰ ਵੀ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਪੜ੍ਹੋ ਇਹ ਖ਼ਬਰ

ਬਾਦਾਮ ਅਤੇ ਇਲਾਇਚੀ
ਬਾਦਾਮ ਦੀਆਂ 5 ਗਿਰੀਆਂ ਅਤੇ 7 ਛੋਟੀਆਂ ਇਲਾਇਚੀਆਂ ਮਿਸ਼ਰੀ ਵਿੱਚ ਮਿਲਾ ਕੇ ਪਾਣੀ ਨਾਲ ਲਓ। ਇਸ ਨਾਲ ਦਰਦ ਅਤੇ ਜਲਣ ਘੱਟ ਹੋ ਜਾਵੇਗੀ।


author

rajwinder kaur

Content Editor

Related News