ਸਿਹਤ ਲਈ ਬਹੁਤ ਲਾਭਕਾਰੀ ਹੈ 'ਸ਼ਲਗਮ', ਸ਼ੂਗਰ ਤੋਂ ਇਲਾਵਾ ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ

Friday, Nov 27, 2020 - 01:11 PM (IST)

ਜਲੰਧਰ: ਸਰਦੀਆਂ 'ਚ ਹਰੀਆਂ-ਸਬਜ਼ੀਆਂ ਦੇ ਨਾਲ ਸ਼ਲਗਮ ਵੀ ਕਈ ਘਰਾਂ 'ਚ ਬਣਾਇਆ ਜਾਂਦਾ ਹੈ। ਇਸ 'ਚ ਵਿਟਾਮਿਨ-ਸੀ, ਕੇ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ 'ਚ ਮੌਜੂਦ ਐਂਟੀ-ਏਜਿੰਗ ਗੁਣ ਸਿਹਤ ਦੇ ਨਾਲ ਸਕਿਨ ਨੂੰ ਪੋਸ਼ਣ ਦਿੰਦੇ ਹਨ ਤਾਂ ਆਓ ਜਾਣਦੇ ਹਾਂ ਉਸ ਦੇ ਹੋਰ ਫਾਇਦਿਆਂ ਬਾਰੇ 'ਚ...…
ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਆਪਣੀ ਡਾਇਟ 'ਚ ਇਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ 'ਚ ਵਿਟਾਮਿਨ, ਮੈਗਨੀਸ਼ੀਅਮ ਆਦਿ ਹੋਣ ਦੇ ਕਾਰਨ ਇਹ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ। ਅਜਿਹੇ 'ਚ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

PunjabKesari
ਡਾਇਬਟੀਜ਼ ਦੇ ਮਰੀਜ਼ਾਂ ਨੂੰ ਸ਼ਲਗਮ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ 'ਚ ਖੰਡ ਦੀ ਮਾਤਰਾ ਘੱਟ ਹੋਣ ਕਰਕੇ ਸ਼ੂਗਰ ਲੈਵਲ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ 'ਚ ਮੌਜੂਦ ਵਿਟਾਮਿਨ-ਏ ਅੱਖਾਂ ਨੂੰ ਤੰਦਰੁਸਤ ਰੱਖਣ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ  ਨਾਲ ਅੱਖਾਂ 'ਚ ਹੋਣ ਵਾਲੀ ਜਲਣ, ਖੁਜਲੀ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਨਾਲ ਹੀ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
ਫਾਈਬਰ ਨਾਲ ਭਰਪੂਰ ਸ਼ਲਗਮ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਪੇਟ 'ਚ ਦਰਦ, ਐਸੀਡਿਟੀ, ਬਦਹਜ਼ਮੀ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਅੰਤੜੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਇਹ ਵੀ ਪੜ੍ਹੋ:ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦੀ ਕਰੋ ਵਰਤੋਂ, ਸਰੀਰ ਨੂੰ ਹੋਵੇਗਾ ਲਾਭ
ਇਸ 'ਚ ਆਇਰਨ ਹੋਣ ਕਾਰਨ ਸਰੀਰ 'ਚ ਖੂਨ ਦੀ ਕਮੀ ਪੂਰੀ ਹੋਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਖੂਨ ਵਧਣ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।ਸ਼ਲਗਮ ਕੈਲਸ਼ੀਅਮ ਅਤੇ ਆਇਰਨ ਦਾ ਉਚਿਤ ਸਰੋਤ ਹੈ। ਇਸ ਦੀ ਨਿਯਮਿਤ ਰੂਪ ਨਾਲ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ 'ਚ ਤੁਹਾਨੂੰ ਜੋੜਾਂ ਅਤੇ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੁੰਢ ਦੇ ਲੱਡੂ, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਸ਼ਲਗਮ ਦੀ ਵਰਤੋਂ ਇਮਿਊਨਿਟੀ ਵਧਾਉਣ 'ਚ ਸਹਾਇਤਾ ਕਰਦੀ ਹੈ। ਅਜਿਹੇ 'ਚ ਥਕਾਵਟ, ਕਮਜ਼ੋਰੀ, ਸਰੀਰ 'ਚ ਦਰਦ ਆਦਿ ਦੀ ਸ਼ਿਕਾਇਤ ਦੂਰ ਹੋ ਕੇ ਚੁਸਤੀ-ਫੁਰਤੀ ਆਉਂਦੀ ਹੈ। ਨਾਲ ਹੀ ਜ਼ੁਕਾਮ, ਖੰਘ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।ਸ਼ਲਗਮ 'ਚ ਐਂਟੀ-ਏਜਿੰਗ ਗੁਣ ਹੋਣ ਦੇ ਨਾਲ ਇਹ ਸਿਹਤ ਦੇ ਨਾਲ ਸਕਿਨ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸਕਿਨ ਨੂੰ ਡੂੰਘਾਈ ਤੋਂ ਪੋਸ਼ਣ ਮਿਲਣ ਦੇ ਨਾਲ ਦਾਗ-ਧੱਬੇ, ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ 'ਚ ਸਕਿਨ ਨੈਚੁਰਲੀ ਗਲੋਅ ਕਰਦੀ ਹੈ।


Aarti dhillon

Content Editor

Related News