ਵਾਲਾਂ ਦੀ ਸਮੱਸਿਆ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ ''ਤੁਲਸੀ''
Monday, Feb 25, 2019 - 02:19 PM (IST)

ਜਲੰਧਰ— ਹਿੰਦੂ ਧਰਮ 'ਚ ਪੂਜੀ ਜਾਣ ਵਾਲੀ ਤੁਲਸੀ ਦਾ ਇਸਤੇਮਾਲ ਲੋਕ ਸਦੀਆਂ ਤੋਂ ਦਵਾਈ ਦੇ ਰੂਪ 'ਚ ਕਰਦੇ ਆ ਰਹੇ ਹਨ। ਤੁਲਸੀ 'ਚ ਕਈ ਸਿਹਤ ਦੇ ਗੁਣ ਹੁੰਦੇ ਹਨ ਜੋ ਕਈ ਸਮੱਸਿਆਵਾਂ ਨੂੰ ਖਤਮ ਕਰ ਦਿੰਦੇ ਹਨ। ਹੈਲਥ ਦੇ ਨਾਲ-ਨਾਲ ਤੁਲਸੀ ਬਿਊਟੀ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦੀ ਹੈ। ਆਓ ਜਾਣਦੇ ਹਾਂ ਤੁਲਸੀ ਦੇ ਫਾਇਦਿਆਂ ਬਾਰੇ :-
ਆਯੁਰਵੇਦ 'ਚ ਤੁਲਸੀ ਨੂੰ ਹੈਲਥ ਅਤੇ ਬਿਊਟੀ ਲਈ ਵਰਦਾਨ ਕਿਹਾ ਜਾਂਦਾ ਹੈ। ਇਸ ਦੀ ਜੜ ਤੋਂ ਲੈ ਕੇ ਬੀਜ ਤੱਕ ਦੀ ਵਰਤੋਂ ਵੱਖ-ਵੱਖ ਬੀਮਾਰੀਆਂ ਦੇ ਇਲਾਜ 'ਚ ਕੀਤਾ ਜਾਂਦਾ ਹੈ। ਤੁਲਸੀ 'ਚ ਮੌਜੂਦ ਐਂਟੀਆਕਸੀਡੈਂਟਸ ਵਰਗੇ ਨਿਊਟ੍ਰੀਐਂਟਸ ਕਈ ਸਿਹਤ ਦੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। 100 ਗ੍ਰਾਮ ਤੁਲਸੀ 'ਚ 22 ਕੈਲੋਰੀ, 0.6 ਗ੍ਰਾਮ ਫੈਟ, 4 ਐੱਮ.ਜੀ. ਸੋਡੀਅਮ, 295 ਐੱਮ. ਜੀ. ਪੋਟਾਸ਼ੀਅਮ, 2.7 ਗ੍ਰਾਮ ਕਾਰੋਬਹਾਈਡ੍ਰੇਟਸ, 1.6 ਗ੍ਰਾਮ ਡਾਈਟਰੀ ਫਾਈਬਰ, 0.3 ਗ੍ਰਾਮ ਸ਼ੂਗਰ, 3.2 ਗ੍ਰਾਮ ਪ੍ਰੋਟੀਨ, 105 ਫੀਸਦੀ ਵਿਟਾਮਿਨ-ਏ, 30 ਫੀਸਦੀ ਵਿਟਾਮਿਨ ਸੀ, 17 ਫੀਸਦੀ ਕੈਲਸ਼ੀਅਮ, 17 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ ਡੀ, 10 ਫੀਸਦੀ ਵਿਟਾਮਿਨ ਬੀ-6 ਅਤੇ 16 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ।
ਤੁਲਸੀ ਦੇ ਫਾਇਦੇ
ਬੁਖਾਰ ਤੋਂ ਮਿਲੇ ਆਰਾਮ
ਤੁਲਸੀ ਦੇ ਪੱਤੇ, ਅਦਰਕ ਅਤੇ ਮਲੇਠੀ ਨੂੰ ਪੀਸ ਕੇ ਸ਼ਹਿਦ ਦੇ ਨਾਲ ਖਾਣੇ ਚਾਹੀਦੇ ਹਨ। ਇਸ ਨਾਲ ਬੁਖਾਰ ਜਲਦੀ ਠੀਕ ਹੁੰਦਾ ਹੈ। ਇਸ ਦੇ ਇਲਾਵਾ ਸਰਦੀ-ਖਾਂਸੀ ਨੂੰ ਦੂਰ ਕਰਨ ਲਈ ਇਸ ਦੇ ਪੱਤਿਆਂ ਦੀ ਵਰਤੋਂ ਚਾਹ ਬਣਾਉਣ 'ਚ ਕਰਨੀ ਚਾਹੀਦੀ ਹੈ। ਤੁਲਸੀ ਦੀ ਚਾਹ ਨਾਲ ਸਰਦੀ-ਖਾਂਸੀ ਤੋਂ ਛੁਟਕਾਰਾ ਮਿਲਦਾ ਹੈ।
ਪੀਰੀਅਡਜ਼ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਨਿਜਾਤ
ਅਕਸਰ ਮਹਿਲਾਵਾਂ ਨੂੰ ਪੀਰੀਅਡਜ਼ 'ਚ ਕਈ ਤਰ੍ਹਾਂ ਦੀ ਸਮੱਸਿਆ ਪੈਦਾ ਹੁੰਦੀ ਹੈ। 10 ਗ੍ਰਾਮ ਤੁਲਸੀ ਦੇ ਬੀਜਾਂ ਨੂੰ ਪਾਣੀ 'ਚ ਉਬਾਲ ਕੇ ਰੋਜ਼ਾਨਾ ਸਵੇਰੇ ਪੀਓ। ਇਸ ਦੇ ਨਾਲ ਪੀਰੀਅਡਜ਼ ਦੀ ਸਮੱਸਿਆ ਠੀਕ ਹੋ ਜਾਵੇਗੀ।
ਤਣਾਅ ਤੋਂ ਦੂਰ
ਜੇਕਰ ਸਾਰਾ ਦਿਨ ਤਣਾਅ ਰਹਿੰਦਾ ਹੈ ਤਾਂ ਰੋਜ਼ਾਨਾ ਤੁਲਸੀ 12 ਦੇ ਕਰੀਬ ਪੱਤਿਆਂ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਤਣਾਅ ਨਾਲ ਲੜਨ ਦੀ ਸਮਰੱਥਾ ਮਿਲੇਗੀ।
ਦਸਤ ਤੇ ਉਲਟੀ ਤੋਂ ਨਿਜਾਤ
ਅਦਰਕ ਦੇ ਰਸ 'ਚ ਤਲਸੀ ਦੇ ਪੱਤੇ ਅਤੇ ਛੋਟੀ ਇਲਾਇਚੀ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਦਸਤ 'ਚ ਰਾਹਤ ਮਿਲੇਗੀ। ਉਥੇ ਹੀ ਤੁਲਸੀ ਦੇ ਪੱਤੇ ਅਤੇ ਭੁੰਨੇ ਹੋਏ ਜ਼ੀਰੇ 'ਚ ਸ਼ਹਿਦ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਉਲਟੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ।
ਅੱਖਾਂ ਦੀ ਰੌਸ਼ਨੀ ਵਧਾਏ
ਵਿਟਾਮਿਨ-ਏ ਅਤੇ ਹੋਰ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਦੇ ਕਾਰਨ ਤੁਲਸੀ ਦਾ ਸੇਵਨ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
ਸਾਹ ਦੀ ਸਮੱਸਿਆ
ਸਾਹ ਸਬੰਧੀ ਸਮੱਸਿਆਵਾਂ 'ਚ ਵੀ ਤੁਲਸੀ ਕਾਫੀ ਫਾਇਦੇਮੰਦ ਹੁੰਦੀ ਹੈ। ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਕਾੜ੍ਹਾ ਬਣਾ ਕੇ ਪੀਣਾ ਚਾਹੀਦਾ ਹੈ।
ਕੈਂਸਰ ਤੋਂ ਬਚਾਅ
ਕਈ ਸੋਧਾਂ 'ਚ ਤੁਲਸੀ ਦੇ ਬੀਜ ਨੂੰ ਕੈਂਸਰ ਦੇ ਇਲਾਜ 'ਚ ਵੀ ਫਾਇਦੇਮੰਦ ਦੱਸਿਆ ਗਿਆ ਹੈ। ਇਸ ਦਾ ਰੋਜ਼ਾਨਾ ਸੇਵਨ ਕੈਂਸਰ ਸੈੱਲ ਨੂੰ ਵੱਧਣ ਤੋਂ ਰੋਕਦਾ ਹੈ।
ਪੱਥਰੀ ਦੀ ਸਮੱਸਿਆ
ਕਿਡਨੀ ਦੀ ਪੱਥਰੀ ਦੀ ਸਮੱਸਿਆ ਹੋਣ 'ਤੇ ਤੁਲਸੀ ਦੇ ਪੱਤਿਆਂ ਨੂੰ ਉਬਾਲ ਕੇ ਅਰਕ ਬਣਾਉਣ ਤੋ ਬਾਅਦ ਇਸ 'ਚ ਸ਼ਹਿਦ ਮਿਲਾ ਕੇ ਰੋਜ਼ਾਨਾ 6 ਮਹੀਨੇ ਤੱਕ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਪੱਥਰੀ ਬਾਥਰੂਮ ਜ਼ਰੀਏ ਬਾਹਰ ਨਿਕਲ ਜਾਂਦੀ ਹੈ।
ਚਿਹਰੇ ਦੀ ਖੂਬਸੂਰਤੀ ਵਧਾਏ
ਤੁਲਸੀ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ 'ਚ ਮਿਲਾਓ ਅਤੇ ਚਿਹਰੇ 'ਤੇ ਲਗਾਓ। ਇਸ ਨਾਲ ਛਾਈਆਂ, ਅਤੇ ਫੁੰਸੀਆਂ ਵੀ ਠੀਕ ਹੁੰਦੀਆਂ ਹਨ। ਇਸ ਦੇ ਨਾਲ ਹੀ ਚਿਹਰੇ ਦੀ ਖੂਬਸੂਰਤੀ ਵੀ ਵੱਧਦੀ ਹੈ। ਇਸ ਤੋਂ ਇਲਾਵਾ 12 ਦੇ ਕਰੀਬ ਤੁਲਸੀ ਅਤੇ ਨਿਮ ਦੇ ਪੱਤਿਆਂ ਨੂੰ ਪੀਸ ਲਵੋ। ਫਿਰ ਅੱਧਾ ਚਮਚਾ ਚੰਦਨ ਪਾਊਡਰ ਅਤੇ 2 ਚਮਚੇ ਗੁਲਾਬ ਜਲ ਪਾ ਕੇ ਮਿਕਸ ਕਰ ਲਵੋ। ਇਸ ਨਾਲ ਚਿਹਰੇ 'ਤੇ ਘੱਟ ਤੋਂ ਘੱਟ 20 ਮਿੰਟਾਂ ਤੱਕ ਲਗਾਉਣ ਤੋਂ ਬਾਅਦ ਪਾਣੀ ਨਾਲ ਮੂੰਹ ਧੋਹ ਲੈਣਾ ਚਾਹੀਦਾ ਹੈ। ਇਸ ਨਾਲ ਪਿੰਪਲਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਵਾਲਾਂ ਲਈ ਹੈ ਵਰਦਾਨ
ਸਕਿਨ ਦੇ ਇਲਾਵਾ ਤੁਲਸੀ ਵਾਲਾਂ ਲਈ ਵੀ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ। ਤੁਲਸੀ ਦੇ ਕੁਝ ਪੱਤੇ ਪੀਸ ਕੇ ਉਸ 'ਚ ਨਾਰੀਅਲ ਅਤੇ ਆਲਿਵ ਆਇਲ ਮਿਲਾ ਕੇ ਪੈਕ ਬਣਾ ਲਵੋ। ਹਫਤੇ 'ਚ ਇਸ ਪੈਕ ਦੀ 2 ਵਾਰ ਵਰਤੋਂ ਕਰੋ। ਅਜਿਹਾ ਕਰਨ ਨਾਲ ਨਾ ਸਿਰਫ ਵਾਲ ਮਜ਼ਬੂਤ ਹੁੰਦੇ ਹਨ, ਸਗੋਂ ਚਮਕਦਾਰ ਹੋਣ ਦੇ ਨਾਲ-ਨਾਲ ਸਿੱਕੜੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।