''ਸਲਿੱਪ ਡਿਸਕ'' ਕਾਰਨ ਪਰੇਸ਼ਾਨ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Friday, Dec 09, 2016 - 01:38 PM (IST)

ਜਲੰਧਰ — ਗਲਤ ਤਰੀਕੇ ਨਾਲ ਸੌਣ, ਉੱਠਣ-ਬੈਠਣ ਦੇ ਕਾਰਨ ਹੀ ਰੀੜ ਦੀ ਹੱਡੀ ਨਾਲ ਜੁੜੀਆਂ ਸ਼ਿਕਾਇਤਾ ਹੁੰਦੀਆਂ ਹਨ। ਜਿਸ ''ਚ ਮੁੱਖ ਸਮੱਸਿਆ ''ਸਲਿੱਪ ਡਿਸਕ'' ਦੀ ਹੈ। ਇਹ ਬੀਮਾਰੀ ਹੋਣ ''ਤੇ ਜ਼ਿਆਦਾਤਰ ਡਾਕਟਰ ਅਰਾਮ ਕਰਨ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਨੁਸਖ਼ੇ ਦੱਸਣ ਜਾ ਰਹੇ ਹਾਂ।
ਠੰਡਾ ਅਤੇ ਗਰਮ ਸੇਕ
ਇਹ ਰੋਗ ਹੋਣ ''ਤੇ ਸੇਕ ਕਰਨ ਲਈ ਕਿਹਾ ਜਾਂਦਾ ਹੈ। ਪਹਿਲੇ ਕੁਝ ਦਿਨ ਸੋਜ ਘੱਟ ਕਰਨ ਲਈ ਠੰਡਾ ਸੇਕ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਦਰਦ ਵਾਲੀ ਜਗ੍ਹਾਂ ''ਤੇ ਗਰਮ ਸੇਕ ਕਰਨ ਲਈ ਕਿਹਾ ਜਾਂਦਾ ਹੈ। ਦੋ ਤੋਂ ਤਿੰਨ ਘੰਟੇ ਬਾਅਦ ਹੀ ਇਸਨੂੰ ਪ੍ਰਭਾਵਿਤ ਹਿੱਸੇ ''ਤੇ ਲਗਾਓ।
ਫਿਜ਼ਿਓਥੈਰੇਪੀ ਅਤੇ ਕਸਰਤ
ਜੇਕਰ ਕਿਸੇ ਨੂੰ ਇਹ ਬੀਮਾਰੀ ਹੈ ਤਾਂ ''ਫਿਜ਼ਿਓਥੈਰੇਪਿਸਟ'' ਦੀ ਸਲਾਹ ਲਓ ਤਾਂ ਜੋ ਉਹ ਤੁਹਾਨੂੰ ਦੱਸਣ ਕਿ ਸਰੀਰਕ ਕਿਰਿਆ ਕਰਨ ਦਾ ਸਹੀ ਢੰਗ ਕੀ ਹੈ ਅਤੇ ਨਾਲ ਹੀ ਉਹ ਤੁਹਾਨੂੰ ਕੁਝ ਕਸਰਤਾਂ ਦੇ ਬਾਰੇ ਵੀ ਦੱਸਣਗੇ। ਇਸ ਨਾਲ ਤੁਹਾਡੀ ਕਮਰ ਨੂੰ ਅਰਾਮ ਮਿਲੇਗਾ। ਇਸ ਤੋਂ ਇਲਾਵਾ ਯੋਗਾ ਜਾਂ ਕਸਰਤ ਵੀ ਕਰੋ। ''ਫਿਜ਼ਿਓਥੈਰੇਪਿਸਟ'' ਤੁਹਾਡਾ ਇਲਾਜ ਵੀ ਕਰਨਗੇ।
ਹਲਦੀ
ਹਲਦੀ ''ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿ ਸੋਜ ਅਤੇ ਦਰਦ ਨੂੰ ਘੱਟ ਕਰਦੇ ਹਨ। ਇਸ ਰੋਗ ਲਈ ਇਹ ਬਹੁਤ ਹੀ ਵਧੀਆ ਉਪਚਾਰ ਹੈ।
ਸੈਰ
ਹਰ ਤਿੰਨ ਘੰਟੇ ਬਾਅਦ 10-20 ਮਿੰਟ ਲਈ ਸੈਰ ਕਰੋ। ਇਸ ਬੀਮਾਰੀ ਲਈ ਸੈਰ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ। ਇਸ ਰੋਗ ਤੋਂ ਬਾਅਦ ਝੁੱਕ ਕੇ ਨਹੀਂ ਚਲਣਾ ਚਾਹੀਦਾ। ਜੇਕਰ ਕਿਸੇ ਤਰ੍ਹਾਂ ਦਾ ਦਰਦ ਹੈ ਤਾਂ ਉਸਨੂੰ ਕਸਰਤ ਦੇ ਨਾਲ ਹੀ ਠੀਕ ਕਰਨ ਦੀ ਕੋਸ਼ਿਸ਼ ਕਰੋ।
ਮਾਲਸ਼
ਮਾਲਸ਼ ਕਰਨ ਦੇ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਅਤੇ ਰੋਜ਼ ਮਾਲਸ਼ ਇਸ ਰੋਗ ਲਈ ਬਹੁਤ ਹੀ ਫਾਇਦੇਮੰਦ ਹੈ।
ਧਿਆਨ ਰੱਖਣ ਯੋਗ ਗੱਲ੍ਹਾਂ
- ਰੋਜ਼ ਕਸਰਤ ਕਰੋ।
- ਭਾਰਾ ਸਮਾਨ ਨਹੀਂ ਚੁੱਕਣਾ
- ਸਿਗਰਟ ਜਾਂ ਨਸ਼ਾ ਬੰਦ ਕਰੋ।
- ਠੀਕ ਢੰਗ ਨਾਲ ਉੱਠਣ-ਬੈਠਣ, ਚਲਣ, ਸੌਣ ਆਦਿ ਦੀ ਆਦਤ ਪਾਓ।
- ਬਿਨ੍ਹਾਂ ਹੀਲ ਦੇ ਜੁੱਤੀ ਪਾਓ।
- ਬਾਜ਼ਾਰ ਦਾ ਖਾਣ ਤੋਂ ਬਚੋ।