ਸਿਹਤਮੰਦ ਰਹਿਣ ਲਈ ਰਾਤ ਨੂੰ ਸਮੇਂ ਸਿਰ ਭੋਜਨ ਕਰਨਾ ਹੈ ਲਾਭਦਾਇਕ

Saturday, Dec 19, 2015 - 12:23 PM (IST)

 ਸਿਹਤਮੰਦ ਰਹਿਣ ਲਈ ਰਾਤ ਨੂੰ ਸਮੇਂ ਸਿਰ ਭੋਜਨ ਕਰਨਾ ਹੈ ਲਾਭਦਾਇਕ

ਅਸੀਂ ਸਾਰੇ ਰਾਤ ਨੂੰ ਅਕਸਰ ਦੇਰ ਨਾਲ ਭੋਜਨ ਖਾਂਦੇ ਹਾਂ, ਹਾਲਾਂਕਿ ਇਹ ਗੱਲ ਸਾਰੇ ਜਾਣਦੇ ਹਨ ਕਿ ਰਾਤ ਨੂੰ ਭੋਜਨ ਹਮੇਸ਼ਾ ਸੌਣ ਤੋਂ 3-4 ਘੰਟੇ ਪਹਿਲਾ ਖਾਣਾ ਚਾਹੀਦਾ ਪਰ ਅਸੀਂ ਫਿਰ ਵੀ ਇਸ ''ਚ ਲਾਪਰਵਾਹੀ ਕਰਦੇ ਹਾਂ ਰਾਤ ਨੂੰ ਭੋਜਨ ਜਲਦੀ ਖਾਣ ਦੇ 5 ਫਾਇਦੇ।
* ਛੇਤੀ ਭੋਜਨ ਕਰਨ ਨਾਲ ਭਾਰ ਨਿੰਰਤਰ ਰਹਿੰਦਾ ਹੈ। ਇਸ ਨਾਲ ਪਾਚਨ ਕਿਰਿਆਂ ਵੀ ਠੀਕ ਰਹਿੰਦੀ ਹੈ।
* ਭੋਜਨ ਹਮੇਸ਼ਾ 8 ਵਜੇ ਦੇ ਕਰੀਬ ਖਾਣਾ ਚਾਹੀਦਾ ਹੈ। ਭੋਜਨ ਕਨ ਤੋਂ ਬਾਅਦ ਥੋੜੀ ਦੇਰ ਲਈ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਕੁਝ ਲੋਕ ਭੋਜਨ ਕਰਕੇ ਸਿੱਧੇ ਸੌਂ ਜਾਂਦੇ ਹਨ। ਅਜਿਹਾ ਕਰਨ ਨਾਲ ਸੀਨੇ ''ਚ ਜਲਨ ਦੀ ਸਮੱਸਿਆ ਹੋ ਸਕਦੀ ਹੈ।
* ਸਹੀ ਸਮੇਂ ''ਤੇ ਭੋਜਨ ਕਰਨ ਨਾਲ ਖਾਣਾ ਪੂਰੀ ਤਰ੍ਹਾਂ ਨਾਲ ਹਜ਼ਮ ਹੋ ਜਾਂਦਾ ਹੈ। ਇਸ ਨਾਲ ਤੁਹਾਡਾ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ।
* ਸਮੇਂ ਸਿਰ ਭੋਜਨ ਕਰਨ ਨਾਲ ਪੇਟ ਦਰਦ ਅਤੇ ਗੈਸ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਹਨ।


Related News