ਪ੍ਰਦੂਸ਼ਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਰੋ ਨਿੰਬੂ ਪਾਣੀ ਦੀ ਵਰਤੋ

06/03/2017 5:39:59 PM

ਨਵੀਂ ਦਿੱਲੀ— ਅੱਜ-ਕਲ ਦਾ ਪ੍ਰਦੂਸ਼ਣ ਲੋਕਾਂ ਨੂੰ ਬੀਮਾਰ ਕਰ ਰਿਹਾ ਹੈ ਅਤੇ ਅਜਿਹੇ ''ਚ ਸਰੀਰ ਨੂੰ ਇੰਫੈਕਸ਼ਨ ਤੋਂ ਬਚਾਉਣਾ ਹੈ ਤਾਂ ਡਾਈਟ ''ਚ ਕੁਝ ਚੀਜ਼ਾਂ ਸ਼ਾਮਲ ਕਰਨਾ ਬੇਹਦ ਫਾਇਦੇਮੰਦ ਹੋਵੇਗਾ। ਨਿੰਬੂ ਇਕ ਅਜਿਹਾ ਐਂਟੀਬਾਈਓਟਿਕ ਹੈ ਜੋ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਸਰੀਰ ਨੂੰ ਸਾਫ ਕਰਦਾ ਹੈ। ਅੱਜ ਅਸੀਂ ਤੁਹਾਨੂੰ ਪ੍ਰਦੂਸ਼ਣ ਤੋਂ ਬਚਣ ਦੇ ਲਈ ਨਿੰਬੂ ਪਾਣੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਸਵੇਰੇ ਉੱਠ ਕੇ ਇਕ ਗਿਲਾਸ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਸਫਾਈ ਹੋ ਜਾਂਦੀ ਹੈ। ਨਿੰਬੂ ਪਾਣੀ ਖਾਣੇ ਨੂੰ ਪਚਾਉਣ ''ਚ ਵੀ ਮਦਦ ਕਰਦਾ ਹੈ।
2. ਨਿੰਬੂ ਪਾਣੀ ਸਰੀਰ ''ਚ ਪਾਚਕ ਰਸਾਂ ਲਈ ਉਤਸ਼ਾਹਤ ਕਰਦਾ ਹੈ। ਇਹ ਪਾਚਨ ਕਿਰਿਆ ਨੂੰ ਬਹਿਤਰ ਰੱਖਣ ''ਚ ਵੀ ਮਦਦ ਕਰਦਾ ਹੈ। 
3. ਨਿੰਬੂ ਪਾਣੀ ਵਿਟਾਮਿਨ ਸੀ ਦੇ ਗੁਣਾ ਨਾਲ ਭਰਪੂਰ ਹੁੰਦਾ ਹੈ। ਨਾਲ ਹੀ ਇਸ ''ਚ ਐਂਟੀਆਕਸੀਡੇਂਟ ਦੇ ਗੁਣ ਵੀ ਹੁੰਦੇ ਹਨ। ਜਿਸ ਨਾਲ ਚਮੜੀ ਦੇ ਦਾਗ ਧੱਬੇ ਸਾਫ ਹੋ ਜਾਂਦੇ ਹਨ ਅਤੇ ਚਮੜੀ ''ਤੇ ਨਿਖਾਰ ਆਉਂਦਾ ਹੈ।
4. ਜੇ ਤੁਹਾਡੇ ਜੋੜਾਂ ''ਚ ਦਰਦ ਹੈ ਤਾਂ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। 
5. ਨਿੰਬੂ ਪਾਣੀ ਮੂੰਹ ਦੀ ਬਦਬੂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। ਨਾਲ ਹੀ ਇਸਦੇ ਇਸਤੇਮਾਲ ਨਾਲ ਵੀ ਤਾਜ਼ਗੀ ਬਣੀ ਰਹਿੰਦੀ ਹੈ। 
6. ਇਹ ਸਰੀਰ ਦੇ ਪੀ ਐੱਚ ਲੇਵਲ ਨੂੰ ਬਣਾਈ ਰੱਖਦੇ ਹਨ। 
7. ਨਿੰਬੂ ਪਾਣੀ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਦੇ ਗੁਣਾ ਨਾਲ ਭਰਪੂਰ ਹੁੰਦਾ ਹੈ। ਜੋ ਰੋਗਾਂ ਨਾਲ ਲੜਣ ਦੀ ਸ਼ਕਤੀ ਦੇਣ ਦਾ ਕੰਮ ਕਰਦਾ ਹੈ।
8. ਸਵੇਰੇ ਉੱਠ ਕੇ ਨਿਯਮਤ ਰੂਪ ''ਚ ਪਾਣੀ ਪੀਣ ਨਾਲ  ਸਾਰੇ ਦਿਨ ਦੀ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਸਰੀਰ ''ਚ ਪਾਣੀ ਦੀ ਕਮੀ ਨਹੀਂ ਹੋ ਪਾਉਂਦੀ। 
9. ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਨਿੰਬੂ ਪਾਣੀ ਨਾਲੋਂ ਬਹਿਤਰ ਤਰੀਕਾ ਕੋਈ ਵੀ ਨਹੀਂ ਹੋ ਸਕਦਾ। 



Related News