ਹੈਂਗਓਵਰ ਦੇ ਅਸਰ ਨੂੰ ਦੂਰ ਕਰਨ ਲਈ ਤਾਂ ਅਪਣਾਓ ਇਹ ਘਰੇਲੂ ਤਰੀਕੇ

09/06/2017 11:16:12 AM

ਨਵੀਂ ਦਿੱਲੀ— ਜ਼ਿਆਦਾਤਰ ਲੋਕ ਵਿਆਹ ਜਾਂ ਕਿਸੇ ਫੰਕਸ਼ਨ ਵਿਚ ਖੁਸ਼ੀ ਦੇ ਮਾਰੇ ਸ਼ਰਾਬ ਤਾਂ ਪੀ ਲੈਂਦੇ ਹਨ ਪਰ ਸ਼ਰਾਬ ਉਨ੍ਹਾਂ ਨੂੰ ਇੰਨੀ ਚੜ ਜਾਂਦੀ ਹੈ ਕਿ ਉਨ੍ਹਾਂ ਨੂੰ ਹੋਸ਼ ਹੀ ਨਹੀਂ ਰਹਿੰਦੀ। ਬਹੁਤ ਸਾਰੇ ਲੋਕਾਂ ਨੂੰ ਤਾਂ ਸ਼ਰਾਬ ਜਲਦੀ ਪੱਚਦੀ ਨਹੀਂ ਮਿਤਲੀ ਵਰਗੀ ਸਮੱਸਿਆ ਹੋਣ ਲੱਗਦੀ ਹੈ। ਇਨ੍ਹਾਂ ਹੀ ਨਹੀਂ ਹੈਂਗਓਵਰ ਕਦੇਂ-ਕਦੇਂ ਦੂਜਿਆਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਜੋ ਜਲਦੀ ਨਾਲ ਉਤਰਦਾ ਨਹੀਂ ਹੈ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਹੈਂਗਓਵਰ ਦਾ ਅਸਰ ਜਲਦੀ ਨਾਲ ਉਤਰ ਜਾਵੇਗਾ। 
1. ਦੁੱਧ ਅਤੇ ਦਹੀਂ 
ਸ਼ਰਾਬ ਪੀਣ ਨਾਲ ਸਰੀਰ ਵਿਤ ਅਮਲ ਦੀ ਮਾਤਰਾ ਜ਼ਿਆਦਾ ਵਧ ਜਾਂਦੀ ਹੈ, ਜਿਸ ਵਜ੍ਹਾ ਨਾਲ ਜ਼ਿਆਦਾ ਥਕਾਵਟ ਅਤੇ  ਸੁਸਤੀ ਮਹਿਸੂਸ ਹੋਣ ਲੱਗਦੀ ਹੈ ਅਤੇ ਅਜਿਹੀ ਸਥਿਤੀ ਵਿਚ ਦੁੱਧ ਅਤੇ ਦਹੀਂ ਲਿਆ ਜਾਵੇ ਤਾਂ ਸ਼ਰਾਬ ਦਾ ਨਸ਼ਾ ਘੱਟ ਹੋ ਜਾਂਦਾ ਹੈ। 
2. ਨਿੰਬੂ ਪਾਣੀ
ਹਲਕੇ ਕੋਸੇ ਪਾਣੀ ਵਿਚ ਨਿੰਬੂ ਅਤੇ ਨਮਕ ਪਾ ਕੇ ਪੀਣ ਨਾਲ ਸ਼ਰਾਬ ਦਾ ਨਸ਼ਾ ਉਤਰ ਜਾਂਦਾ ਹੈ ਅਤੇ ਜੇ ਤੁਹਾਨੂੰ ਵੀ ਸ਼ਰਾਬ ਦਾ ਨਸ਼ਾ ਚੜ ਜਾਂਦਾ ਹੈ ਤਾਂ ਇਹ ਨੁਸਖਾ ਤੁਹਾਡੇ ਕਾਫੀ ਕੰਮ ਆਵੇਗਾ। 
3. ਸ਼ਹਿਦ ਖਾਓ
ਜੇ ਸ਼ਰਾਬ ਪੀਣ ਦੇ ਬਾਅਦ ਸਿਰ ਦਰਦ ਅਤੇ ਚੱਕਰ ਆਉਣ ਦੇ ਇਲਾਵਾ, ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣ ਤਾਂ ਤੁਰੰਤ ਸ਼ਹਿਦ ਚੱਟ ਲਓ ਇਸ ਨਾਲ ਹੋਲੀ-ਹੋਲੀ ਹੈਂਗਓਵਰ ਉਤਰ ਜਾਵੇਗਾ। 
4. ਸੰਤਰੇ ਦਾ ਰਸ
ਸੰਤਰੇ ਦੇ ਰਸ ਵਿਚ ਮੌਜੂਦ ਵਿਟਾਮਿਨ ਸੀ ਮਿਚਲੀ ਤੋਂ ਰਾਹਤ ਦਿਵਾਉਂਦਾ ਹੈ। ਨਾਲ ਹੀ ਇਸ ਦੀ ਵਰਤੋਂ ਕਰਨ ਨਾਲ ਸ਼ਰਾਬ ਦਾ ਨਸ਼ਾ ਤੁਰੰਤ ਦੂਰ ਹੋ ਜਾਂਦਾ ਹੈ। 
5. ਅਦਰਕ ਦੀ ਚਾਹ
ਅਦਰਕ ਵਾਲੀ ਚਾਹ ਸਿਰਦਰਦ ਤੋਂ ਰਾਹਤ ਪਾਉਣ ਲਈ ਫਾਇਦੇਮੰਦ ਹੈ। ਸਿਰਦਰਦ ਦੇ ਨਾਲ-ਨਾਲ ਇਸ ਨੂੰ ਪੀਣ ਨਾਲ ਸ਼ਰਾਬ ਨੂੰ ਹਜ਼ਮ ਕਰਨ ਵਿਚ ਮਦਦ ਮਿਲਦੀ ਹੈ। 


Related News