ਮਾਹਾਵਾਰੀ ਦਾ ਸਮਾਂ ਵਧਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

04/24/2017 12:48:15 PM

ਮੁੰਬਈ— ਮਾਹਾਵਾਰੀ ਦਾ ਦਰਦ ਸਾਰੀਆਂ ਔਰਤਾਂ ਨੂੰ ਹਰ ਮਹੀਨੇ ਬਰਦਾਸ਼ਤ ਕਰਨਾ ਪੈਂਦਾ ਹੈ। ਜੇਕਰ ਮਾਹਾਵਾਰੀ ਕਿਸੇ ਅਜਿਹੇ ਸਮੇਂ ਉੱਤੇ ਆ ਜਾਵੇ, ਜਦੋਂ ਕੁੱਝ ਦਿਨਾਂ ਲਈ ਬਾਹਰ ਜਾਣਾ ਹੋਵੇ ਤਾਂ ਸਾਰਾ ਮੂਡ ਖਰਾਬ ਹੋ ਜਾਂਦਾ ਹੈ। ਅਜਿਹੀ ਹਾਲਤ ''ਚ ਔਰਤਾਂ ਮਾਹਾਵਾਰੀ ਦਾ ਸਮਾਂ ਲੇਟ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੀਆਂ ਹਨ, ਜਿਨ੍ਹਾਂ ਦੇ ਕਈ ਨੁਕਸਾਨ ਹੋ ਸਕਦੇ ਹਨ। ਜੇਕਰ ਤੁਹਾਡਾ ਵੀ ਕਿਤੇ ਜਾਣ ਦਾ ਮੰਨ ਹੈ ਪਰ ਮਾਹਾਵਾਰੀ ਉਸ ''ਚ ਰੁਕਾਵਟ ਬਣ ਰਹੀ ਹੈ ਤਾਂ ਅਜਿਹੀ ਹਾਲਤ ''ਚ ਕੁਦਰਤੀ ਤਰੀਕਿਆਂ ਨਾਲ ਇਸ ਨੂੰ ਟਾਲਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ, ਜਿਸਦੀ ਮਦਦ ਨਾਲ ਤੁਸੀਂ ਆਪਣੀ ਮਾਸਿਕ ਮਾਹਾਵਾਰੀ ''ਚ ਦੇਰੀ ਲਿਆ ਸਕਦੇ ਹੋ। 
1. ਇਕ ਗਿਲਾਸ ਪਾਣੀ ''ਚ 3 ਚਮਚ ਸਿਰਕਾ ਪਾ ਕੇ ਦਿਨ ''ਚ 3-4 ਵਾਰ ਪੀਣ ਨਾਲ ਮਾਹਾਵਾਰੀ ਆਪਣੇ ਸਮੇਂ ਤੋਂ ਲੇਟ ਹੋ ਜਾਂਦੀ ਹੈ। 
2. ਛੋਲਿਆ ਦੀ ਦਾਲ
ਚਨ੍ਹੇ ਦੀ ਦਾਲ ਦੇ ਪਾਊਡਰ ਨੂੰ ਪਾਣੀ ''ਚ ਮਿਲਾ ਕੇ ਪੀਣ ਨਾਲ ਮਾਹਾਵਾਰੀ ਦੇਰੀ ਨਾਲ ਆਉਂਦੀ ਹੈ। ਜੇਕਰ ਤੁਸੀਂ ਇਸ ਨੂੰ ਖਾਲੀ ਪੇਟ ਲਵੋਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ। 
3. ਅਜਵਾਇਨ ਦੀਆਂ ਪੱਤੀਆਂ ਨੂੰ ਪਾਣੀ ''ਚ ਪਾ ਕੇ ਉੱਬਾਲ ਲਓ। ਇਸ ਪਾਣੀ ਨੂੰ ਕੋਸਾ ਕਰ ਕੇ ਇਸ ''ਚ ਸ਼ਹਿਦ ਮਿਲਾ ਕੇ ਪੀ ਲਓ। ਇਸ ਨਾਲ ਵੀ ਮਾਹਾਵਾਰੀ ਦੇਰੀ ਨਾਲ ਆਵੇਗੀ। 
4. ਜੇਕਰ ਤੁਸੀਂ ਅੱਧੇ ਦਿਨ ''ਚ 2 ਵਾਰ ਪੁਦੀਨੇ ਦਾ ਰਸ ਪੀ ਲਵੋਗੇ ਤਾਂ ਮਾਹਾਵਾਰੀ ''ਚ ਦੇਰੀ ਹੋ ਜਾਵੇਗੀ। 


Related News