ਸਿਗਰਟ ਤੋਂ ਛੁਟਕਾਰਾ ਪਾਉਣ ਦੇ ਲਈ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋ

Saturday, Jun 03, 2017 - 01:21 PM (IST)

ਸਿਗਰਟ ਤੋਂ ਛੁਟਕਾਰਾ ਪਾਉਣ ਦੇ ਲਈ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋ

ਨਵੀਂ ਦਿੱਲੀ— ਸਿਗਰਟ ਪੀਣ ਦੀ ਆਦਤ ਤੋਂ ਪਰੇਸ਼ਾਨ ਹੋ ਅਤੇ ਇਸ ਦੇ ਲਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦਾ ਨੁਸਖਾ ਤੁਹਾਡੇ ਘਰ 'ਚ ਹੀ ਹੈ। ਅੱਜ ਅਸੀਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋ ਨਾਲ ਤੁਸੀਂ ਇਸ ਦਾ ਅਸਰ ਦੇਖੋਗੇ ਇਸ ਨਾਲ ਤੁਹਾਡੀ ਸਿਗਰਟ ਪੀਣ ਦੀ ਆਦਤ ਛੁੱਟ ਜਾਵੇਗੀ।
1. ਓਟਸ 
ਓਟਸ ਤੁਹਾਡੇ ਸਰੀਰ 'ਚੋਂ ਖਤਰਨਾਕ ਟਾਕਸਿੰਸ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਜਿਸ ਨਾਲ ਸਮੋਕਿੰਗ ਦੀ ਕਰੇਵਿੰਗ ਘੱਟ ਹੋ ਜਾਂਦੀ ਹੈ। ਇਸ ਲਈ ਰੋਜ਼ ਸਵੇਰੇ ਓਟਸ ਖਾਓ ਅਤੇ ਜ਼ਿਆਦਾ ਪਾਣੀ ਪੀਓ।
2. ਸ਼ਹਿਦ 
ਸ਼ਹਿਦ 'ਚ ਕਈ ਤਰ੍ਹਾਂ ਦੇ ਵਿਟਾਮਿਨ ਐਂਜਾਈਮ ਅਤੇ ਪ੍ਰੋਟੀਨ ਹੁੰਦੇ ਹਨ ਜਿਸ ਨਾਲ ਉਸ ਦੀ ਰੋਜ਼ ਵਰਤੋ ਕਰਨ ਨਾਲ ਸਿਗਰਟ ਦੀ ਆਦਤ ਛੁੱਟਣ ਲਗ ਜਾਂਦੀ ਹੈ।
3. ਮੂਲੀ
ਮੂਲੀ ਦੀ ਵਰਤੋ ਕਰਨਾ ਸਮੋਕਿੰਗ ਕਰਨ ਵਾਲੇ ਦੇ ਲਈ ਕਾਫੀ ਲਾਭਕਾਰੀ ਦੱਸਿਆ ਗਿਆ ਹੈ। ਇਸ ਦੇ ਵਰਤੋ ਨਾਲ ਸਮੋਕਿੰਗ ਦੀ ਆਦਤ ਛੁੱਟ ਜਾਂਦੀ ਹੈ।
4. ਮੁਲੇਠੀ
ਜੇ ਤੁਸੀਂ ਲਗਾਤਾਰ ਮੁਲੇਠੀ ਦੀ ਵਰਤੋ ਕਰਦੇ ਹੋ ਤਾਂ ਇਸ ਨਾਲ ਸਮੋਕ ਕਰਨ ਦੀ ਆਦਤ ਛੁੱਟ ਜਾਂਦੀ ਹੈ। ਇਹ ਸਿਗਰਟ ਛੁਡਾਉਣ ਦਾ ਸਭ ਤੋਂ ਵਧੀਆਂ ਤਰੀਕਾ ਹੈ।
5. ਪਾਣੀ 
ਪਾਣੀ ਨਾਲ ਬਹਿਤਰ ਕੁਝ ਵੀ ਨਹੀਂ ਹੈ ਇਹ ਮੁਨੱਖ ਦੇ ਸਰੀਰ ਦੇ ਲਈ ਸਭ ਤੋਂ ਜ਼ਰੂਰੀ ਹੈ। ਇਸ ਲਈ ਲਗਾਤਾਰ ਪਾਣੀ ਪੀਂਦੇ ਰਹੋ। ਇਹ ਟਾਕਸਿੰਸ ਨੂੰ ਬਾਹਰ ਕੱਢਦਾ ਹੈ। ਹਰ ਵਾਰ ਖਾਣਾ ਖਾਣ ਤੋਂ 15 ਮਿੰਟ ਬਾਅਦ ਇਕ ਗਿਲਾਸ ਠੰਡਾ ਪਾਣੀ ਪਿਓ। ਇਸ ਨਾਲ ਸਮੋਕਿੰਗ ਦੀ ਕ੍ਰੇਵਿੰਗ ਘੱਟ ਹੋ ਜਾਂਦੀ ਹੈ। 


 


Related News