ਥਾਈਰਡ ਦੇ ਮਰੀਜ਼ ਭੁੱਲ ਕੇ ਵੀ ਨਾ ਕਰਨ ਸੋਇਆਬੀਨ ਸਣੇ ਇਨ੍ਹਾਂ ਵਸਤੂਆਂ ਦੀ ਵਰਤੋਂ, ਸਰੀਰ ਨੂੰ ਹੋ ਸਕਦੈ ਨੁਕਸਾਨ
Thursday, Jul 01, 2021 - 11:03 AM (IST)
ਨਵੀਂ ਦਿੱਲੀ- ਥਾਈਰਡ ਸਾਡੇ ਸਰੀਰ ਵਿੱਚ ਮੌਜੂਦ ਇੱਕ ਜ਼ਰੂਰੀ ਹਾਰਮੋਨ ਹੁੰਦਾ ਹੈ ਜੋ ਸਰੀਰ ਦੇ ਸੈੱਲ ਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਹ ਗਲ਼ੇ ਵਿੱਚ ਇੱਕ ਬਟਰਫਲਾਈ ਦੀ ਤਰ੍ਹਾਂ ਦਾ ਛੋਟਾ ਜਿਹਾ ਗਲੈਂਡ ਦੇ ਰੂਪ ਵਿੱਚ ਹੁੰਦਾ ਹੈ ਜਿੱਥੇ ਥਾਈਰਡ ਹਾਰਮੋਨਜ਼ ਸਟੋਰ ਹੁੰਦੇ ਰਹਿੰਦੇ ਹਨ। ਇਹ ਸਰੀਰ ਦੇ ਲਗਭਰ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਾਡੇ ਭੋਜਨ ਨੂੰ ਊਰਜਾ ਵਿੱਚ ਬਦਲਣ ਵਾਲਾ ਮਹੱਤਵਪੂਰਨ ਹਾਰਮੋਨ ਹੁੰਦਾ ਹੈ। ਇਹਨਾਂ ਦਿਨਾਂ ਵਿੱਚ ਥਾਈਰਡ ਦੀ ਸਮੱਸਿਆ ਕਈ ਲੋਕਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਹੈਲ਼ਥਲਾਈਨ ਦੇ ਅਨੁਸਾਰ ਥਾਈਰਡ ਦੀ ਸਮੱਸਿਆ ਆਦਮੀਆਂ ਤੇ ਮੁਕਾਬਲੇ ਔਰਤਾਂ ਵਿੱਚ 10 ਪ੍ਰਤੀਸ਼ਤ ਜ਼ਿਆਦਾ ਹੁੰਦੀ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ- ਹਾਈਪਰਥਾਈਰੋਡਿਜਮ ਅਤੇ ਹਾਈਪੋਥਾਇਰਾਇਡ। ਇਸ ਸਮੱਸਿਆ ਦੇ ਹੋਣ ਨਾਲ਼ ਅਚਾਨਕ ਵਜ਼ਨ ਵਧਣਾ,ਗਲ਼ੇ ਵਿੱਚ ਸੋਜ, ਵਾਲ਼ਾਂ ਦਾ ਝੜਨਾ ਆਦਿ ਲੱਛਣ ਦਿਖਾਈ ਦਿੰਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਆਪਣੇ ਲਾਈਫਸਟਾਈਲ ਤੇ ਖਾਣ-ਪਾਨ ਵਿੱਚ ਸੁਧਾਰ ਹੋਣਾ ਬਹੁਤ ਜਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਵਸਤੂਆਂ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜੋ ਥਾਈਰਡ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦੇ ਹਨ –
ਪੱਤਾ ਗੋਭੀ ਅਤੇ ਫੁੱਲ ਗੋਭੀ
ਜੇਕਰ ਤੁਸੀਂ ਥਾਈਰਡ ਦੀ ਸਮੱਸਿਆ ਤੋਂ ਪੀੜਿਤ ਹੋ ਤੁਹਾਨੂੰ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪੱਤਾ ਅਤੇ ਫੁੱਲਗੋਭੀ ਵਿੱਚ ਗਾਈਟ੍ਰੋਗਨ ਕਾਫ਼ੀ ਮਾਤਰਾ ਵਿੱਚ ਪਾਇਆ ਜਾਦਾਂ ਹੈ ਜੋ ਥਾਈਰਡ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਕੈਫੀਨ ਯੁਕਤ ਭੋਜਨ
ਥਾਈਰਡ ਦੀ ਸਮੱਸਿਆ ਨੂੰ ਦੂਰ ਕਰਨਾ ਹੈ ਤਾਂ ਕੈਫੀਨ ਵਾਲੀ ਵਸਤੂਆਂ ਤੋਂ ਦੂਰੀ ਬਣਾ ਲਵੋ। ਕੈਫੀਨ ਯੁਕਤ ਭੋਜਨ ਥਾਈਰਡ ਗਲੈਡ ਅਤੇ ਥਾਈਰਡ ਲੈਵਲ ਦੋਨਾਂ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਰੈੱਡ ਮੀਟ ਤੋਂ ਦੂਰ ਰਹੋ
ਮਟਨ, ਲੈਮਬ ਜਿਹੇ ਕਿਸੀ ਵੀ ਮੀਟ ਤੋਂ ਦੂਰੀ ਬਣਾਓ। ਇਸ ਵਿੱਚ ਸੈਚੁਰੇਟਡ ਫੇਟ ਅਤੇ ਕੈਸਟ੍ਰੋਲ ਬਹੁਤ ਅਧਿਕ ਮਾਤਰਾ ਵਿੱਚ ਪਾਇਆ ਜਾਦਾਂ ਹੈ। ਇਸ ਲਈ ਰੈੱਡ ਮੀਟ ਖਾਣ ਨਾਲ਼ ਵਜ਼ਨ ਵੀ ਤੇਜੀ ਨਾਲ਼ ਵੱਧਦਾ ਹੈ। ਰੈੱਡ ਮੀਟ ਖਾਣ ਨਾਲ਼ ਸਰੀਰ ਵਿੱਚ ਜਲਣ ਤੇ ਪਰੇਸ਼ਾਨੀ ਵੀ ਹੋ ਸਕਦੀ ਹੈ। ਇਹਨਾਂ ਸਭ ਕਾਰਨਾਂ ਦੇ ਕਾਰਨ ਥਾਈਰਡ ਦੇ ਮਰੀਜ਼ ਨੂੰ ਇਹਨਾਂ ਵਸਤੂਆਂ ਦਾ ਸੇਵਨ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ।
ਸੋਇਆਬੀਨ
ਦਰਅਸਲ ਸੋਇਆਬੀਨ ਵਿੱਚ ਫਯੋਟਯੋਸ੍ਰੋਜਨ ਪਾਇਆ ਜਾਦਾਂ ਹੈ ਜੋ ਥਾਈਰਡ ਹਾਰਮੋਨਜ਼ ਬਣਾਉਣ ਵਾਲੇ ਐਨਜਾਈਮ ਦੀ ਫੰਕਸ਼ਨਿੰਗ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿੱਚ ਸੋਇਆਬਾਨ ਥਾਈਰਡ ਦੇ ਮਰੀਜਾਂ ਲਈ ਨੁਕਸਾਨਦੇਹ ਹੋ ਸਕਦਾ ਹੈ।