ਸਿਰਫ਼ 3 ਚੀਜ਼ਾਂ ਨਾਲ ਘਰ ’ਚ ਬਣਿਆ ਇਹ ਪਾਊਡਰ ਮਿੰਟਾਂ ’ਚ ਦੂਰ ਕਰੇਗਾ ਢਿੱਡ ’ਚ ਬਣੀ ਗੈਸ

Thursday, Apr 13, 2023 - 12:50 PM (IST)

ਸਿਰਫ਼ 3 ਚੀਜ਼ਾਂ ਨਾਲ ਘਰ ’ਚ ਬਣਿਆ ਇਹ ਪਾਊਡਰ ਮਿੰਟਾਂ ’ਚ ਦੂਰ ਕਰੇਗਾ ਢਿੱਡ ’ਚ ਬਣੀ ਗੈਸ

ਜਲੰਧਰ (ਬਿਊਰੋ)– ਅੱਜ-ਕੱਲ ਮਾੜੀ ਖੁਰਾਕ ਤੇ ਬਦਲਦੀ ਜੀਵਨਸ਼ੈਲੀ ਕਾਰਨ ਕਈ ਲੋਕਾਂ ਨੂੰ ਢਿੱਡ ’ਚ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ। ਇੰਨਾ ਹੀ ਨਹੀਂ, ਢਿੱਡ ਫੁੱਲਣ ਵੀ ਲੱਗਦਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਗੈਸ ਕਾਰਨ ਖੱਟੇ ਡਕਾਰ, ਜੀਅ ਮਚਲਨਾ, ਢਿੱਡ ’ਚ ਬਦਬੂਦਾਰ ਹਵਾ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਇਸ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ, ਜਦਕਿ ਕਈ ਘਰੇਲੂ ਨੁਸਖ਼ਿਆਂ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਪਾਊਡਰ ਬਣਾਉਣ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਹਾਡੀ ਸਮੱਸਿਆ ਪਲ ’ਚ ਹੀ ਦੂਰ ਹੋ ਜਾਵੇਗੀ। ਇਹ ਪਾਊਡਰ ਢਿੱਡ ਦੀ ਗੈਸ ਤੋਂ ਜਲਦੀ ਛੁਟਕਾਰਾ ਦਿਵਾਉਣ ’ਚ ਕਾਰਗਰ ਸਾਬਿਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ ਤੇ ਇਸ ਦੇ ਕੀ ਫਾਇਦੇ ਹਨ–

ਇੰਝ ਬਣਾਓ ਪਾਊਡਰ
ਗੈਸ ਤੋਂ ਛੁਟਕਾਰਾ ਪਾਉਣ ਲਈ ਦੋ ਚਮਚ ਅਜਵਾਇਨ, ਇਕ ਚੌਥਾਈ ਚਮਚ ਹੀਂਗ, ਇਕ ਚਮਚ ਕਾਲਾ ਨਮਕ ਲੈ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਲਈ ਸਭ ਤੋਂ ਪਹਿਲਾਂ ਇਕ ਤਵਾ ਲਓ ਤੇ ਇਸ ਨੂੰ ਘੱਟ ਅੱਗ ’ਤੇ ਰੱਖੋ ਤੇ ਪਹਿਲਾਂ ਇਸ ’ਚ ਅਜਵਾਇਨ ਨੂੰ ਸੇਕ ਲਓ। ਇਸ ਤੋਂ ਬਾਅਦ ਇਸ ਨੂੰ ਠੰਡਾ ਹੋਣ ਦਿਓ ਤੇ ਫਿਰ ਪੀਸ ਲਓ। ਇਸ ’ਚ ਹੀਂਗ ਤੇ ਨਮਕ ਮਿਲਾ ਕੇ ਕੱਚ ਦੀ ਸ਼ੀਸ਼ੀ ’ਚ ਰੱਖ ਲਓ। ਇਸ ਪਾਊਡਰ ਦੀ ਵਰਤੋਂ ਰੋਜ਼ਾਨਾ ਭੋਜਨ ਖਾਣ ਤੋਂ ਬਾਅਦ ਕਰੋ। ਇਸ ਨਾਲ ਗੈਸ ਤੋਂ ਛੁਟਕਾਰਾ ਮਿਲਦਾ ਹੈ।

ਐਂਟੀਮਾਈਕ੍ਰੋਬਿਅਲਸ ਤੇ ਐਂਟੀਸੈਪਟਿਕ ਗੁਣਾਂ ਨਾਲ ਹੁੰਦੈ ਭਰਪੂਰ
ਇਹ ਪਾਊਡਰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ’ਚ ਐਂਟੀਮਾਈਕ੍ਰੋਬਿਅਲਸ ਤੇ ਐਂਟੀਸੈਪਟਿਕ ਗੁਣ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਢਿੱਡ ਦੀਆਂ ਕਈ ਸਮੱਸਿਆਵਾਂ ਨਾਲ ਲੜਨ ’ਚ ਵੀ ਮਦਦ ਕਰਦੇ ਹਨ।

ਜੀਰੇ ਦੇ ਪਾਊਡਰ ਦੀ ਵੀ ਕਰ ਸਕਦੇ ਹੋ ਵਰਤੋਂ
ਇਸ ਤੋਂ ਇਲਾਵਾ ਢਿੱਡ ਦੀ ਗੈਸ ਨੂੰ ਦੂਰ ਕਰਨ ਲਈ ਤੁਸੀਂ ਜੀਰੇ ਦੇ ਪਾਊਡਰ ਦਾ ਸੇਵਨ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਅਜਵਾਇਨ ਦੀ ਬਜਾਏ ਜੀਰੇ ’ਚ ਨਮਕ ਤੇ ਹੀਂਗ ਮਿਲਾ ਕੇ ਪੀਣੀ ਹੋਵੇਗੀ। ਜੀਰੇ ਦੇ ਪਾਊਡਰ ’ਚ ਵਿਟਾਮਿਨ ਏ, ਬੀ ਤੇ ਸੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਇਸ ’ਚ ਅਮੀਨੋ ਐਸਿਡ ਤੇ ਮਿਨਰਲਸ ਵੀ ਮੌਜੂਦ ਹੁੰਦੇ ਹਨ, ਜੋ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ।

ਨੋਟ– ਢਿੱਡ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੀ ਉਪਾਅ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News