ਸਿਰ ਦੀ ਮਾਲਿਸ਼ ''ਚ ਲੁੱਕੇ ਹਨ ਸਿਹਤ ਦੇ ਕਈ ਉਪਾਅ
Friday, Jun 24, 2016 - 02:43 PM (IST)

ਨਵੀਂ ਦਿੱਲੀ—ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਵਟ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਿਸ਼ ਇਕ ਚਮਤਕਾਰੀ ਇਲਾਜ਼ ਹੈ। ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ 10-12 ਮਿੰਟ ਮਾਲਿਸ਼ ਕਰੋ ਅਤੇ ਸੁਖੀ ਹੋ ਜਾਓ । ਮਾਲਿਸ਼ ਨਾਲ ਸਰੀਰ ਵਿਚ ਇਕ ਵੀ. ਆਈ. ਪੀ. (ਵੈਸੋਐਕਟਿਵ ਇੰਟੈਸਟਾਈਨ ਪੋਲੀਪੇਪਟਾਈਡ) ਨਾਂ ਰਸਾਇਣ ਪੈਦਾ ਹੁੰਦਾ ਹੈ, ਜਿਸ ਨਾਲ ਕਰੋਨਰੀ ਧਮਨੀ ''ਚ ਖੂਨ ਸੰਚਾਰ 15 ਫੀਸਦੀ ਤੋਂ ਵਧੇਰੇ ਵਧ ਜਾਂਦਾ ਹੈ।
ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਿਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ''ਤੇ ਜ਼ੋਰ ਦਿੱਤਾ ਹੈ। ਨਿਯਮਤ ਮਾਲਿਸ਼ ਨਾਲ ਸਰੀਰ ਵਿਚੋਂ ਗੰਦਾ ਕੋਲੈਸਟ੍ਰੋਲ ਘੱਟਦਾ ਹੈ ਅਤੇ ਚੰਗਾ ਕੋਲੈਸਟ੍ਰੋਲ ਵੱਧਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟਦਾ ਹੈ। ਡਾਕਟਰਾਂ ਅਨੁਸਾਰ ਸਰੀਰ ਵਿਚ ਇਸ ਸ਼ਾਖਾ ਦੇ ਵਧਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਸਰੀਰ ਕਈ ਤਰ੍ਹਾਂ ਦੇ ਇੰਫੈਕਸ਼ਨਾਂ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ।
ਮਾਲਿਸ਼ ਦੇ ਲਈ ਤੇਲ ਦੀ ਚੋਣ ਖੁਦ ਕਰੋ। ਇਹ ਵਿਅਕਤੀ ਦੇ ਆਪਣੇ ਸਰੀਰ ਅਤੇ ਭਾਰ ''ਤੇ ਨਿਰਭਰ ਕਰਦਾ ਹੈ। ਇਸ ਲਈ ਸਰ੍ਹੋਂ, ਤਿਲ ਜਾਂ ਨਾਰੀਅਲ ਦਾ ਤੇਲ ਲਾਭਦਾਇਕ ਹੈ। ਮਾਲਿਸ਼ ਦਾ ਪੂਰਾ ਲਾਭ ਉਠਾਉਣ ਲਈ ਮਾਲਿਸ਼ ਸਿਰ ਤੋਂ ਪੈਰਾਂ ਤੱਕ
ਪੂਰੇ ਸਰੀਰ ''ਤੇ ਕੀਤੀ ਜਾਣੀ ਚਾਹੀਦੀ ਹੈ। ਉੱਤੇ ਦੱਸੇ ਲਾਭ ਹੋਣਗੇ ਅਤੇ ਤੁਸੀਂ ਸਦਾ ਚੁਸਤ-ਫੁਰਤ ਰਹੋਗੇ।