ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਖ਼ਤਰਾ! ਮਾਤਾ-ਪਿਤਾ ਨਾ ਕਰਨ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼

05/10/2021 11:17:57 AM

ਨਵੀਂ ਦਿੱਲੀ:  ਕੋਰੋਨਾ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਅਜੇ ਰੁੱਕ ਨਹੀਂ ਸੀ ਕਿ ਤੀਜੀ ਲਹਿਰ ਦੀ ਮਾਹਿਰ ਚਿਤਾਵਨੀ ਦੇਣ ਲੱਗੇ ਹਨ ਜਿਸ ਤੋਂ ਬਾਅਦ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਦੁਨੀਆ ਭਰ ਦੇ ਵਿਗਿਆਨਿਕ ਕੋਰੋਨਾ ਦੇ ਵੈਂਰੀਐਂਟਸ ਦਾ ਸਾਹਮਣਾ ਕਰਨ ਦੀ ਤਿਆਰੀ ’ਚ ਜੁਟੇ ਹਨ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ ਬੱਚਿਆਂ ਨੂੰ ਜੇਕਰ ਹਲਕੇ ਲੱਛਣ ਵੀ ਦਿਖਣ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। 

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ

PunjabKesari
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
ਦੇਸ਼ ’ਚ ਫੈਲੀ ਕੋਰੋਨਾ ਦੀ ਦੂਜੀ ਲਹਿਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਲਾਵਾ ਨਵਜੰਮੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੰਕਰਮਿਤ ਬੱਚਿਆਂ ’ਚ ਹਲਕਾ ਬੁਖ਼ਾਰ, ਖੰਘ, ਜ਼ੁਕਾਮ ਅਤੇ ਢਿੱਡ ਨਾਲ ਸਬੰਧਤ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਉੱਧਰ ਕੁਝ ਬੱਚਿਆਂ ਨੂੰ ਸਰੀਰ ’ਚ ਦਰਦ, ਸਿਰ ਦਰਦ, ਦਸਤ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਦੀ ਸ਼ਿਕਾਇਤ ਸਾਹਮਣੇ ਆਈ ਹੈ। ਉੱਧਰ ਕੁਝ ਮਾਮਲਿਆਂ ’ਚ ਨਿਮੋਨੀਆ ਪਾਇਆ ਗਿਆ ਹੈ। ਮਾਹਿਰਾਂ ਮੁਤਾਬਕ ਬੱਚਿਆਂ ’ਚ ਜੇਕਰ ਹਲਕੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਮਾਤਾ-ਪਿਤਾ ਬੱਚਿਆਂ ’ਚ ਡਾਈਰੀਆ, ਸਾਹ ਲੈਣ ’ਚ ਸਮੱਸਿਆ ਅਤੇ ਸੁਸਤੀ ਵਰਗੇ ਲੱਛਣਾਂ ’ਤੇ ਧਿਆਨ ਦੇਣ। ਡਾਕਟਰ ਦੀ ਸਲਾਹ ’ਤੇ ਬੱਚਿਆਂ ਨੂੰ ਦਵਾਈਆਂ ਦਿਓ। 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਬੱਚਿਆਂ ਨੂੰ ਪਹਿਨਾਓ ਮਾਸਕ
ਬੱਚਾ ਜੇਕਰ ਕੋਰੋਨਾ ਨਾਲ ਸੰਕਰਮਿਤ ਹੈ ਤਾਂ ਉਸ ਨੂੰ ਮਾਸਕ ਜ਼ਰੂਰ ਪਹਿਨਾਓ। ਉਨ੍ਹਾਂ ਨੂੰ ਘਰ ’ਚ ਰੱਖੋ ਅਤੇ ਕਿਸੇ ਫੰਕਸ਼ਨ ਜਾਂ ਜਨਤਕ ਥਾਵਾਂ ’ਤੇ ਨਾ ਜਾਣ ਦਿਓ। ਜੇਕਰ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਰੋਨਾ ਹੈ ਤਾਂ ਬੱਚਿਆਂ ਨੂੰ ਉਨ੍ਹਾਂ ਦੇ ਕਰੀਬ ਨਾ ਜਾਣ ਦਿਓ। 

PunjabKesari
ਘਰ ਦਾ ਖਾਣਾ ਖਵਾਓ
ਬੱਚਿਆਂ ਨੂੰ ਬਾਹਰ ਦਾ ਖਾਣਾ ਨਾ ਖਵਾਓ ਸਗੋਂ ਘਰ ਦਾ ਬਣਿਆ ਖਾਣਾ ਦਿਓ। ਇਸ ਤੋਂ ਇਲਾਵਾ ਫ਼ਲਾਂ ਅਤੇ ਸਬਜ਼ੀਆਂ ਜ਼ਿਆਦਾ ਖਵਾਓ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਮਿਊਨਿਟੀ ਵਧਾਉਣ ਲਈ ਮਲਟੀ ਵਿਟਾਮਿਨ ਦਿਓ।

PunjabKesari

ਕੋਰੋਨਾ ਦੇ ਮਾਮਲਿਆਂ ’ਚ ਆ ਸਕਦੀ ਹੈ ਘਾਟ
ਵੈਕਸੀਨ ਮਾਹਿਰ ਗਗਨਦੀਪ ਕਾਂਗ ਮੁਤਾਬਕ ਇਸ ਮਹੀਨੇ ਦੇ ਅਖ਼ੀਰ ਤੱਕ ਕੋਰੋਨਾ ਦੇ ਮਾਮਲਿਆਂ ’ਚ ਘਾਟ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਹੁਣ ਉਨ੍ਹਾਂ ਖੇਤਰਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਜਿਥੇ ਉਹ ਪਿਛਲੇ ਸਾਲ ਨਹੀਂ ਪਹੁੰਚ ਪਾਇਆ। ਇਨ੍ਹੀਂ ਦਿਨੀਂ ਪੇਂਡੂ ਖੇਤਰਾਂ ’ਚ ਵੀ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News