ਕਿਚਨ ’ਚ ਰੱਖੀ ਇਹ ਚੀਜ਼ ਗੁਣਾਂ ਦਾ ਭੰਡਾਰ ਹੈ, ਜਾਣ ਲਓ ਇਸ ਦੇ ਫਾਇਦੇ
Friday, Nov 15, 2024 - 01:31 PM (IST)
ਹੈਲਥ ਡੈਸਕ - ਭਾਰਤੀ ਰਸੋਈ ’ਚ ਕਈ ਮਸਾਲੇ ਵਰਤੇ ਜਾਂਦੇ ਹਨ। ਇਹ ਮਸਾਲੇ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦੇ ਹਨ ਸਗੋਂ ਸਿਹਤ ਨੂੰ ਵੀ ਲਾਭ ਪਹੁੰਚਾਉਂਦੇ ਹਨ। ਲੌਂਗ ਇਨ੍ਹਾਂ ਮਸਾਲਿਆਂ ’ਚੋਂ ਇਕ ਹੈ, ਜਿਸ ਨੂੰ ਆਮ ਤੌਰ 'ਤੇ ਗਰਮ ਮਸਾਲੇ ਵਜੋਂ ਵਰਤਿਆ ਜਾਂਦਾ ਹੈ। ਇਸ ਦੇ ਖਾਸ ਸਵਾਦ ਅਤੇ ਖੁਸ਼ਬੂ ਦੇ ਕਾਰਨ, ਲੌਂਗ ਨੂੰ ਕਈ ਪਕਵਾਨਾਂ ’ਚ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਲੌਂਗ ਨੂੰ ਅਕਸਰ ਭੋਜਨ ’ਚ ਸ਼ਾਮਲ ਕੀਤਾ ਜਾਂਦਾ ਹੈ, ਖਾਸ ਕਰਕੇ ਠੰਡੇ ਮੌਸਮ ’ਚ। ਰੋਜ਼ਾਨਾ ਖਾਲੀ ਪੇਟ ਲੌਂਗ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਲੌਂਗ ਨੂੰ ਨਿਯਮਿਤ ਤੌਰ 'ਤੇ ਚਬਾਉਣ ਨਾਲ ਇਸ ਦੇ ਸ਼ਕਤੀਸ਼ਾਲੀ ਔਸ਼ਧੀ ਗੁਣਾਂ ਦੇ ਕਾਰਨ ਕਈ ਤਰ੍ਹਾਂ ਦੇ ਸਿਹਤ ਲਾਭ ਮਿਲ ਸਕਦੇ ਹਨ। ਆਓ ਜਾਣਦੇ ਹਾਂ ਕਿ ਲੌਂਗ ਖਾਣ ਨਾਲ ਸਾਡੀ ਸਿਹਤ ’ਤੇ ਕੀ ਫਾਇਦੇ ਹੁੰਦੇ ਹਨ।
ਪੜ੍ਹੋ ਇਹ ਵੀ ਖਬਰ - ਪੇਟ ਦੀ ਚਰਬੀ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਡਾਈਟ ’ਚ ਸ਼ਾਮਲ ਕਰ ਲਓ ਇਹ ਫਲ
ਲਿਵਲ ਹੈਲਥ ਬਣਾਵੇ ਬਿਹਤਰ
ਖਾਲੀ ਪੇਟ ਲੌਂਗ ਨੂੰ ਨਿਯਮਿਤ ਤੌਰ 'ਤੇ ਚਬਾਉਣ ਨਾਲ ਤੁਹਾਡੇ ਜਿਗਰ ਦੀ ਸਿਹਤ ’ਚ ਸੁਧਾਰ ਹੁੰਦਾ ਹੈ। ਇਹ ਜਿਗਰ ਨੂੰ ਡੀਟੌਕਸਫਾਈ ਕਰਨ, ਜਿਗਰ ਦੇ ਕੰਮਕਾਜ ’ਚ ਸੁਧਾਰ ਕਰਨ ਅਤੇ ਸਰੀਰ ਦੀਆਂ ਕੁਦਰਤੀ ਡੀਟੌਕਸੀਫਿਕੇਸ਼ਨ ਪ੍ਰਕਿਰਿਆਵਾਂ ਦਾ ਸਮਰਥਨ ਕਰਨ ’ਚ ਮਦਦ ਕਰਦਾ ਹੈ।
ਓਰਲ ਹੈਲਥ ’ਚ ਕਰੇ ਸੁਧਾਰ
ਲੌਂਗ ’ਚ ਐਂਟੀ-ਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਤੁਹਾਡੀ ਮੂੰਹ ਦੀ ਸਿਹਤ ’ਚ ਸੁਧਾਰ ਕਰਦੇ ਹਨ। ਇਹ ਮੂੰਹ ’ਚ ਮੌਜੂਦ ਕੀਟਾਣੂਆਂ ਅਤੇ ਬੈਕਟੀਰੀਆ ਨਾਲ ਲੜਨ ’ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਸਰੀਰ ਲਈ ਲਾਹੇਵੰਦ ਹਨ ਇਹ Soaked almonds, ਜਾਣ ਲਓ ਇਸ ਦੇ ਫਾਇਦੇ
ਪਾਚਨ ਸਿਹਤ ’ਚ ਸੁਧਾਰ
ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਲੌਂਗ ਖਾਣ ਨਾਲ ਤੁਹਾਡੀ ਪਾਚਨ ਕਿਰਿਆ ’ਚ ਸੁਧਾਰ ਹੁੰਦਾ ਹੈ। ਲੌਂਗ ’ਚ ਮਿਸ਼ਰਣ ਹੁੰਦੇ ਹਨ ਜੋ ਪਾਚਨ ਐਂਜ਼ਾਈਮ ਦੇ ਉਤਪਾਦਨ ਨੂੰ ਕੰਟ੍ਰੋਲ ਕਰਦੇ ਹਨ, ਜੋ ਸਮੁੱਚੀ ਪਾਚਨ ਸਿਹਤ ਨੂੰ ਬਿਹਤਰ ਬਣਾਉਣ ’ਚ ਮਦਦ ਕਰ ਸਕਦੇ ਹਨ।
ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਲੌਂਗ ਨੂੰ ਚਬਾਉਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਇਹ ਇਸ ਲਈ ਹੈ ਕਿਉਂਕਿ ਖਾਲੀ ਪੇਟ ਲੌਂਗ ਨੂੰ ਚਬਾਉਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ’ਚ ਮਦਦ ਮਿਲ ਸਕਦੀ ਹੈ, ਜਿਸ ਨਾਲ ਇਹ ਸ਼ੂਗਰ ਵਾਲੇ ਲੋਕਾਂ ਲਈ ਲਾਭਦਾਇਕ ਬਣ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - Diet ’ਚ ਕਰ ਲਓ ਇਹ ਚੀਜ਼ਾਂ ਸ਼ਾਮਲ, Magnesium ਦੀ ਕਮੀ ਹੋਵੇਗੀ ਦੂਰ
ਭਾਰ ਘਟਾਉਣ ’ਚ ਮਦਦਗਾਰ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਲੌਂਗ ਦਾ ਸੇਵਨ ਕਰੋ। ਰੋਜ਼ਾਨਾ ਖਾਲੀ ਪੇਟ ਲੌਂਗ ਖਾਣਾ ਦਿਨ ਭਰ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦਾ ਵਧੀਆ ਤਰੀਕਾ ਹੋ ਸਕਦਾ ਹੈ। ਇਹ ਭਾਰ ਘਟਾਉਣ ’ਚ ਵੀ ਮਦਦ ਕਰਦਾ ਹੈ।
ਇਮਿਊਨਿਟੀ ਬੂਸਟ ਕਰੇ
ਸਰਦੀਆਂ ’ਚ ਅਕਸਰ ਮੌਸਮ ’ਚ ਬਗਦਲਾਅ ਦੇ ਕਾਰਨ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ’ਚ ਸਵੇਰੇ ਕਾਲੀ ਪੇਟ ਇਕ ਲੌਂਗ ਚਬਾਉਣ ਨਾਲ ਤੁਹਾਡੇ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ’ਚ ਸੁਧਾਰ ਹੁੰਦਾ ਹੈ ਜਿਸ ਨਾਲ ਸਰੀਰ ਨੂੰ ਇਨਫੈਕਸ਼ਨ ਅਤੇ ਬਿਮਾਰੀਆਂ ਨਾਲ ਲੜਣ ’ਚ ਮਦਦ ਮਿਲ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਇਹ ਸੁਪਰਫੂਡ, ਜਾਣ ਲਓ ਇਸ ਦੇ ਫਾਇਦੇ
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ