ਕਿਡਨੀ ਖਰਾਬ ਹੋਣ ''ਤੇ ਸਰੀਰ ''ਚ ਦਿਖਾਈ ਦਿੰਦੇ ਹਨ ਸੋਜ ਸਣੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

04/14/2023 1:58:05 PM

ਨਵੀਂ ਦਿੱਲੀ- ਸਰੀਰ ਦੇ ਮਹੱਤਵਪੂਰਨ ਅੰਗਾਂ 'ਚ ਕਿਡਨੀ ਵੀ ਸ਼ਾਮਲ ਹੈ। ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਜੇਕਰ ਕਿਡਨੀ ਦੇ ਕੰਮਕਾਜ 'ਚ ਥੋੜ੍ਹਾ ਜਿਹਾ ਵੀ ਬਦਲਾਅ ਆ ਜਾਵੇ ਤਾਂ ਪੂਰਾ ਸਰੀਰ ਪ੍ਰਭਾਵਿਤ ਹੋ ਜਾਂਦਾ ਹੈ। ਜਦੋਂ ਸਰੀਰ 'ਚ ਖਣਿਜ, ਰਸਾਇਣ, ਸੋਡੀਅਮ, ਕੈਲਸ਼ੀਅਮ, ਪਾਣੀ, ਫਾਸਫੋਰਸ, ਪੋਟਾਸ਼ੀਅਮ, ਗਲੂਕੋਜ਼ ਦੀ ਮਾਤਰਾ ਵਧਣ ਲੱਗਦੀ ਹੈ ਤਾਂ ਕਿਡਨੀ 'ਤੇ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਕਿਡਨੀ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਖ਼ਾਸ ਤੌਰ 'ਤੇ ਜਦੋਂ ਕਿਡਨੀ ਇਨਫੈਕਸ਼ਨ ਹੋਣ ਲੱਗਦੀ ਹੈ ਤਾਂ ਸਰੀਰ 'ਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ...

ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ ’ਤੇ ਰਾਹਤ, ਮਾਰਚ ’ਚ 15 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ
ਤਲੀਆਂ 'ਚ ਸੋਜ
ਜੇਕਰ ਸਰੀਰ 'ਚ ਸੋਡੀਅਮ ਦੀ ਮਾਤਰਾ ਵਧ ਗਈ ਹੈ ਤਾਂ ਕਿਡਨੀ ਹੀ ਇਸ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਪਰ ਜਿਵੇਂ ਹੀ ਕਿਡਨੀ ਖਰਾਬ ਹੋਣ ਲੱਗਦੀ ਹੈ, ਅੱਖਾਂ, ਚਿਹਰੇ, ਪੈਰਾਂ ਦੇ ਗਿੱਟਿਆਂ ਅਤੇ ਤਲੀਆਂ ਦੇ ਆਲੇ-ਦੁਆਲੇ ਸੋਜ ਹੋ ਜਾਂਦੀ ਹੈ।
ਕਮਜ਼ੋਰੀ ਅਤੇ ਥਕਾਵਟ
ਹਾਲਾਂਕਿ ਕਮਜ਼ੋਰੀ ਅਤੇ ਥਕਾਵਟ ਵੀ ਇਸ ਦੇ ਕਾਰਨ ਹਨ ਪਰ ਜੇਕਰ ਤੁਸੀਂ ਥੋੜਾ-ਥੋੜ੍ਹਾ ਚੱਲਣ ਜਾਂ ਰੋਜ਼ਾਨਾ ਦੇ ਕੰਮ ਕਰਨ ਤੋਂ ਬਾਅਦ ਥੱਕਣ ਲੱਗ ਜਾਂਦੇ ਹੋ ਤਾਂ ਇਹ ਕਿਡਨੀ ਖਰਾਬ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ।

PunjabKesari
ਭੁੱਖ ਘੱਟ ਲੱਗਣਾ
ਭੁੱਖ ਘੱਟ ਲੱਗਣਾ ਜਾਂ ਫਿਰ ਨਾ ਲੱਗਣਾ ਵੀ ਕਿਡਨੀ ਖਰਾਬ ਹੋਣ ਜਾਂ ਉਸ 'ਚ ਇਨਫੈਕਸ਼ਨ ਹੋਣ ਦਾ ਸੰਕੇਤ ਹੋ ਸਕਦੇ ਹਨ। ਸਰੀਰ 'ਚੋਂ ਜ਼ਹਿਰੀਲੇ ਪਦਾਰਥ ਜਮ੍ਹਾ ਹੋਣ ਕਾਰਨ ਭੁੱਖ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਉਲਟੀ ਆਉਣਾ, ਜੀਅ ਕੱਚਾ ਹੋਣਾ, ਤੇਜ਼ੀ ਨਾਲ ਭਾਰ ਘਟਣਾ ਵੀ ਕਿਡਨੀ ਖ਼ਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ।
ਵਾਰ-ਵਾਰ ਪੇਸ਼ਾਬ ਆਉਣਾ
ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਪੇਸ਼ਾਬ ਕਰ ਰਹੇ ਹੋ ਅਤੇ ਪੇਸ਼ਾਬ ਕਰਦੇ ਸਮੇਂ ਖੂਨ ਅਤੇ ਜਲਨ ਵੀ ਹੋ ਰਹੀ ਹੈ ਤਾਂ ਇਹ ਕਿਡਨੀ ਦੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸ਼ਰਲਿਨ ਚੋਪੜਾ ਦੇ ਨਾਲ ਹੋਈ ਛੇੜਛਾੜ, ਮਾਮਲਾ ਦਰਜ ਕਰਕੇ ਪੁਲਸ ਨੇ ਸ਼ੁਰੂ ਕੀਤੀ ਜਾਂਚ
ਖਾਰਸ਼
ਚਮੜੀ 'ਤੇ ਬਹੁਤ ਜ਼ਿਆਦਾ ਖਾਰਸ਼ ਹੋਣਾ ਵੀ ਕਿਡਨੀ ਖਰਾਬ ਹੋਣ ਦਾ ਲੱਛਣ ਹੈ। ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਦੇ ਜਮ੍ਹਾਂ ਹੋਣ ਕਾਰਨ ਖਾਰਸ਼ ਹੋ ਸਕਦੀ ਹੈ। ਜੇਕਰ ਖਾਰਸ਼ ਜ਼ਿਆਦਾ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ

PunjabKesari
ਲਾਲ ਸ਼ਿਮਲਾ ਮਿਰਚ
ਇਹ ਕਿਡਨੀ ਲਈ ਵੀ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਵਿਟਾਮਿਨ-ਸੀ, ਵਿਟਾਮਿਨ-ਬੀ6, ਵਿਟਾਮਿਨ-ਏ ਅਤੇ ਫਾਈਬਰ ਪਾਏ ਜਾਂਦੇ ਹਨ। ਭੋਜਨ 'ਚ ਸੁਆਦ ਨਾਲ ਭਰਪੂਰ ਲਾਲ ਸ਼ਿਮਲਾ ਮਿਰਚ ਤੁਹਾਡੀ ਕਿਡਨੀ ਦੀ ਸਿਹਤ ਲਈ ਬਹੁਤ ਲਾਹੇਵੰਦ ਹੈ।
ਗੰਢੇ
ਗੰਢਿਆਂ 'ਚ ਫਲੇਵੋਨਾਈਡਸ ਅਤੇ ਕਵੇਰਸੇਟਿਨ ਨਾਮਕ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਖੂਨ 'ਚ ਮੌਜੂਦ ਚਰਬੀ ਵਾਲੇ ਪਦਾਰਥਾਂ ਨੂੰ ਬਾਹਰ ਕਰਨ 'ਚ ਮਦਦ ਕਰਦੇ ਹਨ। ਇਸ 'ਚ ਪੋਟਾਸ਼ੀਅਮ ਘੱਟ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕਿਡਨੀ ਲਈ ਬਹੁਤ ਫ਼ਾਇਦੇਮੰਦ ਹੋਵੇਗਾ।

PunjabKesari
ਗੋਭੀ
ਇਸ 'ਚ ਫਾਈਟੋਕੈਮੀਕਲ, ਐਂਟੀਆਕਸੀਡੈਂਟ ਕਾਫ਼ੀ ਮਾਤਰਾ 'ਚ ਪਾਏ ਜਾਂਦੇ ਹਨ। ਇਹ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਖੁਰਾਕ 'ਚ ਸਟ੍ਰਾਬੇਰੀ, ਚੈਰੀ ਵਰਗੀਆਂ ਚੀਜ਼ਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ ਇਹ ਵੀ ਤੁਹਾਡੀ ਕਿਡਨੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਨਗੀਆਂ।

ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


Aarti dhillon

Content Editor

Related News