ਸਰੀਰ ਲਈ ਲਾਹੇਵੰਦ ਹਨ ਇਹ Soaked almonds, ਜਾਣ ਲਓ ਇਸ ਦੇ ਫਾਇਦੇ

Friday, Nov 15, 2024 - 12:27 PM (IST)

ਸਰੀਰ ਲਈ ਲਾਹੇਵੰਦ ਹਨ ਇਹ Soaked almonds, ਜਾਣ ਲਓ ਇਸ ਦੇ ਫਾਇਦੇ

ਹੈਲਥ ਡੈਸਕ - ਭਿੱਜੇ ਹੋਏ ਬਾਦਾਮ ਖਾਣ ਨਾਲ ਸਾਡੀ ਸਿਹਤ ਨੂੰ ਅਣਗਿਣਤ ਫਾਇਦੇ ਹੁੰਦੇ ਹਨ। ਹਰ ਰੋਜ਼ ਸਵੇਰੇ ਖਾਲੀ ਪੇਟ ਇਕ ਮੁੱਠੀ ਭਿੱਜੇ ਹੋਏ ਬਦਾਮ ਖਾਓ, ਜਿਸ ਨਾਲ ਤੁਸੀਂ ਸਾਰੀ ਉਮਰ ਤੰਦਰੁਸਤ ਰਹੋਗੇ। ਬਾਦਾਮ ’ਚ ਪ੍ਰੋਟੀਨ, ਫਾਈਬਰ, ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਐਂਟੀਆਕਸੀਡੈਂਟ ਵਰਗੇ ਤੱਤ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ। ਇਸ ਦੇ ਨਾਲ ਹੀ ਇਹ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਯਾਦ ਸ਼ਕਤੀ ਨੂੰ ਵੀ ਵਧਾਉਂਦਾ ਹੈ। ਭਿੱਜੇ ਹੋਏ ਬਦਾਮ ਪੇਟ ਲਈ ਵੀ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਨ੍ਹਾਂ 'ਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ।

ਪੜ੍ਹੋ ਇਹ ਵੀ ਖਬਰ -  Diet ’ਚ ਕਰ ਲਓ ਇਹ ਚੀਜ਼ਾਂ ਸ਼ਾਮਲ, Magnesium ਦੀ ਕਮੀ ਹੋਵੇਗੀ ਦੂਰ

ਰੋਜ਼ਾਨਾ ਭਿੱਜੇ ਹੋਏ ਬਦਾਮ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਹੱਡੀਆਂ ਵੀ ਮਜ਼ਬੂਤ ​​ਹੋ ਜਾਂਦੀਆਂ ਹਨ। ਅਜਿਹੇ 'ਚ ਹਰ ਕਿਸੇ ਨੂੰ ਹਰ ਰੋਜ਼ ਆਪਣੀ ਡਾਈਟ 'ਚ ਇਕ ਮੁੱਠੀ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਨਾਲ ਤੁਸੀਂ ਆਪਣੀ ਸਿਹਤ 'ਚ ਸ਼ਾਨਦਾਰ ਸੁਧਾਰ ਦੇਖ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭਿੱਜੇ ਹੋਏ ਬਦਾਮ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਤਾਂ ਆਓ ਜਾਣਦੇ ਹਾਂ ਵਿਸਥਾਰ ਨਾਲ :-

ਪੜ੍ਹੋ ਇਹ ਵੀ ਖਬਰ -  ਕਿਉਂ ਪੈਰਾਂ 'ਤੇ ਹੁੰਦੈ ਕੀੜੀਆਂ ਲੜਣ ਦਾ ਅਹਿਸਾਸ, ਜਾਣੋ ਇਸਦੇ ਲੱਛਣ, ਕਾਰਨ ਤੇ ਬਚਾਓ ਦੇ ਤਰੀਕੇ

ਬਲੱਡ ਸ਼ੂਗਰ ਲੈਵਲ ਨੂੰ ਰੱਖੇ ਕੰਟ੍ਰੋਲ
ਸ਼ੂਗਰ ਦੇ ਰੋਗੀਆਂ ਲਈ ਬਾਦਾਮ ਖਾਣਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਬਾਦਾਮ ’ਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਅਤੇ ਇਸ ’ਚ ਫਾਈਬਰ ਵੀ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਬਹੁਤ ਮਦਦ ਕਰਦਾ ਹੈ। ਇਸ ਲਈ ਭਿੱਜੇ ਹੋਏ ਬਦਾਮ ਨੂੰ ਸਵੇਰੇ ਖਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਉਠਦਿਆਂ ਹੀ ਆ ਰਹੀਆਂ ਹਨ ਛਿੱਕਾਂ ਤਾਂ ਇਸ ਸਮੱਸਿਆ ਦਾ ਹੈ ਸੰਕੇਤ, ਇੰਝ ਕਰੋ ਬਚਾਅ

ਡਾਇਜੇਸ਼ਨ ’ਚ ਕਰੇ ਸੁਧਾਰ
ਭਿੱਜੇ ਹੋਏ ਬਾਦਾਮ ਨੂੰ ਨਿਯਮਿਤ ਤੌਰ 'ਤੇ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ। ਇਸ ਨੂੰ ਖਾਣ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ। ਨਾਲ ਹੀ ਪੇਟ ਫੁੱਲਣਾ, ਗੈਸ ਅਤੇ ਪੇਟ ’ਚ ਦਰਦ, ਬਦਹਜ਼ਮੀ ਵਰਗੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - Heart Tips : ਹਫਤੇ ’ਚ ਸਿਰਫ 2 ਘੰਟੇ ਦੀ Exercise ਨਾਲ Heart ਬਣੇਗਾ ਮਜ਼ਬੂਤ

ਭਾਰ ਵਧਾਉਣ ਤੋਂ ਰੋਕੇ
ਬਾਦਾਮ ’ਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਫਾਈਬਰ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਇਸ ਤਰ੍ਹਾਂ ਤੁਹਾਨੂੰ ਵਾਰ-ਵਾਰ ਭੁੱਖ ਲੱਗਣ ਤੋਂ ਰੋਕਦਾ ਹੈ। ਜ਼ਿਆਦਾ ਖਾਣ ਪੀਣ ਤੋਂ ਵੀ ਬਚਿਆ ਜਾ ਸਕਦਾ ਹੈ। ਪਾਣੀ 'ਚ ਭਿੱਜਣ ਨਾਲ ਇਹ ਨਰਮ ਹੋ ਜਾਂਦੇ ਹਨ, ਜਿਸ ਨਾਲ ਇਨ੍ਹਾਂ ਨੂੰ ਖਾਣਾ ਆਸਾਨ ਹੋ ਜਾਂਦਾ ਹੈ। ਇਸ ਕਾਰਨ ਇਹ ਆਸਾਨੀ ਨਾਲ ਪਚ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ -  ਗੁੰਨ੍ਹੇ ਹੋਏ ਆਟੇ ਨੂੰ ਕਰਦੇ ਹੋ ਸਟੋਰ ਤਾਂ ਪੜ੍ਹ ਲਓ ਇਹ ਖਬਰ

ਖੂਬਸੂਰਤ ਬਣਾਉਣ ’ਚ ਮਦਦਗਾਰ
ਬਾਦਾਮ ’ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਫ੍ਰੀ ਰੈਡੀਕਲ ਡੈਮੇਜ ਨੂੰ ਘੱਟ ਕਰਦੇ ਹਨ, ਜਿਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਾਂ ਦੀ ਸਮੱਸਿਆ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਭਿੱਜੇ ਹੋਏ ਬਾਦਾਮ ਖਾਣ ਨਾਲ ਵੀ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਕਿਉਂਕਿ ਇਨ੍ਹਾਂ 'ਚ ਬਾਇਓਟਿਨ ਹੁੰਦਾ ਹੈ, ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਕੌਫੀ ਪੀਣ ਦੇ ਸ਼ੌਕੀਨ ਪਹਿਲਾਂ ਪੜ੍ਹ ਲਓ ਇਹ ਪੂਰੀ ਖਬਰ, ਹੋ ਸਕਦੀ ਹੈ ਇਹ ਗੰਭੀਰ ਸਮੱਸਿਆ

ਦਿਮਾਗ ਨੂੰ ਰੱਖੇ ਦਰੁਸਤ
ਭਿੱਜੇ ਹੋਏ ਬਦਾਮ ਖਾਣ ਦੇ ਅਣਗਿਣਤ ਫਾਇਦੇ ਹਨ। ਬਦਾਮ ਖਾਣਾ ਤੁਹਾਡੇ ਪੂਰੇ ਸਰੀਰ ਦੀ ਸਿਹਤ ਲਈ ਕਾਰਗਰ ਹੈ। ਬਦਾਮ ’ਚ ਮੌਜੂਦ ਵਿਟਾਮਿਨ ਈ ਮਾਨਸਿਕ ਸਿਹਤ ਨੂੰ ਸਿਹਤਮੰਦ ਰੱਖਦਾ ਹੈ। ਤੁਹਾਡੀ ਯਾਦ ਸ਼ਕਤੀ ਵੀ ਮਜ਼ਬੂਤ ​​ਹੁੰਦੀ ਹੈ।

ਪੜ੍ਹੋ ਇਹ ਵੀ ਖਬਰ -  ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਇਹ ਸੁਪਰਫੂਡ, ਜਾਣ ਲਓ ਇਸ ਦੇ ਫਾਇਦੇ

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News