ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਹੋ ਸਕਦੀਆਂ ਹਨ ਇਹ ਸਮੱਸਿਆਵਾਂ

Saturday, Jun 03, 2017 - 03:45 PM (IST)

ਨਵੀਂ ਦਿੱਲੀ— ਭੱਜ ਦੋੜ ਭਰੀ ਜ਼ਿੰਦਗੀ 'ਚ ਲੋਗ ਪੈਸਾ ਕਮਾਉਣ ਦੀ ਚਾਹ 'ਚ ਇਨ੍ਹਾਂ ਰੁੱਝ ਜਾਂਦੇ ਹਨ ਕਿ ਰਾਤ ਨੂੰ ਦੇਰ ਨਾਲ ਖਾਣਾ ਖਾਂਦੇ ਹਨ। ਇਸ ਗੱਲ ਤੋਂ ਅਨਜਾਣ ਲੋਕਾਂ ਨੂੰ ਇਹ ਬਿਲਕੁਲ ਨਹੀਂ ਪਤਾ ਹੁੰਦਾ ਹੈ ਕਿ ਰਾਤ ਨੂੰ ਲੇਟ ਖਾਣਾ ਖਾਣ ਦੀ ਆਦਤ ਉਨ੍ਹਾਂ ਨੂੰ ਕਈ ਸਮੱਸਿਆਵਾਂ ਦੇ ਸਕਦੀਆਂ ਹਨ। ਜੇ ਤੁਸੀਂ ਵੀ ਰਾਤ ਨੂੰ ਦੇਰ ਨਾਲ ਖਾਣਾ ਖਾਂਦੇ ਹੋ ਤਾਂ ਆਪਣੀ ਇਹ ਆਦਤ ਛੱਡ ਦਿਓ ਅਤੇ ਆਪਣੇ ਆਪ ਨੂੰ ਬੀਮਾਰੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਪਰੇਸ਼ਾਨੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸਾਹਮਣਾ ਰਾਤ ਨੂੰ ਦੇਰ ਨਾਲ ਖਾਣਾ ਖਾਣ ਵਾਲੇ ਲੋਕਾਂ ਨੂੰ ਕਰਨਾ ਪੈ ਸਕਦਾ ਹੈ। 
1. ਭਾਰ ਵਧਣਾ 
ਰਾਤ ਨੂੰ ਜ਼ਿਆਦਾ ਦੇਰ ਨਾਲ ਖਾਣਾ ਖਾਣ ਨਾਲ ਫੂਡ ਟਾਈਗਿਲਸਰਾਈਡਸ 'ਚ ਬਦਲ ਜਾਂਦਾ ਹੈ ਜਿਸ ਨਾਲ ਸਰੀਰ 'ਚ ਵਾਧੂ ਫੈਟ ਜਮਾ ਹੋਣ ਲਗ ਜਾਂਦੀ ਹੈ। ਮੋਟਾਪੇ ਦੀ ਸਮੱਸਿਆ ਸਾਹਮਣੇ ਆਉਂਦੀ ਹੈ। 
2. ਨੀਂਦ 
ਖਾਣਾ ਪਚਣ 'ਚ ਕਾਫੀ ਸਮਾਂ ਲਗਦਾ ਹੈ ਜੇ ਤੁਸੀਂ ਵੀ ਰਾਤ ਨੂੰ ਜ਼ਿਆਦਾ ਦੇਰ ਨਾਲ ਖਾਣਾ ਖਾਂਦੇ ਹੋ ਤਾਂ ਉਹ ਚੰਗੀ ਤਰ੍ਹਾਂ ਨਾਲ ਪਚਦਾ ਨਹੀਂ ਜਿਸ ਨਾਲ ਰਾਤ ਨੂੰ ਨੀਂਦ 'ਚ ਪਰੇਸ਼ਾਨੀ ਆ ਸਕਦੀ ਹੈ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।
3. ਤਣਾਅ
ੇਦੇਰ ਰਾਤ ਨੂੰ ਖਾਣਾ ਖਾਣ ਨਾਲ ਨੀਂਦ ਕਾਫੀ ਲੇਟ ਆਉਂਦੀ ਹੈ ਜਿਸ ਨਾਲ ਨੀਂਦ ਪੂਰੀ ਨਹੀਂ ਹੋ ਪਾਉਂਦੀ ਅਤੇ ਤਣਾਅ ਦਾ ਲੇਵਲ ਵਧਣ ਲਗਦਾ ਹੈ। 
4. ਨਿਊਟ੍ਰੀਐਂਟਸ ਦੀ ਕਮੀ
ਜਦੋਂ ਤੁਸੀਂ ਰਾਤ ਨੂੰ ਦੇਰ ਨਾਲ ਖਾਣਾ ਖਾਂਦੇ ਹੋ ਤਾਂ ਉਹ ਚੰਗੀ ਤਰ੍ਹਾਂ ਨਾਲ ਖਾਣਾ ਪਚਾ ਨਹੀਂ ਪਾਉਂਦੇ ਅਤੇ ਸਰੀਰ ਨੂੰ ਜ਼ਰੂਰੀ ਨਿਊਟ੍ਰੀਐਂਟਸ ਨਹੀਂ ਮਿਲ ਪਾਉਂਦੇ।
5. ਹਾਈ ਬਲੱਡ ਪ੍ਰੈਸ਼ਰ 
ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਸਰੀਰ 'ਚ ਹਾਰਮੋਨ ਦਾ ਲੇਵਲ ਵਧਦਾ ਹੈ। ਜਿਸ ਨਾਲ ਹਾਈ ਬੀਪੀ ਦੀ ਸਮੱਸਿਆ ਹੋ ਜਾਂਦੀ ਹੈ।
6. ਦਿਲ ਦੀ ਬੀਮਾਰੀਆਂ
ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਭਾਰ ਵਧਣ ਲਗਦਾ ਹੈ ਅਤੇ ਸਰੀਰ 'ਚ ਖਰਾਬ ਕੌਲੈਸਟਰੋਲ ਬਣਦਾ ਹੈ ਜੋ ਦਿਲ ਦੇ ਲਈ ਖਤਰਾ ਬਣਦਾ ਹੈ। 


 


Related News