ਸਰੀਰ ਦੇ ਹਰ ਤਰ੍ਹਾਂ ਦੇ ਦਰਦ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

Friday, Dec 18, 2020 - 04:33 PM (IST)

ਜਲੰਧਰ: ਸਰੀਰ ਦੇ ਕਿਸੇ ਵੀ ਅੰਗ ’ਚ ਦਰਦ ਹੋਣਾ ਇਕ ਆਮ ਸਮੱਸਿਆ ਹੈ। ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਕਈ ਵਾਰ ਇਹ ਦਰਦ ਕਿਸੇ ਬੀਮਾਰੀ ਦਾ ਸੰਕੇਤ ਵੀ ਹੁੰਦਾ ਹੈ ਪਰ ਕਈ ਵਾਰ ਅਸੀਂ ਕੰਮ ਕਰਦੇ ਸਮੇਂ ਇੰਨੇ ਰੁੱਝ ਜਾਂਦੇ ਹਾਂ ਕਿ ਆਪਣੀ ਸਿਹਤ ਤੇ ਧਿਆਨ ਦੇਣਾ ਹੀ ਭੁੱਲ ਜਾਂਦੇ ਹਾਂ ਅਤੇ ਬਾਅਦ ’ਚ ਸਰੀਰ ਦੇ ਵੱਖ-ਵੱਖ ਅੰਗਾਂ ’ਚ ਦਰਦ ਹੋਣ ਲੱਗਦਾ ਹੈ। ਜੇਕਰ ਇਹ ਦਰਦ ਤੁਹਾਨੂੰ ਰੋਜ਼ਾਨਾ ਹੁੰਦਾ ਹੈ ਤਾਂ ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ। ਜੇਕਰ ਇਹ ਦਰਦ ਕਦੇ ਹੁੰਦਾ ਹੈ ਤਾਂ ਇਸ ਨੂੰ ਅਸੀਂ ਕਈ ਘਰੇਲੂ ਨੁਸਖ਼ਿਆਂ ਨਾਲ ਵੀ ਠੀਕ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਇਸ ਦਰਦ ਨੂੰ ਠੀਕ ਕਰਨ ਲਈ ਪੇਨ ਕਿੱਲਰ ਲੈਂਦੇ ਹਨ ਪਰ ਇਨ੍ਹਾਂ ਦਵਾਈਆਂ ਦੇ ਬਹੁਤ ਸਾਰੇ ਸਾਈਡ ਇਫੈਕਟਸ ਵੀ ਹੁੰਦੇ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖ਼ੇ ਅਤੇ ਕਿਹੜੇ ਦਰਦ ਸਮੇਂ ਕਿਹੜਾ ਨੁਸਖ਼ਾ ਅਪਣਾਉਣਾ ਚਾਹੀਦਾ ਹੈ।

PunjabKesari
ਕਮਰ ਦਰਦ: ਜੇਕਰ ਤੁਹਾਨੂੰ ਕਮਰ ’ਚ ਦਰਦ ਹੋ ਰਿਹਾ ਹੈ ਤਾਂ ਇਸ ਲਈ ਸਰ੍ਹੋਂ ਜਾਂ ਨਾਰੀਅਲ ਦੇ ਤੇਲ ’ਚ ਲਸਣ ਦੀਆਂ ਤਿੰਨ ਚਾਰ ਕਲੀਆਂ ਪਾ ਕੇ ਗਰਮ ਕਰੋ। ਬਾਅਦ ’ਚ ਇਸ ਤੇਲ ਨੂੰ ਥੋੜ੍ਹਾ ਠੰਢਾ ਕਰ ਕੇ ਕਮਰ ਤੇ ਮਾਲਿਸ਼ ਕਰੋ। ਇਸ ਨਾਲ ਕਮਰ ਦਰਦ ਠੀਕ ਹੋ ਜਾਂਦਾ ਹੈ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ।
ਹੱਡੀਆਂ ਦਾ ਦਰਦ: ਜੇਕਰ ਤੁਹਾਨੂੰ ਹੱਡੀਆਂ ’ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਜਿਸ ਅੰਗ ਤੇ ਦਰਦ ਹੋ ਰਿਹਾ ਹੈ। ਉਸ ਅੰਗ ਤੇ ਸਰ੍ਹੋਂ ਦੇ ਤੇਲ ’ਚ ਲੌਂਗ ਦਾ ਤੇਲ ਮਿਲਾ ਕੇ ਮਾਲਿਸ਼ ਕਰੋ।
ਸਿਰ ਦਰਦ: ਸਿਰ ਦਰਦ ਦੀ ਸਮੱਸਿਆ ਹੋਣ ਤੇ ਜ਼ਿਆਦਾ ਪੇਨਕਿਲਰਸ ਨਹੀਂ ਲੈਣੀਆਂ ਚਾਹੀਦੀਆਂ ਅਤੇ ਘਰੇਲੂ ਨੁਸਖ਼ੇ ਅਪਨਾਓ। ਇਸ ਦੇ ਲਈ ਅਦਰਕ ਦੇ ਰਸ ’ਚ ਨਿੰਬੂ ਦਾ ਰਸ ਮਿਲਾ ਕੇ ਦਿਨ ’ਚ ਇਕ ਦੋ ਵਾਰ ਪੀਓ। ਇਸ ਨਾਲ ਸਿਰਦਰਦ ਦੂਰ ਹੋ ਜਾਵੇਗਾ।
ਪੈਰਾਂ ਦਾ ਦਰਦ: ਜੇਕਰ ਤੁਹਾਨੂੰ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਪੈਰਾਂ ’ਚ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ’ਚ ਸੇਂਧਾ ਨਮਕ ਮਿਲਾਓ ਅਤੇ ਇਸ ਪਾਣੀ ’ਚ ਪੈਰਾਂ ਨੂੰ ਵੀਹ ਮਿੰਟ ਡੁੱਬੋ ਕੇ ਰੱਖੋ। ਫਿਰ ਆਪਣੇ ਪੈਰਾਂ ਤੇ ਤੇਲ ਨਾਲ ਮਾਲਿਸ਼ ਕਰ ਕੇ ਜੁਰਾਬਾਂ ਪਾ ਲਓ। ਪੈਰਾਂ ਦਾ ਦਰਦ ਠੀਕ ਹੋ ਜਾਵੇਗਾ।

PunjabKesari
ਢਿੱਡ ਦਰਦ: ਢਿੱਡ ਦਰਦ ਦੀ ਸਮੱਸਿਆ ਜ਼ਿਆਦਾਤਰ ਗਲਤ ਖਾਣ ਪੀਣ ਦੇ ਕਾਰਨ ਹੁੰਦੀ ਹੈ। ਜੇਕਰ ਤੁਸੀਂ ਵੀ ਢਿੱਡ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅਦਰਕ ਦੀ ਛੋਟੀ ਜਿਹੀ ਟੁੱਕੜੀ ਨੂੰ ਮੂੰਹ ’ਚ ਰੱਖ ਕੇ ਚੂਸੋ। ਇਸ ਨਾਲ ਢਿੱਡ ਦਰਦ ਤੁਰੰਤ ਠੀਕ ਹੋ ਜਾਂਦਾ ਹੈ।


Aarti dhillon

Content Editor

Related News