ਇਹ ਘਰੇਲੂ ਨੁਸਖ਼ੇ ਗਰਮੀਆਂ ’ਚ ਢਿੱਡ ਦਰਦ ਤੋਂ ਦੇਣਗੇ ਰਾਹਤ, ਜਲਦੀ ਅਜ਼ਮਾਓ
Friday, May 24, 2024 - 04:14 AM (IST)
ਜਲੰਧਰ (ਬਿਊਰੋ)– ਢਿੱਡ ਦਰਦ ਇਕ ਆਮ ਸਮੱਸਿਆ ਹੈ। ਗਰਮੀਆਂ ’ਚ ਗਲਤ ਖਾਣ-ਪੀਣ ਤੇ ਬਾਹਰ ਦਾ ਖਾਣਾ ਖਾਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਸ ਕਾਰਨ ਢਿੱਡ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਇਸ ਦੇ ਨਾਲ ਹੀ ਮੌਸਮ ’ਚ ਬਦਲਾਅ ਕਾਰਨ ਇਮਿਊਨਿਟੀ ਘੱਟ ਜਾਂਦੀ ਹੈ, ਜਿਸ ਕਾਰਨ ਛੋਟੀਆਂ-ਮੋਟੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ, ਜਿਸ ’ਚ ਢਿੱਡ ਦਰਦ ਹੋਣਾ ਆਮ ਗੱਲ ਹੈ। ਜੇਕਰ ਢਿੱਡ ਦਰਦ ਅਚਾਨਕ ਸ਼ੁਰੂ ਹੋ ਜਾਵੇ ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖ਼ਿਆਂ ਬਾਰੇ–
ਇਹ ਖ਼ਬਰ ਵੀ ਪੜ੍ਹੋ : ਬਿਨਾਂ ਦਵਾਈ ਸਿਰਦਰਦ ਠੀਕ ਕਰਨ ਲਈ ਅਪਣਾਓ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗਾ ਆਰਾਮ
ਮੇਥੀ ਦੇ ਬੀਜ
ਗਰਮੀਆਂ ’ਚ ਢਿੱਡ ਦਰਦ ਨੂੰ ਘੱਟ ਕਰਨ ਲਈ ਮੇਥੀ ਦੇ ਬੀਜ ਬਹੁਤ ਫ਼ਾਇਦੇਮੰਦ ਹੁੰਦੇ ਹਨ। ਭਾਵੇਂ ਇਹ ਤਸੀਰ ’ਚ ਗਰਮ ਹਨ ਪਰ ਇਸ ਨੂੰ ਘੱਟ ਮਾਤਰਾ ’ਚ ਲੈਣ ਨਾਲ ਆਰਾਮ ਮਿਲਦਾ ਹੈ। ਇਕ ਛੋਟਾ ਚਮਚਾ ਮੇਥੀ ਦਾਣਾ ਭੁੰਨ ਕੇ ਗਰਮ ਪਾਣੀ ਨਾਲ ਖਾਓ, ਇਸ ਨਾਲ ਢਿੱਡ ਦੀ ਗੈਸ ਤੋਂ ਰਾਹਤ ਮਿਲੇਗੀ ਤੇ ਦਰਦ ਤੋਂ ਵੀ ਰਾਹਤ ਮਿਲੇਗੀ।
ਐਲੋਵੇਰਾ ਜੂਸ
ਐਲੋਵੇਰਾ ਦਾ ਜੂਸ ਗਰਮੀਆਂ ’ਚ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਢਿੱਡ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰੋ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਐਲੋਵੇਰਾ ਜੂਸ ਨੂੰ ਪਾਣੀ ’ਚ ਮਿਲਾ ਕੇ ਪੀਓ।
ਕਾਲੀ ਮਿਰਚ
ਕਾਲੀ ਮਿਰਚ ਦੇ ਪਾਊਡਰ ’ਚ ਹੀਂਗ, ਸੁੱਕਾ ਅਦਰਕ ਤੇ ਕਾਲਾ ਨਮਕ ਮਿਲਾ ਕੇ ਪੀਸ ਕੇ ਬਾਰੀਕ ਪਾਊਡਰ ਬਣਾ ਲਓ। ਇਸ ਦਾ ਸੇਵਨ ਕੋਸੇ ਪਾਣੀ ਨਾਲ ਕਰੋ, ਤੁਹਾਨੂੰ ਆਰਾਮ ਮਿਲੇਗਾ।
ਲੂਣ ਤੇ ਪਾਣੀ
ਢਿੱਡ ਦੀ ਗੈਸ ਵੀ ਢਿੱਡ ਦਰਦ ਦਾ ਕਾਰਨ ਹੋ ਸਕਦੀ ਹੈ। ਜੇਕਰ ਤੁਹਾਨੂੰ ਕੁਝ ਵੀ ਖਾਣ ਤੋਂ ਬਾਅਦ ਖਾਣਾ ਪਚਣ ’ਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਕੋਸੇ ਪਾਣੀ ’ਚ ਇਕ ਛੋਟਾ ਚਮਚਾ ਨਮਕ ਮਿਲਾ ਕੇ ਪੀਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਸੀਂ ਵੀ ਢਿੱਡ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਉੱਪਰ ਦਿੱਤੇ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਫਿਰ ਵੀ ਜੇਕਰ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਕਿਸੇ ਮਾਹਿਰ ਦੀ ਸਲਾਹ ਲੈ ਸਕਦੇ ਹੋ।