ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ''ਪੱਤੇ'' ! ਫ਼ਾਇਦੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Sunday, Apr 26, 2026 - 10:34 AM (IST)

ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ''ਪੱਤੇ'' ! ਫ਼ਾਇਦੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਹੈਲਥ ਡੈਸਕ - ਭਾਰਤੀ ਸੱਭਿਆਚਾਰ 'ਚ ਤੁਲਸੀ ਦੇ ਪੌਦੇ ਨੂੰ ਸਿਰਫ਼ ਪੂਜਿਆ ਹੀ ਨਹੀਂ ਜਾਂਦਾ, ਸਗੋਂ ਇਸ ਨੂੰ ਸਿਹਤ ਦਾ ਖ਼ਜ਼ਾਨਾ ਵੀ ਮੰਨਿਆ ਜਾਂਦਾ ਹੈ। ਅੱਜ ਦੇ ਦੌਰ 'ਚ ਜਿੱਥੇ ਬੀਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਉੱਥੇ ਤੁਲਸੀ ਦਾ ਸੇਵਨ ਸਾਡੇ ਸਰੀਰ ਲਈ ਇਕ ਮਜ਼ਬੂਤ ਢਾਲ ਵਜੋਂ ਕੰਮ ਕਰਦਾ ਹੈ। ਆਯੁਰਵੇਦ ਮਾਹਿਰਾਂ ਅਨੁਸਾਰ, ਤੁਲਸੀ 'ਚ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ ਨੂੰ ਅੰਦਰੋਂ ਸਾਫ਼ ਅਤੇ ਤੰਦਰੁਸਤ ਰੱਖਦੇ ਹਨ।

ਤੁਲਸੀ ਦੇ 5 ਬੇਮਿਸਾਲ ਫਾਇਦੇ :-

ਇਮਿਊਨਿਟੀ 'ਚ ਵਾਧਾ
- ਤੁਲਸੀ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ, ਜੋ ਵਾਇਰਲ ਬੁਖਾਰ, ਖੰਘ ਅਤੇ ਜ਼ੁਕਾਮ ਨੂੰ ਜੜ੍ਹ ਤੋਂ ਖ਼ਤਮ ਕਰਨ 'ਚ ਮਦਦ ਕਰਦੇ ਹਨ।

ਤਣਾਅ ਤੋਂ ਮੁਕਤੀ 
- ਤੁਲਸੀ ਦੇ ਪੱਤਿਆਂ 'ਚ 'ਐਡਾਪਟੋਜਨ' ਹੁੰਦਾ ਹੈ, ਜੋ ਮਾਨਸਿਕ ਤਣਾਅ ਨੂੰ ਘਟਾਉਣ ਅਤੇ ਦਿਮਾਗ ਨੂੰ ਸ਼ਾਂਤ ਰੱਖਣ 'ਚ ਮਦਦਗਾਰ ਹੈ।

ਪਾਚਨ ਸ਼ਕਤੀ ਵਧਾਏ
- ਰੋਜ਼ਾਨਾ ਤੁਲਸੀ ਦਾ ਸੇਵਨ ਕਰਨ ਨਾਲ ਪੇਟ ਦੀ ਜਲਣ, ਐਸਿਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਕੈਂਸਰ ਤੋਂ ਬਚਾਅ
- ਕਈ ਖੋਜਾਂ ਅਨੁਸਾਰ, ਤੁਲਸੀ 'ਚ ਮੌਜੂਦ ਫਾਈਟੋਕੈਮੀਕਲਸ ਸਰੀਰ 'ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ 'ਚ ਮਦਦ ਕਰਦੇ ਹਨ।

ਚਮੜੀ ਅਤੇ ਵਾਲਾਂ ਲਈ ਵਰਦਾਨ
- ਤੁਲਸੀ ਖੂਨ ਨੂੰ ਸਾਫ਼ ਕਰਦੀ ਹੈ, ਜਿਸ ਨਾਲ ਚਿਹਰੇ 'ਤੇ ਕੁਦਰਤੀ ਨਿਖਾਰ ਆਉਂਦਾ ਹੈ ਅਤੇ ਕਿੱਲ-ਮੁਹਾਂਸਿਆਂ ਤੋਂ ਛੁਟਕਾਰਾ ਮਿਲਦਾ ਹੈ।

ਸੇਵਨ ਦਾ ਸਹੀ ਤਰੀਕਾ :-

ਕਦੇ ਵੀ ਤੁਲਸੀ ਦੇ ਪੱਤਿਆਂ ਨੂੰ ਚਬਾਉਣਾ ਨਹੀਂ ਚਾਹੀਦਾ, ਕਿਉਂਕਿ ਇਸ 'ਚ ਪਾਰਾ (Mercury) ਹੁੰਦਾ ਹੈ ਜੋ ਦੰਦਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨੂੰ ਹਮੇਸ਼ਾ ਪਾਣੀ ਨਾਲ ਨਿਗਲੋ ਜਾਂ ਚਾਹ/ਕਾੜ੍ਹੇ 'ਚ ਵਰਤੋਂ।

 


author

Sunaina

Content Editor

Related News