ਇਹ ਹਨ ਬਲੱਡ ਕੈਂਸਰ ਹੋਣ ਦੇ ਸ਼ੁਰੂਆਤੀ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Thursday, May 10, 2018 - 10:43 AM (IST)

ਨਵੀਂ ਦਿੱਲੀ— ਭੱਜਦੋੜ ਭਰੀ ਜ਼ਿੰਦਗੀ, ਬਦਲਦੇ ਲਾਈਫ ਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਲੋਕਾਂ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ 'ਚੋਂ ਇਕ ਹੈ ਬਲੱਡ ਕੈਂਸਰ। ਬਲੱਡ ਕੈਂਸਰ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਪਰ 30 ਸਾਲ ਦੇ ਬਾਅਦ ਇਸ ਦੇ ਹੋਣ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ। ਬਲੱਡ ਕੈਂਸਰ ਦੇ ਮਰੀਜਾਂ ਨੂੰ ਸ਼ੁਰੂਆਤ 'ਚ ਇਸ ਦੇ ਲੱਛਣਾਂ ਦਾ ਪਤਾ ਨਹੀਂ ਚਲਦਾ, ਜਿਸ ਕਾਰਨ ਇਹ ਬੀਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ। ਇਸ ਲਈ ਹਰ ਕਿਸੇ ਨੂੰ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਇਆ ਜਾ ਸਕੇ। ਆਓ ਜਾਣਦੇ ਹਾਂ ਬਲੱਡ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ...
1. ਅਨੀਮਿਆ ਜਾਂ ਬੁਖਾਰ
ਬਲੱਡ ਕੈਂਸਰ ਦੇ ਸ਼ੁਰੂਆਤੀ ਸਟੇਟ 'ਚ ਤੁਹਾਨੂੰ ਅਨੀਮਿਆ ਵਰਗੇ ਸੰਕੇਤ ਦਿਖਾਈ ਦੇ ਸਕਦੇ ਹਨ। ਹਰ ਸਮੇਂ ਥਕਾਵਟ, ਕਮਜ਼ੋਰੀ ਜਾਂ ਹਲਕਾ ਜਿਹਾ ਬੁਖਾਰ ਵੀ ਬਲੱਡ ਕੈਂਸਰ ਦਾ ਸੰਕੇਤ ਹੁੰਦਾ ਹੈ।
2. ਗਲੇ 'ਚ ਸੋਜ
ਬਲੱਡ ਕੈਂਸਰ ਹੋਣ 'ਤੇ ਗਲੇ ਜਾਂ ਅੰਡਰਆਰਮਸ 'ਚ ਹਲਕਾ ਦਰਦ ਜਾਂ ਸੋਜ ਆ ਜਾਂਦੀ ਹੈ। ਇਸ ਤੋਂ ਇਲਾਵਾ ਜੇ ਤੁਹਾਡੇ ਪੈਰਾਂ 'ਚ ਲਗਾਤਾਰ ਸੋਜ ਅਤੇ ਛਾਤੀ 'ਚ ਜਲਣ ਰਹਿੰਦੀ ਹੈ ਤਾਂ ਤੁਰੰਤ ਡਾਕਟਰ ਦੇ ਕੋਲ ਜਾਓ ਕਿਉਂਕਿ ਇਹ ਬਲੱਡ ਕੈਂਸਰ ਦੇ ਸ਼ੁਰੂਆਤੀ ਲੱਛਣ ਹੈ।
3. ਜਲਦੀ ਖੂਨ ਆ ਜਾਣਾ
ਸਰੀਰ ਦੇ ਕਿਸੇ ਵੀ ਹਿੱਸੇ 'ਤੇ ਸੱਟ ਲੱਗਣ 'ਤੇ ਜਲਦੀ ਖੂਨ ਆਉਣਾ ਵੀ ਬਲੱਡ ਕੈਂਸਰ ਦਾ ਸੰਕੇਤ ਹੁੰਦਾ ਹੈ। ਇਸ ਤੋਂ ਇਲਾਵਾ ਮਸੂੜਿਆਂ, ਨੱਕ, ਯੂਰਿਨ ਅਤੇ ਸਟੂਲ 'ਚ ਬਲੱਡ ਆਉਣਾ ਵੀ ਇਸੇ ਬੀਮਾਰੀ ਦਾ ਸੰਕੇਤ ਹੈ।
4. ਭਾਰ ਘੱਟ ਹੋਣਾ
ਅਚਾਨਕ ਭਾਰ ਘੱਟ ਹੋਣਾ ਜਾਂ ਭੁੱਖ ਨਾ ਲੱਗਣਾ ਵੀ ਬਲੱਡ ਕੈਂਸਰ ਦਾ ਸੰਕੇਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਕੈਂਸਰ ਹੁੰਦਾ ਹੈ ਉਨ੍ਹਾਂ ਦਾ ਭਾਰ ਨਾਰਮਲ ਰੂਪ 'ਚ ਘੱਟ ਹੋਣ ਲੱਗਦਾ ਹੈ। ਜੇ ਬਿਨਾ ਕਿਸੇ ਕੋਸ਼ਿਸ਼ ਦੇ ਭਾਰ ਆਪਣੇ ਆਪ ਘੱਟ ਹੋਣ ਲੱਗੇ ਤਾਂ ਇਹ ਬਲੱਡ ਕੈਂਸਰ ਦਾ ਸ਼ੁਰੂਆਤੀ ਲੱਛਣ ਹੁੰਦਾ ਹੈ।
5. ਬਲੀਡਿੰਗ ਹੋਣਾ
ਜੇ ਤੁਹਾਡੇ ਮੂੰਹ, ਨੱਕ 'ਚੋਂ ਖੂਨ ਨਿਕਲ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਬਿਲਕੁਲ ਨਾ ਕਰੋ। ਇਸ ਦੇ ਬਾਰੇ 'ਚ ਸਚੇਤ ਹੋ ਕੇ ਜਲਦੀ ਡਾਕਟਰ ਕੋਲ ਜਾਓ ਅਤੇ ਬਲੱਡ ਕੈਂਸਰ ਦੀ ਜਾਂਚ ਕਰਵਾਓ।
6. ਸੌਂਦੇ ਸਮੇਂ ਪਸੀਨਾ ਆਉਣਾ
ਜੇ ਸਹੀ ਮੌਸਮ 'ਚ ਵੀ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਬਹੁਤ ਸਾਰਾ ਪਸੀਨਾ ਆਵੇ ਤਾਂ ਇਸ ਨੂੰ ਅਨਦੇਖਿਆ ਨਾ ਕਰੋ। ਇਹ ਬਲੱਡ ਕੈਂਸਰ ਦੇ ਲੱਛਣ ਵੀ ਹਨ। ਬਿਹਤਰ ਹੋਵੇਗਾ ਕਿ ਸਮੇਂ ਰਹਿੰਦੇ ਆਪਣੀ ਜਾਂਚ ਕਰਵਾਓ।
7. ਸਰੀਰ 'ਚ ਨਿਸ਼ਾਨ ਪੈਣਾ
ਖੂਨ 'ਚ ਪਲੇਟਲੇਟਸ ਦੀ ਗਿਣਤੀ ਘੱਟ ਹੋ ਜਾਣਾ ਵੀ ਬਲੱਡ ਕੈਂਸਰ ਦੇ ਲੱਛਣ ਹਨ। ਪਲੇਟਲੇਟਸ ਦੀ ਗਿਣਤੀ ਘੱਟ ਹੋਣ ਕਾਰਨ ਚਮੜੀ ਦੇ ਥੱਲੇ ਛੋਟੀਆਂ-ਛੋਟੀਆਂ ਵਾਹਿਕਾਵਾਂ ਟੁੱਟ ਜਾਂਦੀਆਂ ਹਨ,ਜਿਸ ਵਜ੍ਹਾ ਨਾਲ ਸਰੀਰ 'ਚ ਨੀਲੇ ਜਾਂ ਬੈਂਗਨੀ ਕਲਰ ਦੇ ਨਿਸ਼ਾਨ ਪੈ ਜਾਂਦੇ ਹਨ।
8. ਥਕਾਵਟ
ਬਲੱਡ ਕੈਂਸਰ ਦੌਰਾਨ ਸਰੀਰ 'ਚ ਹੀਮੋਗਲੋਬਿਨ ਦੀ ਗਿਣਤੀ ਤੇਜ਼ੀ ਨਾਲ ਘੱਟ ਹੋਣ ਲੱਗਦੀ ਹੈ ਅਤੇ ਆਕਸੀਜਨ ਸਰੀਰ ਦੇ ਅੰਗਾਂ ਤਕ ਸਹੀ ਮਾਤਰਾ 'ਚ ਨਹੀਂ ਪਹੁੰਚ ਪਾਉਂਦੀ ਇਸ ਵਜ੍ਹਾ ਨਾਲ ਵੀ ਸਰੀਰ ਦੇ ਸਾਰੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ।
9. ਹੱਡੀਆਂ ਅਤੇ ਜੋੜ੍ਹਾਂ 'ਚ ਦਰਦ
ਹੱਡੀਆਂ ਅਤੇ ਜੋੜ੍ਹਾਂ 'ਚ ਦਰਦ ਹੋਣਾ ਅਰਥਰਾਈਟਸ ਹੀ ਨਹੀਂ ਬਲੱਡ ਕੈਂਸਰ ਦਾ ਵੀ ਲੱਛਣ ਹੋ ਸਕਦਾ ਹੈ। ਜੋ ਕਿ ਹੱਡੀਆਂ ਅਤੇ ਜੋੜ੍ਹਾਂ ਦੇ ਆਲੇ-ਦੁਆਲੇ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ।
10. ਪੇਟ ਦੀਆਂ ਸਮੱਸਿਆਵਾਂ
ਸਫੈਦ ਕੋਸ਼ੀਕਾਵਾਂ ਦਾ ਲੀਵਰ 'ਚ ਜਮ੍ਹਾ ਹੋਣਾ ਜਿਸ ਨਾਲ ਪੇਟ 'ਚ ਸੋਜ ਅਤੇ ਹੋਰ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਦੀ ਸੋਜ ਨਾਲ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਅਜਿਹੇ 'ਚ ਤੁਹਾਨੂੰ ਡਾਕਟਰ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ ਹੈ।


Related News