ਮਿੱਟੀ ਦੇ ਤਵੇ ''ਤੇ ਬਣਿਆ ਖਾਣਾ ਖਾਣ ਨਾਲ ਹੁੰਦੇ ਹਨ ਕਈ ਫਾਇਦੇ

01/16/2018 3:58:54 PM

ਨਵੀਂ ਦਿੱਲੀ— ਸਰੀਰ ਦੇ ਵਿਕਾਸ ਲÎਈ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜਦੋਂ ਤੁਸੀਂ ਮਿੱਟੀ ਦੇ ਭਾਂਡਿਆਂ 'ਚ ਖਾਣਾ ਬਣਾਉਂਦੇ ਹੋ ਤਾਂ ਇਸ ਦਾ ਫਾਇਦਾ ਕਈ ਗੁਣਾ ਵਧ ਜਾਂਦਾ ਹੈ। ਅਕਸਰ ਤੁਸੀਂ ਇਹ ਸੁਣਿਆ ਹੋਵੇਗਾ ਕਿ ਖਾਣਾ ਜਿਨ੍ਹਾਂ ਆਰਾਮ ਅਤੇ ਹੌਲੀ-ਹੌਲੀ ਪਕਾਇਆ ਜਾਵੇ ਉਨ੍ਹਾਂ ਹੀ ਗੁਣਕਾਰੀ ਹੁੰਦਾ ਹੈ ਪਰ ਅੱਜ ਕਲ ਖਾਣਾ ਬਣਾਉਣ ਲਈ ਐਲਯੂਮੀਨਿਯਮ ਅਤੇ ਸਟੀਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ 'ਚ ਪੱਕੇ ਖਾਣੇ ਨਾਲ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਮਿੱਟੀ ਦੇ ਬਣੇ ਤਵੇ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਮਿੱਟੀ ਦੇ ਤਵੇ ਦੀ ਵਰਤੋਂ ਕਰਨ ਅਤੇ ਉਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਮਿੱਟੀ ਦੇ ਤਵੇ ਦੀ ਇੰਝ ਕਰੋ ਵਰਤੋ
ਮਿੱਟੀ ਦੇ ਭਾਂਡਿਆਂ ਅਤੇ ਤਵੇ 'ਚ ਖਾਣਾ ਪਕਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਤਵੇ ਨੂੰ ਘੱਟ ਗੈਸ 'ਤੇ ਗਰਮ ਹੋਣ ਲਈ ਰੱਖ ਦਿਓ। ਤਵੇ ਨੂੰ ਗਰਮ ਹੋਣ 'ਚ 15-20 ਮਿੰਟ ਲੱਗਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਰੋਟੀ ਬਣਾਉਣ ਦੇ ਬਾਅਦ ਮਿੱਟੀ ਦੇ ਤਵੇ ਨੂੰ ਕੱਪੜੇ ਨਾਲ ਸਾਫ ਕਰੋ ਸਾਬਣ ਦੀ ਵਰਤੋਂ ਨਾ ਕਰੋ। 
ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਣ ਦੇ ਫਾਇਦੇ
ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਐਲਯੂਮੀਨਿਯਮ ਦੇ ਭਾਂਡੇ 'ਚ ਬਣਿਆ ਖਾਣਾ ਪਕਾਉਣ ਨਾਲ 87 ਪ੍ਰਤੀਸ਼ਤ ਤੱਤ, ਪਿੱਤਲ ਦੇ ਭਾਂਡਿਆਂ 'ਚ 7 ਪ੍ਰਤੀਸ਼ਤ ਪੋਸ਼ਕ ਅਤੇ ਤਾਂਬੇ ਦੇ ਭਾਂਡਿਆਂ 'ਚ 3 ਪ੍ਰਤੀਸ਼ਤ ਤੱਤ ਖਤਮ ਹੋ ਜਾਂਦੇ ਹਨ। ਮਿੱਟੀ ਦੇ ਭਾਂਡੇ ਹੀ ਅਜਿਹੇ ਹਨ ਜਿਨ੍ਹਾਂ 'ਚ ਖਾਣਾ ਬਣਾਉਣ ਨਾਲ 100 ਪ੍ਰਤੀਸ਼ਤ ਪੋਸ਼ਕ ਤੱਤ ਸਰੀਰ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਵੀ ਮਿੱਟੀ ਦੇ ਭਾਂਡਿਆਂ 'ਚ ਖਾਣਾ ਖਾਣ ਜਾ ਖਾਣਾ ਪਕਾਉਣ ਦੇ ਕਈ ਫਾਇਦੇ ਹਨ। 
1. ਗੈਸ ਦੀ ਸਮੱਸਿਆ ਤੋਂ ਰਾਹਤ 
ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਣ ਨਾਲ ਗੈਸ ਦੀ ਸਮੱਸਿਆ ਦੂਰ ਰਹਿੰਦੀ ਹੈ। ਦਿਨਭਰ ਦਫਤਰ 'ਚ ਬੈਠਣ ਕਾਰਨ ਗੈਸ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਓ। ਕੁਝ ਹੀ ਦਿਨਾਂ 'ਚ ਰਾਹਤ ਮਿਲੇਗੀ। 
2. ਬੀਮਾਰੀਆਂ ਤੋਂ ਬਚਾਅ
ਮਿੱਟੀ ਦੇ ਭਾਂਡੇ ਖਾਣੇ 'ਚ ਮੌਜੂਦ ਕਿਸੇ ਵੀ ਪੋਸ਼ਕ ਤੱਤ ਨੂੰ ਖਤਮ ਹੋਣ ਤੋ ਰੋਕਦੇ ਹਨ। ਜਿਸ ਨਾਲ ਸਾਡੇ ਸਰੀਰ ਨੂੰ ਪੂਰੇ ਪੋਸ਼ਕ ਤੱਤ ਮਿਲਦੇ ਹਨ। ਇਹ ਪੋਸ਼ਕ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ। 
3. ਖਾਣੇ 'ਚ ਸੁਆਦ
ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਣ ਨਾਲ ਸਭ ਤੋਂ ਜ਼ਿਆਦਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਖਾਣਾ ਪੋਸ਼ਟਿਕ ਹੋਣ ਦੇ ਨਾਲ-ਨਾਲ ਸੁਆਦੀ ਵੀ ਹੁੰਦਾ ਹੈ। 
4. ਕਬਜ਼ ਤੋਂ ਰਾਹਤ 
ਭੱਜਦੋੜ ਭਰੀ ਜ਼ਿੰਦਗੀ ਅਤੇ ਬਦਲਦੀ ਲਾਈਫ ਸਟਾਈਲ 'ਚ ਕਬਜ਼ ਦੀ ਸਮੱਸਿਆ ਆਮ ਹੋ ਗਈ ਹੈ ਕਿਉਂਕਿ ਅੱਜ ਕਲ ਲੋਕ ਬਿਜੀ ਹੋਣ ਕਾਰਨ ਜਲਦੀ-ਜਲਦੀ ਦਫਤਰ ਜਾਂ ਕੰਮ 'ਤੇ ਜਾਣ ਲਈ ਘਰ ਦਾ ਬਣਿਆ ਖਾਣਾ ਭੁੱਲ ਜਾਂਦੇ ਹਨ ਅਤੇ ਬਾਹਰ ਤੋਂ ਮਿਲਣ ਵਾਲੇ ਫਾਸਟ ਫੂਡ 'ਤੇ ਡਿਪੈਂਡ ਹੋ ਜਾਂਦੇ ਹਨ। ਅਜਿਹੇ 'ਚ ਕਬਜ਼ ਦੀ ਪ੍ਰੇਸ਼ਾਨੀ ਰਹਿੰਦੀ ਹੈ। ਜੇ ਤੁਹਾਨੂੰ ਵੀ ਇਹ ਸਮੱਸਿਆ ਰਹਿੰਦੀ ਹੈ ਤਾਂ ਤਵੇ 'ਤੇ ਬਣੀ ਰੋਟੀ ਜ਼ਰੂਰ ਖਾਓ। 


Related News