ਅਲਸੀ ਦੇ ਬੀਜਾਂ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Monday, Jul 23, 2018 - 03:12 PM (IST)

ਅਲਸੀ ਦੇ ਬੀਜਾਂ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਸ ਦੀ ਵਰਤੋਂ ਵੱਖ-ਵੱਖ ਵਿਅੰਜਨਾਂ ਦੇ ਰੂਪ 'ਚ ਕੀਤੀ ਜਾਂਦੀ ਹੈ। ਇਸ 'ਚ ਮੌਜੂਦ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਭਾਰ ਘੱਟ ਕਰਨ ਤੋਂ ਲੈ ਕੇ ਡਾਇਬਿਟੀਜ਼ ਨੂੰ ਕੰਟਰੋਲ ਕਰਨ 'ਚ ਅਲਸੀ ਦੇ ਬੀਜ ਬੇਹੱਦ ਫਾਇਦੇਮੰਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਲਸੀ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਕੈਂਸਰ ਤੋਂ ਬਚਾਅ
ਇਕ ਸਰਵੇਖਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਅਲਸੀ ਦੀ ਵਰਤੋਂ ਨਾਲ ਬ੍ਰੈਸਟ ਕੈਂਸਰ ਅਤੇ ਕੋਲੋਨ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਤੱਤ ਹਾਰਮੋਨਜ਼ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ।
2. ਦਿਲ ਦੇ ਰੋਗਾਂ ਤੋਂ ਬਚਾਅ
ਅਲਸੀ ਵਿਚ ਮੌਜੂਦ ਓਮੇਗਾ-3 ਜਲਣ ਨੂੰ ਘੱਟ ਕਰਦਾ ਹੈ ਤੇ ਦਿਲ ਦੀ ਗਤੀ ਨੂੰ ਵੀ ਕੰਟਰੋਲ 'ਚ ਰੱਖਦਾ ਹੈ।ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
3. ਸ਼ੂਗਰ ਨੂੰ ਕੰਟਰੋਲ ਕਰੇ
ਅਲਸੀ ਦੇ ਬੀਜ ਖਾਣ ਨਾਲ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਅਮਰੀਕਾ ਵਿਚ ਹੋਏ ਸਰਵੇਖਣ ਮੁਤਾਬਕ ਅਲਸੀ ਵਿਚ ਮੌਜੂਦ ਲਿਗਨਨ    ਸ਼ੂਗਰ ਨਾਲ ਪੀੜਤ ਵਿਅਕਤੀ ਦਾ ਬਲੱਡ ਸ਼ੂਗਰ ਸਹੀ ਰੱਖਦੇ ਹਨ।
4. ਪੇਟ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ
ਅਲਸੀ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਤਰ੍ਹਾਂ ਅਲਸੀ ਵਿਚ ਮੌਜੂਦ ਲੈਕਸੇਟਿਵ ਦਸਤ, ਪੇਟ ਵਿਚ ਜਲਣ, ਬਦਹਜ਼ਮੀ ਵਰਗੀਆਂ ਪੇਟ ਦੀਆਂ ਬੀਮਾਰੀਆਂ ਨੂੰ ਵੀ ਠੀਕ ਰੱਖਦਾ ਹੈ।
5. ਜ਼ਖਮ ਭਰਨ ਵਿਚ ਸਹਾਈ
ਜੇਕਰ ਅਲਸੀ ਦੀ ਵਰਤੋਂ ਕੀਤੀ ਜਾਵੇ ਤਾਂ ਸੱਟ ਜਾਂ ਜ਼ਖਮ 'ਤੇ ਓਮੇਗਾ-3 ਖੂਨ ਜੰਮਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਜ਼ਖਮਾਂ ਵਿਚੋਂ ਵਗਣ ਵਾਲਾ ਖੂਨ ਬੰਦ ਕੀਤਾ ਜਾ ਸਕਦਾ ਹੈ।
6. ਗੈਸ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ
ਅਲਸੀ ਵਿਚ ਫਾਈਬਰ ਜ਼ਿਆਦਾ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜੋ ਪੇਟ ਗੈਸ ਵਰਗੀ ਪ੍ਰੇਸ਼ਾਨੀ ਨੂੰ ਵੀ ਦੂਰ ਕਰਦਾ ਹੈ।


Related News