ਟਮਾਟਰ ਦੀ ਵਰਤੋਂ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

09/13/2017 6:01:17 PM

ਨਵੀਂ ਦਿੱਲੀ— ਖਾਣੇ ਵਿਚ ਟਮਾਟਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਇਸ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਰ ਦੇ ਤੌਰ 'ਤੇ, ਚਟਨੀ ਦੇ ਰੂਪ ਵਿਚ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰੋਡਕਟਸ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਟਮਾਟਰ ਵਿਚ ਵਿਟਾਮਿਨ ਸੀ, ਲਾਈਕੋਪੀਨ, ਵਿਟਾਮਿਨ, ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਨਾਲ ਹੀ ਇਸ ਵਿਚ ਕੌਲੈਸਟਰੋਲ ਨੂੰ ਘੱਟ ਕਰਨ ਵਾਲੇ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਜਿਨ੍ਹਾਂ ਲੋਕਾਂ ਨੇ ਭਾਰ ਘੱਟ ਕਰਨਾ ਹੈ ਤਾਂ ਉਨ੍ਹਾਂ ਲਈ ਵੀ ਇਹ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਟਮਾਟਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਟਮਾਟਰ ਨੂੰ ਪਕਾਉਣ ਦੇ ਬਾਅਦ ਵੀ ਇਸ ਦੇ ਪੋਸ਼ਕ ਤੱਤ ਬਣੇ ਰਹਿੰਦੇ ਹਨ। 
1. ਸਵੇਰੇ-ਸਵੇਰੇ ਬਿਨਾਂ ਪਾਣੀ ਪੀਤੇ ਪੱਕਿਆ ਟਮਾਟਰ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। 
2. ਜੇ ਬੱਚਿਆਂ ਨੂੰ ਰੋਜ਼ 1 ਗਲਾਸ ਟਮਾਟਰ ਦਾ ਜੂਸ ਪਿਲਾਉਣ ਨਾਲ ਫਾਇਦਾ ਹੁੰਦਾ ਹੈ। 
3. ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। 
4. ਮੋਟਾਪਾ ਘਟਾਣਉਣ ਲਈ ਵੀ ਟਮਾਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰੋਜ਼ਾਨਾ ਇਕ ਤੋਂ ਦੋ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਭਾਰ ਘੱਟਦਾ ਹੈ। 
5. ਗਠੀਆ ਦੇ ਰੋਗ ਵਿਚ ਵੀ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਟਮਾਟਰ ਦੇ ਜੂਸ ਵਿਚ ਅਜਵਾਈਨ ਮਿਲਾਕੇ ਪੀਣ ਨਾਲ ਗਠੀਏ ਦੇ ਦਰਦ ਵਿਚ ਆਰਾਮ ਮਿਲਦਾ ਹੈ।
6. ਗਰਭ ਅਵਸਥਾ ਵਿਚ ਟਮਾਟਰ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਗਰਭਵਤੀ ਔਰਤ ਲਈ ਕਾਫੀ ਚੰਗਾ ਹੁੰਦਾ ਹੈ। 
7. ਜੇ ਤੁਹਾਡੇ ਪੇਟ ਵਿਚ ਕੀੜੇ ਹੋ ਜਾਣ ਤਾਂ ਸਵੇਰੇ ਖਾਲੀ ਪੇਟ ਟਮਾਟਰ ਵਿਚ ਕਾਲੀ ਮਿਰਤ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। 
8. ਕੱਚੇ ਟਮਾਟਰ ਵਿਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਚਿਹਰੇ 'ਤੇ ਲਾਲੀ ਆ ਜਾਂਦੀ ਹੈ। 
9. ਟਮਾਟਰ ਦੇ ਗੂਦੇ ਨੂੰ ਚਿਹਰੇ ਤੇ ਰਹੜਣ ਨਾਲ ਚਮੜੀ 'ਤੇ ਨਿਖਾਰ ਆ ਜਾਂਦਾ ਹੈ।


Related News