BSNL ਦਾ ਧਮਾਕੇਦਾਰ ਪਲਾਨ, 118 ਰੁਪਏ ''ਚ 10GB ਡਾਟਾ, ਅਨਲਿਮਟਿਡ ਕਾਲਿੰਗ ਨਾਲ ਮਿਲਣਗੇ ਇਹ ਫਾਇਦੇ

05/22/2024 5:48:44 PM

ਗੈਜੇਟ ਡੈਸਕ- ਜੇਕਰ ਤੁਸੀਂ ਵੀ ਕਿਸੇ ਅਜਿਹੇ ਪਲਾਨ ਦੀ ਭਾਲ 'ਚ ਹੋ ਜਿਸ ਵਿਚ ਤੁਹਾਨੂੰ ਫਾਇਦੇ-ਹੀ-ਫਾਇਦੇ ਮਿਲਣ ਤਾਂ ਤੁਹਾਡੇ ਲਈ BSNL ਨੇ ਇਕ ਧਮਾਕੇਦਾਰ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਨਾਲ ਤੁਹਾਨੂੰ ਡਾਟਾ ਤਾਂ ਮਿਲ ਹੀ ਰਿਹਾ ਹੈ ਅਤੇ ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਮਿਲ ਰਹੀ ਹੈ ਅਤੇ ਨਾਲ ਕਈ ਹੋਰ ਫਾਇਦੇ ਵੀ ਹਨ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...

BSNL ਦੇ ਇਸ ਪਲਾਨ ਨੂੰ ਕੰਪਨੀ ਦੀ ਸਾਈਟ 'ਤੇ ਦੇਖਿਆ ਜਾ ਸਕਦਾ ਹੈ। ਇਸ ਪਲਾਨ ਬਾਰੇ BSNL ਨੇ ਐਕਸ 'ਤੇ ਇਕ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਪਲਾਨ ਦੇ ਨਾਲ 10 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ Wow 'ਤੇ 1,00,000 ਗਾਣਿਆਂ ਦਾ ਐਕਸੈਸ ਮਿਲਦਾ ਹੈ ਜੋ ਹਿੰਦੀ, ਭੋਜਪੁਰੀ, ਪੰਜਾਬੀ ਸਮੇਤ ਕਈ ਭਾਸ਼ਾਵਾਂ 'ਚ ਹਨ। BSNL ਦੇ ਇਸ ਪਾਲਨ ਦੇ ਨਾਲ 20 ਦਿਨਾਂ ਦੀ ਮਿਆਦ ਮਿਲ ਰਹੀ ਹੈ। 

ਦੱਸ ਦੇਈਏ ਕਿ BSNL 4ਜੀ ਨੂੰ ਲਾਂਚ ਕਰਨ ਦੀ ਤਿਆਰੀ 'ਚ ਗੰਭੀਰਤਾ ਨਾਲ ਲੱਗਾ ਹੈ। ਕੁਝ ਦਿਨ ਪਹਿਲਾਂ ਆਈ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਇਸੇ ਸਾਲ ਅਗਸਤ 'ਚ BSNL ਦੀ 4ਜੀ ਸਰਵਿਸ ਸ਼ੁਰੂ ਹੋ ਜਾਵੇਗੀ। ਫਿਲਹਾਲ ਦੱਖਣੀ ਭਾਰਤ ਦੇ ਕੁਝ ਇਲਾਕਿਆਂ 'ਚ BSNL ਦੀ 4ਜੀ ਸਰਵਿਸ ਉਪਲੱਬਧ ਹੈ ਪਰ ਕਈ ਇਲਾਕਿਆਂ 'ਚ ਅੱਜ ਵੀ 3ਜੀ ਹੀ ਚੱਲ ਰਿਹਾ ਹੈ। 


Rakesh

Content Editor

Related News