ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਭੁੱਲਣ ਦੀ ਬੀਮਾਰੀ ਤੋਂ ਮਿਲੇਗਾ ਛੁਟਕਾਰਾ

Wednesday, Jun 07, 2017 - 04:48 PM (IST)

ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਭੁੱਲਣ ਦੀ ਬੀਮਾਰੀ ਤੋਂ ਮਿਲੇਗਾ ਛੁਟਕਾਰਾ

ਨਵੀਂ ਦਿੱਲੀ— ਅੱਜ-ਕਲ ਦੀ ਇਸ ਭੱਜ-ਦੋੜ ਭਰੀ ਜ਼ਿੰਦਗੀ 'ਚ ਵਿਅਕਤੀ ਦੇ ਦਿਮਾਗ 'ਤੇ ਇੰਨਾਂ ਪ੍ਰੈਸ਼ਰ ਰਹਿੰਦਾ ਹੈ ਕਿ ਕਈ ਕੰਮ ਤਾਂ ਉਹ ਭੁੱਲ ਹੀ ਜਾਂਦਾ ਹੈ ਅਤੇ ਹੋਲੀ-ਹੋਲੀ ਉਹ ਇਸ ਨੂੰ ਆਦਤ ਬਣਾ ਲੈਂਦਾ ਹੈ ਅਤੇ ਉਹ ਚੀਜ਼ਾਂ ਭੁੱਲਣ ਲਗਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਯਾਦਦਾਸ਼ਤ ਨੂੰ ਤੇਜ਼ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਸਬਜ਼ੀ ਦੇ ਰੂਪ 'ਚ ਬੈਂਗਣ ਦੀ ਵਰਤੋ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੋਜੂਦ ਪੋਸ਼ਕ ਤੱਤ ਦਿਮਾਗ ਦੇ ਟਿਸ਼ੂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ। ਇਸ ਦੇ ਨਾਲ ਹੀ ਚੁਕੰਦਰ ਅਤੇ ਪਿਆਜ ਵੀ ਯਾਦਦਾਸ਼ਤ ਵÎਧਾਉਣ 'ਚ ਮਦਦ ਕਰਦੇ ਹਨ।
2. ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਕਣਕ ਅਤੇ ਜਵਾਰ ਦਾ ਜੂਸ ਪੀਓ। ਕਣਕ ਦੇ ਆਟੇ 'ਚ ਬਾਦਾਮ ਮਿਲਾਕੇ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ।
3. ਅਖਰੋਟ 'ਚ ਐਂਟੀਆਰਸੀਡੇਂਟ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਮੋਜੂਦ ਹੁੰਦੇ ਹਨ ਜੋ ਸਰੀਰ 'ਚ ਮੋਜੂਦ ਕੁਦਰਤੀ ਰਸਾਇਨਾਂ ਨੂੰ ਰੋਕ ਕੇ ਬੀਮਾਰੀਆਂ ਨੂੰ ਰੋਕਣ ਦਾ ਕੰਮ ਕਰਦੇ ਹਨ। ਇਸ ਲਈ ਰੋਜ਼ਾਨਾ ਅਖਰੋਟ ਦੀ ਵਰਤੋ ਕਰਨ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ।
4. ਯਾਦਦਾਸ਼ਤ ਤੇਜ਼ ਕਰਨ ਲਈ ਤੇਲ ਦੀ ਮਾਲਿਸ਼ ਕਰਨਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ। 
5. ਲਾਲ ਰੰਗ ਦੇ ਫਲਾਂ ਦੀ ਵਰਤੋ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਜਿਵੇਂ ਸੇਬ ਆਦਿ ਇਸ ਨੂੰ ਖਾਣ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ਅਤੇ ਭੁੱਲਣ ਦੀ ਬੀਮਾਰੀ ਦੂਰ ਹੋ ਜਾਂਦੀ ਹੈ। 


Related News