ਚਸ਼ਮਾ ਉਤਰ ਜਾਵੇਗਾ, ਜਦੋਂ ਅਪਣਾਉਗੇ ਇਹ ਅਸਰਦਾਰ ਨੁਸਖੇ

Wednesday, Jun 07, 2017 - 11:17 AM (IST)

ਚਸ਼ਮਾ ਉਤਰ ਜਾਵੇਗਾ, ਜਦੋਂ ਅਪਣਾਉਗੇ ਇਹ ਅਸਰਦਾਰ ਨੁਸਖੇ

ਮੁੰਬਈ— ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀ ਆਦਤਾਂ ਦੇ ਕਾਰਨ ਅੱਜ ਜ਼ਿਆਦਾਤਰ ਲੋਕ ਕਮਜ਼ੋਰ ਅੱਖਾਂ ਦੀ ਰੌਸ਼ਨੀ ਤੋਂ ਪਰੇਸ਼ਾਨ ਹੈ। ਪਹਿਲੇ ਸਮੇਂ 'ਚ ਘੱਟ ਰੌਸ਼ਨੀ ਦੀ ਸ਼ਿਕਾਇਤ ਪਹਿਲਾਂ ਸਿਰਫ ਬੁੱਢੇ ਲੋਕਾਂ ਨੂੰ ਹੁੰਦੀ ਸੀ ਪਰ ਅੱਜ ਕੱਲ ਤਾਂ ਇਹ ਪਰੇਸ਼ਾਨੀ ਹਰ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ। ਇਸ ਦਾ ਕਾਰਨ ਕੰਪਿਊਟਰ 'ਤੇ ਬੈਠ ਕੇ ਕੰਮ ਕਰਨਾ, ਪੂਰੀ ਨੀਂਦ ਨਾ ਲੈਣਾ ਵੀ ਹੋ ਸਕਦਾ ਹੈ। ਅਜਿਹੀ ਹਾਲਤ 'ਚ ਲੋਕ ਤਰ੍ਹਾਂ-ਤਰ੍ਹਾਂ ਦੇ ਟ੍ਰੀਟਮੈਂਟ ਦਾ ਸਹਾਰਾ ਲੈਂਦੇ ਹਨ ਪਰ ਚਸ਼ਮੇ ਦਾ ਨੰਬਰ ਵਧਦਾ ਹੀ ਜਾਂਦਾ ਹੈ। ਜੇਕਰ ਤੁਹਾਡਾ ਵੀ ਚਸ਼ਮੇ ਦਾ ਨੰਬਰ ਵੱਧ ਰਿਹਾ ਹੈ ਤਾਂ ਕੁੱਝ ਘਰੇਲੂ ਤਰੀਕੇ ਆਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਅੱਖਾਂ 'ਤੇ ਲਗਾ ਚਸ਼ਮਾ ਜਲਦੀ ਨਾਲ ਉਤਰ ਜਾਵੇਗਾ। 
1. ਜੀਰਾ 
ਅੱਖਾਂ ਦਾ ਚਸ਼ਮਾ ਜਲਦ ਹੀ ਉਤਾਰਣਾ ਚਾਹੁੰਦੇ ਹੋ ਤਾਂ ਜੀਰੇ 'ਚ ਮਿਸ਼ਰੀ ਮਿਲਾ ਕੇ ਪੀਸ ਲਓ। ਫਿਰ ਇਸ ਪੇਸਟ ਨੂੰ ਰੋਜ਼ 1 ਚਮਚ ਘਿਓ ਦੇ ਨਾਲ ਲਓ। ਇਸ ਨਾਲ ਕਾਫੀ ਫਾਇਦਾ ਹੋਵੇਗਾ। 
2. ਇਲਾਇਚੀ
ਜੇਕਰ ਤੁਹਾਡੇ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੈ ਤਾਂ 3-4 ਇਲਾਇਚੀਆਂ ਨੂੰ ਸੌਂਫ ਦੇ ਨਾਲ ਪੀਸ ਲਓ। ਹੁਣ ਇਸ ਮਿਸ਼ਰਣ ਨੂੰ ਰੋਜ਼ ਇਕ ਗਿਲਾਸ ਦੁੱਧ ਨਾਲ ਪੀਓ। 
3. ਸੌਂਫ
1 ਚਮਚ ਸੌਂਫ, 2 ਬਦਾਮ ਅਤੇ ਅੱਧਾ ਚਮਚ ਮਿਸ਼ਰੀ ਨੂੰ ਪੀਸ ਲਓ। ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਇਕ ਗਿਲਾਸ ਦੁੱਧ ਦੇ ਨਾਲ ਲਓ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ। 
4. ਬਦਾਮ
ਰੋਜ਼ਾਨਾ ਰਾਤ ਨੂੰ ਥੋੜ੍ਹੇ ਜਿਹੇ ਬਦਾਮ ਪਾਣੀ 'ਚ ਪਾ ਕੇ ਰੱਖ ਲਓ। ਸਵੇਰੇ ਇਸ ਦੇ ਛਿੱਲਕੇ ਨਿਕਾਲ ਕੇ ਖਾਓ। ਇਸ ਨਾਲ ਅੱਖਾਂ 'ਤੇ ਲੱਗਾ ਚਸ਼ਮਾ ਉਤਰ ਜਾਵੇਗਾ। 
5. ਆਂਵਲਾ
ਦਿਨ 'ਚ ਦੋ ਵਾਰ ਆਂਵਲੇ ਦਾ ਮੁੱਰਬਾ ਖਾਓ। ਇਸ ਨਾਲ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। 


Related News