ਪੈਰਾਂ ''ਚ ਆ ਰਹੇ ਇਹ ਬਦਲਾਅ ਕਰਦੇ ਹਨ ਖਰਾਬ ਸਿਹਤ ਵੱਲ ਇਸ਼ਾਰਾ
Saturday, Jul 28, 2018 - 12:13 PM (IST)

ਨਵੀਂ ਦਿੱਲੀ— ਲੋਕ ਆਪਣੀ ਸਿਹਤ ਨੂੰ ਲੈ ਕੇ ਬਹੁਤ ਹੀ ਚਿੰਤਾ 'ਚ ਰਹਿੰਦੇ ਹਨ। ਇਸ ਲਈ ਉਹ ਆਪਣੇ ਸਰੀਰ 'ਚ ਆਉਣ ਵਾਲੇ ਛੋਟੇ-ਛੋਟੇ ਬਦਲਾਅ ਦਾ ਖਾਸ ਧਿਆਨ ਰੱਖਦੇ ਹਨ ਪਰ ਪੈਰਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਪੈਰਾਂ 'ਚ ਹੋਣ ਵਾਲਾ ਦਰਦ, ਸੋਜ, ਖਾਰਿਸ਼, ਰੁੱਖਾਪਨ, ਛਾਲੇ, ਅੱਡੀਆਂ ਦਾ ਫਟਣਾ ਆਦਿ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੱਲ ਇਸ਼ਾਰ ਕਰਦੇ ਹਨ, ਜੋ ਅੱਗੇ ਚੱਲ ਕੇ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਪੈਰਾਂ ਦਾ ਲਗਾਤਾਰ ਠੰਡਾ ਰਹਿਣਾ
ਕੁਝ ਲੋਕਾਂ ਦੇ ਪੈਰ ਲਗਾਤਾਰ ਠੰਡੇ ਰਹਿੰਦੇ ਹਨ। ਅਜਿਹਾ ਬਲੱਡ ਸਰਕੁਲੇਸ਼ਨ 'ਚ ਸਮੱਸਿਆ ਦੀ ਵਜ੍ਹਾ ਨਾਲ ਹੁੰਦਾ ਹੈ। ਡਾਇਬਿਟੀਜ਼ ਅਨੀਮਿਆ, ਦਿਲ ਸੰਬੰਧੀ ਬੀਮਾਰੀ, ਸਮੋਕਿੰਗ ਕਰਨ ਨਾਲ ਵੀ ਪੈਰਾਂ 'ਚ ਠੰਡਕ ਰਹਿੰਦੀ ਹੈ। ਸਰੀਰਕ ਕਮਜ਼ੋਰੀ ਕਾਰਨ ਵੀ ਪੈਰ ਠੰਡੇ ਰਹਿੰਦੇ ਹਨ।
2. ਅੱਡੀਆਂ ਫਟਣਾ ਅਤੇ ਪੈਰਾਂ ਦਾ ਰੁੱਖਾਪਨ
ਸਰੀਰ 'ਚ ਨਮੀ ਦੀ ਕਮੀ ਕਾਰਨ ਪੈਰ ਫੁਟਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਐਕਜਿਮਾ, ਸੋਰਾਈਸਿਸ ਅਤੇ ਐਥਲੀਟਸ ਫੁੱਟ ਕਾਰਨ ਵੀ ਪੈਰਾਂ ਦੀ ਚਮੜੀ ਰੁੱਖੀ ਅਤੇ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ।
3. ਪੈਰਾਂ 'ਚ ਦਰਦ ਰਹਿਣਾ
ਕੁਝ ਲੋਕਾਂ ਦੇ ਪੈਰਾਂ 'ਚ ਲਗਾਤਾਰ ਦਰਦ ਰਹਿੰਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ। ਸਰੀਰ 'ਚ ਮੈਗਨੀਸ਼ੀਅਮ ਦੀ ਕਮੀ ਹੋਣ ਨਾਲ ਵੀ ਪੈਰਾਂ 'ਚ ਦਰਦ ਹੋਣ ਲੱਗਦਾ ਹੈ। ਇਸ ਨੂੰ ਪੂਰਾ ਕਰਨ ਲਈ ਬੈਲੰਸ ਡਾਈਟ ਲੈਣਾ ਬਹੁਤ ਜ਼ਰੂਰੀ ਹੈ।
4. ਪੈਰਾਂ 'ਚੋਂ ਬਦਬੂ ਆਉਣਾ
ਪੈਰਾਂ ਦੀ ਸਾਫ-ਸਫਾਈ ਕਰਨ ਦੇ ਬਾਵਜੂਦ ਵੀ ਕੁਝ ਲੋਕਾਂ ਦੇ ਪੈਰਾਂ 'ਚੋਂ ਬਹੁਤ ਬਦਬੂ ਆਉਂਦੀ ਹੈ। ਇਸ ਦਾ ਕਾਰਨ ਫੰਗਸ ਅਤੇ ਬੈਕਟੀਰੀਆ ਹੋ ਸਕਦੇ ਹਨ। ਪਸੀਨਾ ਨਾ ਸੁੱਕਣ ਕਾਰਨ ਵੀ ਪੈਰਾਂ 'ਚੋਂ ਬਦਬੂ ਆਉਣ ਲੱਗਦੀ ਹੈ ਅਤੇ ਜ਼ਿਆਦਾ ਦੇਰ ਜੁੱਤੇ ਪਹਿਣਨ ਨਾਲ ਬੈਕਟੀਰੀਆ ਜ਼ਿਆਦਾ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਤੋਂ ਬਾਅਦ ਸਕਿਨ ਇਨਫੈਕਸ਼ਨ ਵੀ ਹੋ ਸਕਦੀ ਹੈ। ਜੁਰਾਬਾਂ ਨੂੰ ਹਮੇਸ਼ਾ ਸਾਫ-ਸੁਥਰਾ ਰੱਖਣ ਅਤੇ ਪੈਰ ਸੁੱਕਾ ਰੱਖਣਾ ਬਹੁਤ ਜ਼ਰੂਰੀ ਹੈ।
5. ਪੈਰਾਂ ਦੇ ਜ਼ਖਮ ਨਾ ਭਰਣਾ
ਕਈ ਵਾਰ ਪੈਰਾਂ 'ਤੇ ਹੋਣ ਵਾਲੇ ਜ਼ਖਮ ਜਲਦੀ ਨਹੀਂ ਭਰਦੇ। ਇਸ ਨਾਲ ਖੂਨ ਨਿਕਲਣ ਦੇ ਨਾਲ-ਨਾਲ ਦਰਦ ਵੀ ਬਹੁਤ ਹੁੰਦਾ ਹੈ। ਡਾਇਬਿਟੀਜ਼, ਸੋਰਾਈਸਿਸ ਇਸ ਦੇ ਗੰਭੀਰ ਕਾਰਨ ਹੋ ਸਕਦੇ ਹਨ। ਇਸ 'ਤੇ ਸਮੇਂ ਰਹਿੰਦੇ ਧਿਆਨ ਦਿੰਦੇ ਰਹਿਣਾ ਬਹੁਤ ਜ਼ਰੂਰੀ ਹੈ।
6. ਪੈਰਾਂ 'ਚ ਸੋਜ ਹੋਣਾ
ਪੈਰਾਂ 'ਚ ਲਗਾਤਾਰ ਸੋਜ ਰਹੇ ਤਾਂ ਇਸ ਦਾ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ। ਲਗਾਤਾਰ ਚਲਣ, ਤੰਗ ਜੁੱਤੇ ਪਹਿਨਣ, ਲੰਬੇ ਸਮੇਂ ਤਕ ਖੜੇ ਰਹਿਣ, ਗਰਭ ਅਵਸਥਾ ਆਦਿ ਨਾਲ ਪੈਰਾਂ 'ਚ ਸੋਜ ਆ ਜਾਂਦੀ ਹੈ। ਇਸ ਤੋਂ ਇਲਾਵਾ ਵੀ ਗੁਰਦਿਆਂ ਦੀ ਬੀਮਾਰੀ, ਥਾਈਰਾਈਡ ਨਾਲ ਵੀ ਪੈਰਾਂ 'ਚ ਸੋਜ਼ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਚੈਕਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ।