ਪਾਣੀ ਵਿਚ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

09/30/2017 4:44:17 PM

ਨਵੀਂ ਦਿੱਲੀ— ਨਮਕ ਵਾਲੇ ਪਾਣੀ ਨਾਲ ਨਹਾਉਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਵਿਚ ਖਣਿਜ ਅਤੇ ਮੈਗਨੀਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਤਣਾਅ ਮੁਕਤ ਰੱਖਦਾ ਹੈ, ਚੰਗੀ ਨੀਂਦ ਲੈਣ ਅਤੇ ਬਲੱਡ ਸਰਕੁਲੇਸ਼ਨ ਨੂੰ ਸਹੀਂ ਰੱਖਣ ਵਿਚ ਮਦਦ ਕਰਦਾ ਹੈ। ਨਮਕ ਨਾਲ ਸਾਡਾ ਮਤਲੱਬ ਇਹ ਨਹੀਂ ਹੈ ਕਿ ਸੱਚੀ ਨਮਕ ਨਾਲ ਨਹਾਉਣਾ ਹੈ। ਸਗੋਂ ਇਕ ਅਜਿਹਾ ਮਿਸ਼ਰਣ ਹੈ, ਜਿਸ ਵਿਚ ਮੁੱਖ ਰੂਪ ਵਿਚ ਮੈਗਨੀਸ਼ੀਅਮ ਅਤੇ ਸਲਫਰ ਵਰਗੇ ਖਣਿਜ ਹੁੰਦੇ ਹਨ। ਇਸ ਦੇ ਕਈ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ
1. ਸਰੀਰ ਨੂੰ ਆਰਾਮ ਮਿਲਦਾ ਹੈ
ਨਮਕ ਦਾ ਸੱਭ ਤੋਂ ਵੱਡਾ ਗੁਣ ਇਹ ਹੈ ਕਿ ਇਸ ਨਾਲ ਸਰੀਰ ਨੂੰ ਰਿਲੈਕਸ ਕਰਨ ਵਿਚ ਮਦਦ ਮਿਲਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਇਸ ਵਿਚ ਮੌਜੂਦ ਮੈਗਨੀਸ਼ੀਮ ਦੀ ਮਾਤਰਾ ਸਰੀਰ ਨੂੰ ਆਰਾਮ ਦਿੰਦੀ ਹੈ। ਇਹ ਬਲੱਡ ਸਰਕੁਲੇਸ਼ਨ ਨੂੰ ਵਧਾਉਂਦਾ ਹੈ। ਇਸ ਨਾਲ ਮਾਸ਼ਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। 
2. ਕੋਸ਼ੀਕਾਵਾਂ ਦਾ ਰੱਖ ਰੱਖਾਅ
ਨਮਕ ਸਰੀਰ ਵਿਚ ਐਂਜਾਈਮਿਕ ਕੰਮਾਂ ਵਿਚ ਮਦਦ ਕਰਦਾ ਹੈ। ਸਰੀਰ ਵਿਚ ਕੋਸ਼ੀਕਾਵਾਂ ਦੇ ਰੱਖ ਰੱਖਾਅ ਵਿਚ ਇਸ ਦੀ ਬਹੁਤ ਅਹਿਮ ਭੂਮਿਕਾ ਹੈ। 
3. ਕਬਜ਼ ਤੋਂ ਰਾਹਤ
ਇਹ ਕਬਜ਼ ਤੋਂ ਰਾਹਤ ਦਿੰਦਾ ਹੈ, ਜੇ ਆਮ ਭਾਸ਼ਾ ਵਿਚ ਕਿਹਾ ਜਾਵੇ ਤਾਂ ਇਹ ਸਰੀਰ ਵਿਚ ਪਾਣੀ ਦੀ ਮਾਤਰਾ ਨੂੰ ਵਧਾਉਂਦਾ ਹੈ। 
4. ਹਾਰਮੋਨ ਰੇਗੂਲੇਟਰ
ਮੈਗਨੀਸ਼ੀਅਮ ਦੇ ਹੋਰ ਵੀ ਬਹੁਤ ਫਾਇਦੇ ਹੁੰਦੇ ਹਨ। ਇਹ ਚੰਗੀ ਨੀਂਦ ਲੈਣ, ਦਿਲ ਦੀ ਧੜਕਣ ਅਤੇ ਬਲੱਡ ਸ਼ੂਗਰ ਅਤੇ ਹਾਰਮੋਨ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦਗਾਰ ਹੁੰਦੇ ਹਨ।


Related News