ਖ਼ਾਲੀ ਪੇਟ ਲਸਣ ਖਾਣ ਦੇ ਲਾਭ

12/06/2015 1:34:54 PM

ਆਪਣਾ ਭਾਰ ਘਟਾਉਣ ਲਈ ਤੁਸੀਂ ਖ਼ਾਲੀ ਪੇਟ ਕਈ ਤਰ੍ਹਾਂ ਦੇ ਨੁਸਖ਼ੇ ਅਪਣਾਏ ਹੋਣਗੇ, ਜਿਵੇਂ ਕਿ ਨਿੰਬੂ ਅਤੇ ਸ਼ਹਿਦ ਜਾਂ ਫਿਰ ਗੀ੍ਰਨ-ਟੀ। ਪਰ ਕੀ ਤੁਸੀ ਖ਼ਾਲੀ ਪੇਟ ਲਸਣ ਦਾ ਉਪਯੋਗ ਕਰਕੇ ਦੇਖਿਆ ਹੈ? ਖਾਲੀ ਪੇਟ ਲਸਣ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ, ਪਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ। ਲਸਣ ਇਕ ਚਮਤਕਾਰੀ ਚੀਜ਼ ਹੈ। ਇਸ ''ਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੇ ਗੁਣ ਹੁੰਦੇ ਹਨ ਅਤੇ ਜੇਕਰ ਤੁਸੀ ਖ਼ਾਲੀ ਪੇਟ ਲਸਣ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ।
ਲਸਣ ਇਕ ਐਂਟੀ ਬਾਓਟਿਕ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ''ਚ ਮਦਦਗਾਰ ਸਿੱਧ ਹੁੰਦਾ ਹੈ ਅਤੇ ਇਸ ''ਚ ਹੀਲਿੰਗ ਦਾ ਗੁਣ ਵੀ ਮੌਜੂਦ ਹੁੰਦਾ ਹੈ। ਜੇਕਰ ਤੁਸੀ ਹੁਣ ਤੱਕ ਚਾਹ ਦੇ ਕੱਪ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਰਹੇ ਸੀ ਤਾਂ ਹੁਣ ਇਸ ਆਦਤ ਨੂੰ ਛੱਡ ਦੇ ਖ਼ਾਲੀ ਪੇਟ ਲਸਣ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ।
1.  ਪੇਟ ਸਾਫ ਕਰਨ ''ਚ ਮਦਦਗਾਰ— ਲਸਣ ''ਚ ਸਰੀਰ ਦੇ ਜ਼ਹਿਰੀਲੇ ਪਦਾਰਥ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਇਸ ਨਾਲ ਇਹ ਪੇਟ ''ਚ ਮੌਜੂਦ ਬੈਕਟੀਰੀਆਂ ਨੂੰ ਵੀ ਦੂਰ ਕਰਦਾ ਹੈ। ਵਿਸ਼ੇਸ਼ ਤੌਰ ''ਤੇ ਜੇਕਰ ਲਸਣ ਨੂੰ ਖ਼ਾਲੀ ਪੇਟ ਖਾਧਾ ਜਾਵੇ ਤਾਂ ਇਹ ਵਧੇਰੇ ਮਦਦਗਾਰ ਸਿੱਧ ਹੁੰਦਾ ਹੈ।
2.  ਬਲੱਡ ਪ੍ਰੈਸ਼ਰ ਦੀ ਸੱਮਸਿਆ ਤੋਂ ਰਾਹਤ— ਸਿਹਤ ਵਿਦਵਾਨਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸੱਮਸਿਆ ਹੁੰਦੀ ਹੈ ਉਨ੍ਹਾਂ ਲਈ ਖਾਲੀ ਪੇਟ ਲਸਣ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। ਲਸਣ ਇਹ ਲਹੂ ਦਾ ਦੌਰਾ ਵਧਾਉਂਦਾ ਹੈ। ਇਹ ਦਿਲ ਦੀ ਤੰਦਰੁਸਤੀ ਲਈ ਵੀ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।
3.  ਕੋਲੈਸਟਰੌਲ ਦੇ ਪੱਧਰ ਨੂੰ ਕਾਬੂ ਕਰਦਾ ਹੈ — ਜੇਕਰ ਤੁਸੀ ਖ਼ਾਲੀ ਪੇਟ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕੋਲੈਸਟਰੌਲ ਦੇ ਪੱਧਰ ਨੂੰ ਵੀ ਕਾਬੂ ਕਰਨ ''ਚ ਮਦਦ ਮਿਲਦੀ ਹੈ।
4.  ਰੋਗਾਂ ਨੂੰ ਦੂਰ ਰੱਖਣ ''ਚ ਮਦਦਗਾਰ— ਇਸ ਦੇ ਰੋਜ਼ਾਨਾ ਉਪਯੋਗ ਨਾਲ ਸਰੀਰ ''ਚ ਰੋਗਾਂ ਨਾਲ ਲੜਨ ਦੀ ਸੱਮਰਥਾ ਵੱਧਦੀ ਹੈ। ਇਸ ਨਾਲ ਸਾਡਾ ਸਰੀਰ ਵਧੀਆ ਤਰੀਕੇ ਨਾਲ ਬਿਮਾਰੀਆਂ ਦਾ ਸਾਹਮਣਾ ਕਰ ਪਾਉਂਦਾ ਹੈ।


Related News