ਗਰਭ ਅਵਸਥਾ ''ਚ ਇਹ ਚੀਜ਼ਾਂ ਫਾਇਦਾ ਨਹੀਂ ਨੁਕਸਾਨ ਕਰਦੀਆਂ ਹਨ

Tuesday, Dec 27, 2016 - 04:04 PM (IST)

ਜਲੰਧਰ—ਹਰ ਔਰਤ ਦੇ ਲਈ ਗਰਭਵਤੀ ਹੋਣ ਦਾ ਅਹਿਸਾਸ ਕੁਝ ਖਾਸ ਹੁੰਦਾ ਹੈ। ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਦੇ ਨਾਲ ਪੂਰੇ ਪਰਿਵਾਰ ਨੂੰ ਛੋਟੇ ਮਹਿਮਾਨ ਦੇ ਆਉਣ ਦੀ ਖੁਸ਼ੀ ਹੁੰਦੀ ਹੈ। ਗਰਭ ਅਵਸਥਾ ''ਚ  ਪੋਸ਼ਟਿਕ ਖਾਣ-ਪੀਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਆਉਣ ਵਾਲਾ ਬੱਚਾ ਤੰਦਰੁਸਤ ਹੋਵੇ। ਜੇਕਰ ਖਾਣ-ਪੀਣ ਠੀਕ ਹੋਵੇਗਾ ਤਾਂ ਹੀ ਮਾਂ ਦੀ ਸਿਹਤ ਠੀਕ ਰਹੇਗੀ। ਗਰਭ ਅਵਸਥਾ''ਚ ਪੱਲ ਰਹੇ ਬੱਚੇ ਦਾ ਵਿਕਾਸ ਵੀ ਤੇਜ਼ੀ ਨਾਲ ਹੋਵੇਗਾ। ਅਜਿਹੇ ''ਚ ਗਰਭਵਤੀ ਔਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਕਈ ਵਾਰ ਔਰਤਾਂ ਗਲਤ ਚੀਜ਼ਾਂ ਦੀ ਚੋਣ ਕਰ ਲੈਂਦੀਆਂ ਹਨ, ਜਿਸ ਦਾ ਉਸ ਦੇ ਹੁਣ ਵਾਲੇ ਬੱਚੇ ਤੇ ਗਲਤ ਅਸਰ ਪਂੈਦਾ ਹੈ। ਇਸ ਲਈ ਚੰਗਾ ਹੈ ਕਿ ਇਹ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ ਕਿ ਗਰਭ ਅਵਸਥਾ ''ਚ ਕਿਹੜੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ। 
ਗਰਭ ਅਵਸਥਾ''ਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
1. ਪਪੀਤਾ—ਗਰਭ ਅਵਸਥਾ ''ਚ ਪਪੀਤਾ ਖਾਣ ਨਾਲ ਪ੍ਰੀ-ਮੈਚਯੋਰ ਡਿਲੀਵਰੀ ਹੋਣ ਦਾ ਡਰ ਵੱਧ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗਰਭ ਅਵਸਥਾ ''ਚ ਪਪੀਤਾ ਨਹੀਂ ਖਾਣਾ ਚਾਹੀਦਾ। 
2. ਅਨਾਨਾਸ— ਗਰਭ ਅਵਸਥਾ ''ਚ ਅਨਾਨਾਸ ਖਾਣਾ ਵੀ ਗਰਭਵਤੀ ਔਰਤ ਦੀ ਸਿਹਤ ਦੇ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਵੀ ਪ੍ਰੀ -ਡਿਲੀਵਰੀ ਦਾ ਡਰ ਵੱਧ ਜਾਂਦਾ ਹੈ। 
3. ਅੰਗੂਰ—ਗਰਭ ਅਵਸਥਾ ਦੇ ਅਖੀਰਲੇ ਮਹੀਨੇ ''ਚ ਅੰਗੂਰ ਖਾਣਾ ਨੁਕਸਾਨਦਾਇਕ ਹੁੰਦਾ ਹੈ। ਬਹੁਤ ਜ਼ਿਆਦਾ ਅੰਗੂਰ ਖਾਣ ਨਾਲ ਜਲਦੀ ਡਿਲੀਵਰੀ ਹੋਣ ਦਾ ਡਰ ਬਣ ਜਾਂਦਾ ਹੈ। 
4. ਕੱਚਾ ਦੁੱਧ—ਪ੍ਰੋਟੀਨ ਤੇ ਮਿਨਰਲ ਨਾਲ ਭਰਭੂਰ ਕੱਚਾ ਦੁੱਧ ਸਿਹਤ ਦੇ ਲਈ ਫਾਇਦੇਮੰਦ ਹੈ ਪਰ ਗਰਭ ਅਵਸਥਾ ਦੇ ਪਹਿਲੇ ਦਿਨਾਂ ''ਚ ਭੁੱਲ ਕੇ ਵੀ ਕੱਚਾ ਦੁੱਧ ਨਹੀਂ ਪੀਣਾ ਚਾਹੀਦਾ ਹੈ। 
5. ਕੱਚਾ ਅੰਡਾ— ਪ੍ਰੋਟੀਨ ਭਰਭੂਰ ਕੱਚਾ ਅੰਡਾ ਇੱਕ ਪੋਸ਼ਟਿਕ ਆਹਾਰ ਹੈ ਪਰ ਗਰਭ ਅਵਸਥਾ ''ਚ ਕੱਚਾ ਜਾਂ ਬਿਨ੍ਹਾਂ ਪੱਕਿਆ ਖਾਣਾ ਸਿਹਤ  ਨੂੰ ਨੁਕਸਾਨ ਕਰਦਾ ਹੈ।

 


Related News