ਬਚੀ ਹੋਈ ਚਾਹ ਮੁੜ ਗਰਮ ਕਰ ਕੇ ਪੀਣਾ ਪੈ ਸਕਦੈ ਭਾਰੀ, ਜਾਣੋ ਕਿੰਨੇ ਸਮੇਂ ''ਚ ਖ਼ਰਾਬ ਹੋ ਜਾਂਦੀ ਹੈ ਚਾਹ

Saturday, Oct 11, 2025 - 12:45 PM (IST)

ਬਚੀ ਹੋਈ ਚਾਹ ਮੁੜ ਗਰਮ ਕਰ ਕੇ ਪੀਣਾ ਪੈ ਸਕਦੈ ਭਾਰੀ, ਜਾਣੋ ਕਿੰਨੇ ਸਮੇਂ ''ਚ ਖ਼ਰਾਬ ਹੋ ਜਾਂਦੀ ਹੈ ਚਾਹ

ਵੈੱਬ ਡੈਸਕ- ਸਾਡੇ 'ਚੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਇਕ ਗਰਮਾ-ਗਰਮ ਕੱਪ ਚਾਹ ਨਾਲ ਹੁੰਦੀ ਹੈ, ਪਰ ਕਈ ਵਾਰ ਕੰਮਾਂ 'ਚ ਇਹ ਚਾਹ ਬਚ ਜਾਂਦੀ ਹੈ ਅਤੇ ਸੋਚਦੇ ਹਾਂ, “ਥੋੜ੍ਹੇ ਸਮੇਂ 'ਚ ਗਰਮ ਕਰਕੇ ਪੀ ਲਵਾਂਗੇ।” ਇਹ ਆਮ ਗੱਲ ਲੱਗਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਤੁਹਾਡੇ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ?

ਦੱਧ ਵਾਲੀ ਚਾਹ ਕਿੰਨੀ ਦੇਰ 'ਚ ਹੋ ਜਾਂਦੀ ਹੈ ਖ਼ਰਾਬ?

ਦੁੱਧ ਵਾਲੀ ਚਾਹ ਨੂੰ ਬਹੁਤ ਦੇਰ ਤੱਕ ਰੱਖਣਾ ਖਤਰੇ ਤੋਂ ਖ਼ਾਲੀ ਨਹੀਂ। ਗਰਮੀਆਂ 'ਚ ਇਹ 2–3 ਘੰਟਿਆਂ 'ਚ ਹੀ ਖ਼ਰਾਬ ਹੋ ਸਕਦੀ ਹੈ। ਘਰ ਦੇ ਤਾਪਮਾਨ ‘ਤੇ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ ਅਤੇ ਚਾਹ ਦੇ ਪੋਸ਼ਣ ਤੱਤ ਨਸ਼ਟ ਹੋ ਜਾਂਦੇ ਹਨ। ਵਾਰ-ਵਾਰ ਗਰਮ ਕਰਨ ਨਾਲ ਚਾਹ 'ਚ ਟੈਨਿਨ ਐਸਿਡਿਕ ਹੋ ਜਾਂਦਾ ਹੈ, ਜਿਸ ਕਾਰਨ ਐਸੀਡਿਟੀ, ਗੈਸ ਅਤੇ ਪਚਨ ਸੰਬੰਧੀ ਸਮੱਸਿਆਵਾਂ ਵੱਧ ਸਕਦੀਆਂ ਹਨ।

ਬਲੈਕ ਅਤੇ ਗ੍ਰੀਨ ਟੀ ਕਿੰਨੀ ਦੇਰ ਤੱਕ ਸੁਰੱਖਿਅਤ ਰਹਿ ਸਕਦੀ ਹੈ?

ਬਲੈਕ ਅਤੇ ਗ੍ਰੀਨ ਟੀ ਕੁਝ ਦੇਰ ਵੱਧ ਚੱਲ ਸਕਦੀਆਂ ਹਨ। ਜੇਕਰ ਇਨ੍ਹਾਂ ਨੂੰ ਫਰਿੱਜ 'ਚ ਰੱਖਿਆ ਜਾਵੇ ਤਾਂ ਇਹ 6–8 ਘੰਟਿਆਂ ਤੱਕ ਸੁਰੱਖਿਅਤ ਰਹਿੰਦੀਆਂ ਹਨ ਪਰ ਇਸ ਦੌਰਾਨ ਸਵਾਦ ਅਤੇ ਐਂਟੀ-ਆਕਸੀਡੈਂਟ ਗੁਣ ਘੱਟ ਹੋ ਜਾਂਦੇ ਹਨ।

ਖ਼ਰਾਬ ਚਾਹ ਨੂੰ ਕਿਵੇਂ ਪਛਾਣੀਏ?

  • ਸਵਾਦ 'ਚ ਖੱਟਾ ਜਾਂ ਕੌੜਾਪਨ
  • ਚਾਹ ਤੋਂ ਅਜੀਬ ਗੰਧ ਆਉਣਾ ਜਾਂ ਪਰਤ ਜੰਮਣਾ
  • ਰੰਗ ਦਾ ਬਦਲਣਾ ਜਾਂ ਝੱਗ ਆਉਣਾ
  • ਪੀਣ ‘ਤੇ ਗਲੇ 'ਚ ਖਰਾਸ਼ ਜਾਂ ਜਲਣ ਮਹਿਸੂਸ ਹੋਣਾ
  • ਜੇ ਇਨ੍ਹਾਂ 'ਚੋਂ ਕੋਈ ਲੱਛਣ ਦਿੱਸਣ ਤਾਂ ਚਾਹ ਤੁਰੰਤ ਸੁੱਟ ਦਿਓ।

ਬਚੀ ਹੋਈ ਚਾਹ ਪੀਣ ਨਾਲ ਹੋ ਸਕਦੇ ਨੁਕਸਾਨ

  • ਪਾਚਨ ਤੰਤਰ ‘ਤੇ ਪ੍ਰਭਾਵ: ਐਸਿਡਿਟੀ, ਗੈਸ, ਕਬਜ਼ ਤੇ ਫੂਡ ਪੌਇਜ਼ਨਿੰਗ
  • ਨਿਊਟ੍ਰਿਸ਼ਨਲ ਘਾਟ: ਐਂਟੀ-ਆਕਸੀਡੈਂਟਸ ਤੇ ਪੋਸ਼ਣ ਤੱਤ ਖ਼ਤਮ
  • ਗਟ ਹੈਲਥ ‘ਤੇ ਪ੍ਰਭਾਵ: ਵਾਰ-ਵਾਰ ਗਰਮ ਕੀਤੀ ਚਾਹ ਨਾਲ ਗਟ ਬੈਕਟੀਰੀਆ ਕਮਜ਼ੋਰ ਹੋ ਸਕਦੇ ਹਨ

ਚਾਹ ਨੂੰ ਸਿਹਤਮੰਦ ਰੱਖਣ ਦੇ ਤਰੀਕੇ

  • ਚਾਹ ਤਾਜ਼ਾ ਬਣਾਓ ਅਤੇ ਤੁਰੰਤ ਪੀਓ
  • ਬਚੀ ਹੋਈ ਚਾਹ 1–2 ਘੰਟਿਆਂ 'ਚ ਖਤਮ ਕਰੋ
  • ਵਾਰ-ਵਾਰ ਚਾਹ ਗਰਮ ਕਰਨ ਤੋਂ ਬਚੋ
  • ਜ਼ਰੂਰਤ ਹੋਵੇ ਤਾਂ ਫਰਿੱਜ 'ਚ ਰੱਖੋ, ਪਰ 6–8 ਘੰਟਿਆਂ ਤੋਂ ਵੱਧ ਨਹੀਂ

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News