ਜੋੜਾਂ ਦੇ ਦਰਦ ਨੂੰ ਦੂਰ ਕਰੇਗੀ ‘ਇਮਲੀ’, ਸ਼ੂਗਰ ਦੇ ਮਰੀਜ਼ਾਂ ਦੇ ਨਾਲ-ਨਾਲ ਇਨ੍ਹਾਂ ਲਈ ਵੀ ਹੈ ਫ਼ਾਇਦੇਮੰਦ
Thursday, Feb 18, 2021 - 05:49 PM (IST)
ਜਲੰਧਰ (ਬਿਊਰੋ) - ਖੱਟੀ-ਮਿੱਠੀ ਇਮਲੀ ਦਾ ਨਾਂ ਸੁਣਦੇ ਹੀ ਬਹੁਤ ਸਾਰੇ ਲੋਕਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਇਸ ਦਾ ਚਟਪਟਾ ਸੁਆਦ ਸਾਰਿਆਂ ਨੂੰ ਪਸੰਦ ਹੁੰਦਾ ਹੈ। ਕੁਝ ਲੋਕ ਇਸ ਦੀ ਵਰਤੋਂ ਚਟਨੀ ਬਣਾਉਣ ਲਈ ਕਰਦੇ ਹਨ। ਸੁਆਦ ਵਧਾਉਣ ਦੇ ਨਾਲ-ਨਾਲ ਇਮਲੀ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ-ਸੀ, ਐਂਟੀ ਆਕਸੀਡੈਂਟ, ਆਇਰਨ, ਫਾਈਬਰ, ਮੈਗਨੀਜ਼, ਕੈਲਸ਼ੀਅਮ ਅਤੇ ਫਾਸਫੋਰਸ ਦੇ ਗੁਣ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਮਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਜੜ੍ਹ ਤੋਂ ਖ਼ਤਮ ਹੁੰਦੀਆਂ ਹਨ। ਗਰਮੀਆਂ 'ਚ ਕਈ ਲੋਕ ਲੂ ਤੋਂ ਬੱਚਣ ਲਈ ਇਮਲੀ ਦਾ ਪਾਣੀ ਪੀਣਾ ਪਸੰਦ ਕਰਦੇ ਹਨ, ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਨੂੰ ਗਰਮੀ ਨਹੀਂ ਲੱਗਦੀ। ਇਹ ਚਮੜੀ ਤੇ ਬਿਊਟੀ ਸਬੰਧੀ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਮਦਦ ਕਰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਮਲੀ ਦੀ ਵਰਤੋਂ ਨਾਲ ਆਪਣੀ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ...
ਖੱਟੀ-ਮਿੱਠੀ ਇਮਲੀ ਖਾਣ ਦੇ ਫ਼ਾਇਦੇ...
1. ਕੈਂਸਰ
ਇਮਲੀ ਦੇ ਪਾਣੀ 'ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਹੜੀ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਤੋਂ ਬਚਾਉਣ ’ਚ ਮਦਦ ਕਰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
2. ਲੂ ਤੋਂ ਬਚਾਅ
ਗਰਮੀਆਂ ਦੇ ਦਿਨਾਂ 'ਚ ਲੂ ਤੋਂ ਬੱਚਣ ਲਈ ਰੋਜ਼ਾਨਾ 1 ਗਿਲਾਸ ਇਮਲੀ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਬੱਚਿਆਂ ਜਾ ਸਕਦਾ ਹੈ।
3. ਚਮੜੀ ਲਈ ਫ਼ਾਇਦੇਮੰਦ
ਗਰਮੀਆਂ 'ਚ ਸੂਰਜ ਦੀਆਂ ਕਿਰਨਾਂ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਆਪਣੀ ਚਮੜੀ ਨੂੰ ਵਧੀਆ ਰੱਖਣ ਲਈ ਖੱਟੀ ਇਮਲੀ ਦਾ ਇਸਤੇਮਾਲ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips: ਦੁਬਾਰਾ ਗਰਮ ਕਰਕੇ ਕਦੇ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਨੇ ਸਿਹਤ ਲਈ ਖ਼ਤਰਨਾਕ
4. ਦਿਲ ਲਈ ਫ਼ਾਇਦੇਮੰਦ
ਖੱਟੀ ਇਮਲੀ ਦੇ ਸੇਵਨ ਨਾਲ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਬਰਾਬਰ ਰਹਿੰਦੀ ਹੈ। ਇਸ ਦੇ ਸੇਵਨ ਨਾਲ ਦਿਲ ਦੇ ਕਈ ਰੋਗ ਤੋਂ ਬੱਚਿਆਂ ਜਾ ਸਕਦਾ ਹੈ।
5. ਜੋੜਾਂ 'ਚ ਦਰਦ
ਇਮਲੀ ਦੇ ਬੀਜ ਦੇ ਪਾਊਡਰ ਨੂੰ ਭੁੰਨ ਕੇ ਦਿਨ 'ਚ 2 ਵਾਰ ਪਾਣੀ ਨਾਲ ਲਓ। ਇਸ ਦੀ ਵਰਤੋਂ ਨਾਲ ਜੋੜਾਂ, ਗੋਡਿਆਂ, ਲੁਬ੍ਰਿਕੇਸ਼ਨ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
6. ਸ਼ੂਗਰ
1 ਗਲਾਸ ਇਮਲੀ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ 'ਚ ਕਾਰਬੋਹਾਈਡ੍ਰੇਟਸ ਨੂੰ ਇੱਕਠਾ ਨਹੀਂ ਹੋਣ ਦਿੰਦਾ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ੂਗਰ ਦਾ ਪੱਧਰ ਕਾਬੂ 'ਚ ਰਹਿੰਦਾ ਹੈ।
7. ਗਲੇ ਦੀ ਖਾਰਸ਼ 'ਚ ਲਾਭਦਾਇਕ
ਇਮਲੀ ਦੀਆਂ ਪੱਤੀਆਂ ਨੂੰ ਪੀਸ ਕੇ ਰਸ ਤਿਆਰ ਕਰ ਲਓ। ਇਸ ਰਸ ਨਾਲ ਜੇਕਰ ਕੁਰਲੀ ਕੀਤੀ ਜਾਵੇ ਤਾਂ ਗਲੇ ਦੀ ਖਾਰਸ਼ ਤੋਂ ਰਾਹਤ ਮਿਲਦੀ ਹੈ। ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਨਾਲ ਵੀ ਜੇਕਰ ਕੁਰਲੀ ਕੀਤੀ ਜਾਵੇ ਤਾਂ ਅਰਾਮ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ
6. ਦਸਤ 'ਚ ਅਰਾਮ
ਜੇਕਰ ਢਿੱਡ ਦਰਦ ਜਾਂ ਦਸਤ ਦੀ ਸਮੱਸਿਆ ਹੈ ਤਾਂ ਇਮਲੀ ਇਸ ਦਾ ਹੱਲ ਵੀ ਕਰ ਸਕਦੀ ਹੈ। ਇਮਲੀ ਦੇ ਬੀਜਾਂ ਨੂੰ ਭੁੰਨ ਕੇ ਪੀਸ ਲਓ। ਇਸ ਦੇ 3 ਗ੍ਰਾਮ ਚੂਰਨ ਨੂੰ ਕੋਸੇ ਪਾਣੀ ਨਾਲ ਖਾਣ 'ਤੇ ਇਸ ਸਮੱਸਿਆ ਤੋਂ ਅਰਾਮ ਮਿਲਦਾ ਹੈ।
7. ਜ਼ਖਮ ਸੁਕਾਉਣ 'ਚ ਲਾਭਦਾਇਕ
ਪਾਤਾਲਕੋਟ ਦੇ ਆਦੀਵਾਸੀ ਇਮਲੀ ਦੀਆਂ ਪੱਤੀਆਂ ਦਾ ਰਸ ਆਪਣੇ ਜ਼ਖ਼ਮਾਂ 'ਤੇ ਲਗਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਰਸ ਜ਼ਖਮ ਨੂੰ ਛੇਤੀ ਸੁਕਾਉਣ 'ਚ ਕਾਰਗਰ ਹੈ।
Beauty Tips: ‘ਵੈਕਸਿੰਗ’ ਕਰਦੇ ਸਮੇਂ ਨਹੀਂ ਹੋਵੇਗਾ ਕਦੇ ਵੀ ਦਰਦ, ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ
8. ਵਧਾਵੇ ਭੁੱਖ
ਭੁੱਖ ਨਾ ਲੱਗੇ ਅਤੇ ਨਾ ਹੀ ਕੁਝ ਖਾਧਾ ਜਾਂਦਾ ਹੋਵੇ ਤਾਂ ਸਰੀਰ ਨੂੰ ਪੋਸ਼ਣ ਨਹੀਂ ਮਿਲੇਗਾ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਪੱਕੀ ਹੋਈ ਇਮਲੀ ਦੇ ਫਲਾਂ ਨੂੰ ਪਾਣੀ 'ਚ ਮਸਲ ਕੇ ਰਸ ਤਿਆਰ ਕਰ ਲਓ। ਇਸ ਨੂੰ ਥੋੜ੍ਹੀ ਜਿਹੀ ਮਾਤਰਾ 'ਚ ਲੈ ਕੇ ਕਾਲੇ ਨਮਕ ਨਾਲ ਸੇਵਨ ਕਰੋ ਤਾਂ ਭੁੱਖ ਜ਼ਰੂਰ ਲੱਗੇਗੀ। ਰੋਜ਼ਾਨਾ ਦੋ ਵਾਰ ਇਸ ਨੂੰ ਚਖਣ ਨਾਲ ਭੁੱਖ ਨਾ ਲੱਗਣ ਦੀ ਸ਼ਿਕਾਇਤ ਦੂਰ ਹੁੰਦੀ ਹੈ।
9. ਪੀਲੀਏ ਤੋਂ ਛੁਟਕਾਰਾ
ਪੀਲੀਆ ਜੇਕਰ ਵੱਧ ਜਾਵੇ ਤਾਂ ਜਾਨਲੇਵਾ ਸਿੱਧ ਹੋ ਸਕਦਾ ਹੈ। ਇਸ ਦੇ ਲਈ ਡਾਕਟਰੀ ਇਲਾਜ ਤਾਂ ਚੱਲਦਾ ਹੈ ਪਰ ਜੇਕਰ ਇਮਲੀ ਦੀਆਂ ਪੱਤੀਆਂ ਅਤੇ ਫੁੱਲਾਂ ਨੂੰ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਲੀਏ ਦੇ ਮਰੀਜ਼ ਨੂੰ ਦਿੱਤਾ ਜਾਵੇ ਤਾਂ ਪੀਲੀਏ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਲਗਾਤਾਰ ਹਫ਼ਤੇ ਤੱਕ ਰੋਜ਼ਾਨਾ ਦੋ ਵਾਰ ਇਸ ਦਾ ਸੇਵਨ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰੀਆਂ ਤੋਂ ਬਚਣਾ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ
10. ਬੁਖ਼ਾਰ 'ਚ ਲਾਭਦਾਇਕ
ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਦੀ ਲੱਗਭਗ 15 ਗ੍ਰਾਮ ਮਾਤਰਾ ਬੁਖ਼ਾਰ ਤੋਂ ਪੀੜਤ ਵਿਅਕਤੀ ਨੂੰ ਦਿੱਤੀ ਜਾਵੇ ਤਾਂ ਬੁਖ਼ਾਰ ਉਤਰ ਜਾਂਦਾ ਹੈ।