ਕੋਰੋਨਾ ਕਾਲ ’ਚ ਜਾ ਰਹੋ ਹੋ ਦਫ਼ਤਰ ਤਾਂ ਇੰਫੈਕਸ਼ਨ ਤੋਂ ਬਚਣ ਲਈ ਵਰਤੋਂ ਇਹ ਸਾਵਧਾਨੀਆਂ

04/30/2021 11:13:56 AM

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੇਜ਼ੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਅਜਿਹੇ ’ਚ ਇਕ ਵਾਰ ਫਿਰ ਅਸੀਂ ਸਭ ਕੋਰੋਨਾ ਇੰਫੈਕਸ਼ਨ ਦੇ ਡਰ ਦੇ ਸਾਏ ’ਚ ਜੀਅ ਰਹੇ ਹਾਂ। ਹਾਲਾਂਕਿ ਇਸ ਵਾਰ ਲੋਕਾਂ ਨੂੰ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਕਈ ਖੇਤਰਾਂ ’ਚ ਤਾਲਾਬੰਦੀ ਤਾਂ ਲਗਾਈ ਗਈ ਹੈ ਪਰ ਨਾਲ ਜ਼ਰੂਰੀ ਚੀਜ਼ਾਂ ਦੀ ਸਪਲਾਈ ਹੁੰਦੀ ਰਹੇ ਇਸ ਦਾ ਵੀ ਧਿਆਨ ਰੱਖਿਆ ਗਿਆ ਹੈ। ਉੱਧਰ ਖ਼ਾਸ ਸਾਵਧਾਨੀਆਂ ਦੇ ਨਾਲ ਕੁਝ ਦਫ਼ਤਰਾਂ, ਕਾਰੋਬਾਰ ਆਦਿ ਨੂੰ ਖੁੱਲ੍ਹਾ ਰੱਖਣ ਦੀ ਛੋਟ ਦਿੱਤੀ ਗਈ ਹੈ ਤਾਂ ਜੋ ਆਰਥਿਕ ਤੌਰ ’ਤੇ ਅਸਰ ਨਾ ਪਏ। ਅਜਿਹੇ ’ਚ ਆਪਣੇ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਨੂੰ ਲੈ ਕੇ ਸਾਡੀਆਂ ਜ਼ਿੰਮੇਵਾਰੀਆਂ ਹੋਰ ਜ਼ਿਆਦਾ ਵੱਧ ਜਾਂਦੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਕੋਰੋਨਾ ਇੰਫੈਕਸ਼ਨ ਦੇ ਇਸ ਦੌਰ ’ਚ ਦਫ਼ਤਰ ਜਾ ਰਹੇ ਹੋ ਤਾਂ ਇਨ੍ਹਾਂ ਸਾਵਧਾਨੀਆਂ ਨੂੰ ਜ਼ਰੂਰ ਵਰਤੋਂ। 
ਕੋਰੋਨਾ ਦੇ ਵੱਧਦੇ ਇੰਫੈਕਸ਼ਨ ਦੌਰਾਨ ਘਰ ਤੋਂ ਬਾਹਰ ਨਿਕਲ ਕੇ ਦਫ਼ਤਰ ਜਾਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ। ਇਸ ਲਈ ਇਸ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ ਅਤੇ ਘਰ ਤੋਂ ਬਾਹਰ ਨਿਕਲਦੇ ਅਤੇ ਘਰ ’ਚ ਆਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ ਤਾਂ ਜੋ ਤੁਸੀਂ ਸੁਰੱਖਿਅਤ ਰਹਿ ਸਕੋ ਅਤੇ ਤੁਹਾਡਾ ਪਰਿਵਾਰ ਵੀ। ਅਜਿਹੇ ’ਚ ਕੁਝ ਖ਼ਾਸ ਸਾਵਧਾਨੀਆਂ ਜ਼ਰੂਰ ਵਰਤੋਂ। 

PunjabKesari
ਖਾਣ ਵਾਲੀਆਂ ਚੀਜ਼ਾਂ ਨੂੰ ਨਾ ਛੂਹੋ
ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਚਿਹਰੇ ’ਤੇ ਫੇਸ ਮਾਸਕ ਜ਼ਰੂਰ ਲਗਾਓ ਜਾਂ ਫਿਰ ਤੁਸੀਂ ਫੇਸ ਸ਼ੀਲਡ ਦੀ ਵੀ ਵਰਤੋਂ ਕਰ ਸਕਦੇ ਹੋ। ਹੈਂਡ ਸੈਨੇਟਾਈਜ਼ਰ ਦੀ ਵਰਤੋਂ ਜ਼ਰੂਰ ਕਰੋ। ਨਾਲ ਹੀ ਇਸ ਨੂੰ ਲਗਾਉਣ ਤੋਂ ਬਾਅਦ ਖਾਣ ਵਾਲੀਆਂ ਚੀਜ਼ਾਂ ਨੂੰ ਨਾ ਛੂਹੋ। ਉੱਧਰ ਆਪਣੇ ਸਹਿ-ਕਰਮਚਾਰੀਆਂ ਤੋਂ ਦੂਰੀ ਬਣਾ ਦੇ ਰੱਖੋ। ਦਫ਼ਤਰ ’ਚ ਦਾਖ਼ਲ ਹੁੰਦੇ ਸਮੇਂ ਕਰਮਚਾਰੀ ਥਰਮਲ ਸਕੈਨਿੰਗ ਆਦਿ ਦਾ ਪਾਲਨ ਕਰਨ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਜ਼ਰੂਰੀ ਚੀਜ਼ਾਂ ਰੱਖੋ ਨਾਲ
ਜਦੋਂ ਵੀ ਘਰੋਂ ਨਿਕਲੋ ਤਾਂ ਹੈਂਡ ਸੈਨੇਟਾਈਜ਼ਰ ਆਪਣੇ ਨਾਲ ਜ਼ਰੂਰ ਰੱਖੋ ਜਾਂ ਫਿਰ ਤੁਸੀਂ ਆਪਣੇ ਕੋਲ ਪੇਪਰ ਸੋਪ ਵੀ ਰੱਖ ਸਕਦੇ ਹੋ। ਨਾਲ ਹੀ ਆਪਣਾ ਲੰਚ ਬਾਕਸ, ਪਾਣੀ ਦੀ ਬੋਤਲ ਅਤੇ ਜ਼ਰੂਰੀ ਦਵਾਈਆਂ ਵੀ ਲੈ ਕੇ ਜਾਓ। 
ਕੁਝ ਵੀ ਲੈਣ ਜਾਂ ਸ਼ੇਅਰ ਕਰਨ ਤੋਂ ਬਚੋ
ਆਪਣੇ ਦਿਨ ਭਰ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਆਪਣੇ ਕੋਲ ਦਫ਼ਤਰ ਲਈ ਨਿਕਲਣ ਤੋਂ ਪਹਿਲਾਂ ਹੀ ਰੱਖ ਲਓ। ਜਿਵੇਂ ਏਅਰਫੋਨ, ਮੋਬਾਇਲ ਦਾ ਚਾਰਜਰ, ਪਾਵਰ ਬੈਂਕ ਅਤੇ ਲੈਪਟਾਪ ਦਾ ਚਾਰਜਰ ਆਦਿ ਤਾਂ ਜੋ ਤੁਹਾਨੂੰ ਕਿਸੇ ਦੂਜੇ ਤੋਂ ਕੁਝ ਲੈਣਾ ਨਾ ਪਏ। 

PunjabKesari
ਬਾਹਰ ਦਾ ਕੁਝ ਨਾ ਖਾਓ
ਬਾਹਰ ਦਾ ਕੁਝ ਵੀ ਖਾਣ ਤੋਂ ਬਚੋ, ਜੇਕਰ ਦਫ਼ਤਰ ’ਚ ਚਾਹ, ਕੌਫੀ ਆਦਿ ਪੀਂਦੇ ਹੋ ਤਾਂ ਇਸ ਨੂੰ ਘਰ ’ਚੋਂ ਹੀ ਲੈ ਕੇ ਜਾਓ। ਉੱਧਰ ਘਰ ’ਚੋਂ ਨਿਕਲਣ ਤੋਂ ਪਹਿਲਾਂ ਅਤੇ ਦਫ਼ਤਰ ਤੋਂ ਬਾਅਦ ਵੀ ਆਪਣੇ ਵਾਹਨ ਨੂੰ ਸੈਨੇਟਾਈਜ਼ਰ ਜ਼ਰੂਰ ਕਰ ਲਓ ਤਾਂ ਜੋ ਕਿਸੇ ਵੀ ਇੰਫੈਕਸ਼ਨ ਦਾ ਖ਼ਦਸ਼ਾ ਨਾ ਰਹੇ। ਇਸ ਤੋਂ ਇਲਾਵਾ ਆਪਣੀ ਗੱਡੀ ’ਚ ਕਿਸੇ ਨੂੰ ਲਿਫਟ ਦੇਣ ਤੋਂ ਬਚੋ। 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਸਫਾਈ ਦਾ ਰੱਖੋ ਖ਼ਾਸ ਧਿਆਨ
ਜਦੋਂ ਤੁਸੀਂ ਦਫ਼ਤਰ ’ਚ ਕੰਮ ਕਰ ਰਹੇ ਹੋ ਤਾਂ ਵੀ ਆਪਣਾ ਮਾਸਕ ਨਾ ਉਤਾਰੋ। ਨਾਲ ਹੀ ਆਪਣੇ ਮਾਸਕ ਜਾਂ ਚਿਹਰੇ ਨੂੰ ਵਾਰ-ਵਾਰ ਨਾ ਛੂਹੋ। ਜਦੋਂ ਤੁਸੀਂ ਆਪਣੀ ਸੀਟ ’ਤੇ ਬੈਠਣ ਜਾਓ ਤਾਂ ਪਹਿਲਾਂ ਆਪਣਾ ਟੇਬਲ, ਕੁਰਸੀ ਆਦਿ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਓ। ਇਸ ਦੇ ਬਾਅਦ ਆਪਣੀਆਂ ਉਹ ਚੀਜ਼ਾਂ ਜਿਨ੍ਹਾਂ ਦੀ ਵਰਤੋਂ ਤੁਸੀਂ ਕਰਨੀ ਹੋਵੇ ਤਾਂ ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਸਾਫ਼ ਕਰਨਾ ਨਾ ਭੁੱਲੋ। 

PunjabKesari
ਕਰੋ ਪੌੜੀਆਂ ਦੀ ਵਰਤੋਂ
ਲਿਫਟ ਦੀ ਵਰਤੋਂ ਕਰਨ ਤੋਂ ਬਚੋ। ਪੌੜੀਆਂ ਤੋਂ ਆਓ-ਜਾਓ। ਜੇਕਰ ਕਦੇ ਮਜ਼ਬੂਰੀ ’ਚ ਲਿਫਟ ਤੋਂ ਜਾਣ ਪਏ ਤਾਂ ਲਿਫਟ ਦੇ ਬਟਨ ਆਦਿ ਨੂੰ ਨਾ ਛੂਹੋ। ਉੱਧਰ ਲਿਫਟ ’ਚ ਜ਼ਿਆਦਾ ਲੋਕ ਹੋਣ ਤਾਂ ਵੀ ਇਸ ਦੀ ਵਰਤੋਂ ਨਾ ਕਰੋ। 

PunjabKesari
ਘਰ ਪਹੁੰਚ ਕੇ ਵੀ ਪੂਰੀ ਸਾਵਧਾਨੀ ਜ਼ਰੂਰੀ
—ਘਰ ਪਹੁੰਚਣ ’ਤੇ ਆਪਣੇ ਕੱਪੜਿਆਂ ਨੂੰ ਕਮਰੇ ਬੈੈੱਡਰੂਮ ’ਚ ਨਾ ਲਿਜਾਓ। ਕੋਸ਼ਿਸ਼ ਕਰੋ ਕਿ ਪਹਿਲਾਂ ਬਾਥਰੂਮ ’ਚ ਜਾ ਕੇ ਨਹਾ ਲਓ ਅਤੇ ਆਪਣੇ ਕੱਪੜੇ ਵਾਸਿੰਗ ਮਸ਼ੀਨ ’ਚ ਪਾ ਦਿਓ।
— ਘਰ ਆਉਂਦੇ ਹੀ ਘਰ ਦੇ ਦਰਵਾਜ਼ਿਆਂ ਆਦਿ ਨੂੰ ਨਾ ਛੂਹੋ ਅਤੇ ਨਾ ਹੀ ਘਰ ਦੇ ਕਿਸੇ ਮੈਂਬਰ ਨਾਲ ਗੱਲ ਕਰੋ।
—ਆਪਣੇ ਲੰਚ ਬਾਕਸ ਅਤੇ ਮੋਬਾਇਲ ਫੋਨ, ਲੈਪਟਾਪ ਇਨ੍ਹਾਂ ਦੇ ਬੈਗ ਆਦਿ ਨੂੰ ਘਰ ਆਉਂਦੇ ਹੀ ਸੈਨੇਟਾਈਜ਼ ਕਰਨਾ ਨਾ ਭੁੱਲੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News