Health Tips: ਮਾਨਸਿਕ ਸਿਹਤ 'ਚ ਵਿਗਾੜ ਬਣ ਰਿਹੈ ਵੱਡਾ ਖ਼ਤਰਾ, ਤੰਦਰੁਸਤ ਰਹਿਣ ਲਈ ਅਪਣਾਓ 6 ਨੁਸਖ਼ੇ
Wednesday, Oct 04, 2023 - 06:18 PM (IST)
ਜਲੰਧਰ - ਅੱਜ ਦੇ ਸਮੇਂ 'ਚ ਲੋਕ ਵਿਅਸਥ ਜੀਵਨ ਸ਼ੈਲੀ ਦੇ ਕਾਰਨ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਮਾਨਸਿਕ ਸਿਹਤ 'ਤੇ ਪੈਦਾ ਹੈ। ਸਿਹਤਮੰਦ ਰਹਿਣ ਲਈ ਸਰੀਰਕ ਅਤੇ ਮਾਨਸਿਕ ਸਿਹਤ ਵਿਚਾਲੇ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਨਾ ਹੋਣ 'ਤੇ ਪੈਨਿਕ ਅਟੈਕ, ਕੈਂਸਰ, ਦਿਲ ਅਤੇ ਸਾਹ ਨਾਲ ਜੁੜੀਆਂ ਗੰਭੀਰ ਬੀਮਾਰੀਆਂ, ਤਣਾਅ ਦੀ ਸਮੱਸਿਆ, ਸਿਰ ਦਰਦ ਆਦਿ ਹੋ ਸਕਦੇ ਹਨ। ਕੰਮ ਦਾ ਜ਼ਿਆਦਾ ਬੋਝ ਹੋਣ ਕਰਕੇ ਕਈ ਲੋਕ ਆਪਣੀ ਮਾਨਸਿਕ ਸਿਹਤ ਦਾ ਧਿਆਨ ਨਹੀਂ ਰੱਖਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ, ਜਿਨ੍ਹਾਂ ਨਾਲ ਤੁਸੀਂ ਆਪਣੀ ਦਿਮਾਗੀ ਸਿਹਤ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖ ਸਕਦੇ ਹੋ....
ਪੌਸ਼ਟਿਕ ਭੋਜਨ ਖਾਓ
ਸਰੀਰ ਨੂੰ ਫਿੱਟ ਅਤੇ ਫਾਈਨ ਰੱਖਣ ਲਈ ਭੋਜਨ 'ਚ ਪੌਸ਼ਟਿਕ ਤੱਤਾਂ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ 'ਚ ਵਾਧਾ ਹੋਣ 'ਚ ਮਦਦ ਮਿਲਦੀ ਹੈ। ਆਪਣੇ ਭੋਜਨ 'ਚ ਰੋਜ਼ਾਨਾ ਫਲ, ਸਬਜ਼ੀਆਂ, ਦਾਲਾਂ, ਨਟਸ, ਜੂਸ, ਸੂਪ, ਦਲੀਆ ਆਦਿ ਸ਼ਾਮਲ ਕਰੋ।
ਕਸਰਤ ਕਰੋ
ਜੇਕਰ ਤੁਸੀਂ ਆਪਣੀ ਮਾਨਸਿਕ ਸਿਹਤ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਰੀਰਕ ਕਸਰਤ ਕਰੋ। ਕਸਰਤ ਕਰਨੀ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ ਅਤੇ ਸਰੀਰ ਵੀ ਸਾਰਾ ਦਿਨ ਚੁਸਤ ਤੇ ਫੁਰਤੀਲਾ ਰਹਿੰਦਾ ਹੈ।
ਨੀਂਦ ਪੂਰੀ ਕਰੋ
ਵਿਅਸਥ ਜੀਵਨ ਸ਼ੈਲੀ ਦੇ ਕਾਰਨ ਲੋਕ ਸਮੇਂ ਸਿਰ ਨੀਂਦ ਪੂਰੀ ਨਹੀਂ ਕਰ ਸਕਦੇ। ਮਾਹਿਰਾਂ ਮੁਤਾਬਕ ਰਾਤ ਨੂੰ 7-8 ਘੰਟੇ ਸੌਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਇਸ ਨਾਲ ਤਣਾਅ ਅਤੇ ਚਿੰਤਾ ਤੋਂ ਵੀ ਛੁਟਕਾਰਾ ਮਿਲਦਾ ਹੈ ਅਤੇ ਸਰੀਰਕ ਵਿਕਾਸ ਵੀ ਵਧੀਆ ਤਰੀਕੇ ਨਾਲ ਹੁੰਦਾ ਹੈ।
ਮੈਡੀਟੇਸ਼ਨ ਕਰੋ
ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵਧੀਆ ਬਣਾਉਣ ਲਈ ਮੈਡੀਟੇਸ਼ਨ ਦਾ ਸਹਾਰਾ ਲਿਆ ਜਾ ਸਕਦਾ ਹੈ। ਦਿਮਾਗ 'ਚ ਕੋਈ ਵੀ ਨਾਕਾਰਾਤਮਕ ਸੋਚ ਲਿਆਉਣ ਦੀ ਜਗ੍ਹਾ ਪਾਜ਼ੇਟਿਵ ਸੋਚ ਰੱਖੋ ਅਤੇ ਅੰਦਰੋਂ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ।
ਮਾੜੀਆਂ ਆਦਤਾਂ ਨੂੰ ਛੱਡੋ
ਸਿਗਰਟ ਪੀਣਾ, ਸ਼ਰਾਬ ਪੀਣਾ, ਜੰਕ ਫੂਡ ਖਾਣਾ, ਜਾਂ ਫੋਨ ਦੀ ਲੋੜ ਤੋਂ ਵੱਧ ਵਰਤੋਂ ਵੀ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਿਹਤਮੰਦ ਰਹਿਣ ਲਈ ਇਨ੍ਹਾਂ ਆਦਤਾਂ ਨੂੰ ਛੱਡੋ। ਸ਼ੁਰੂਆਤ 'ਚ ਮੁਸ਼ਕਲ ਆ ਸਕਦੀ ਹੈ ਪਰ ਹੌਲੀ-ਹੌਲੀ ਸੁਧਾਰ ਆ ਜਾਵੇਗਾ। ਇਸ ਨਾਲ ਤੁਸੀਂ ਇਕ ਦਮ ਫਿੱਟ ਅਤੇ ਐਕਟਿਵ ਰਹਿ ਸਕਦੇ ਹੋ। ਨਾਲ ਹੀ ਤੁਹਾਡੀ ਦਿਮਾਗੀ ਸਿਹਤ ਠੀਕ ਰਹੇਗੀ।
ਚੰਗੀਆਂ ਆਦਤਾਂ ਪਾਓ
ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਜਿਹੀਆਂ ਗਤੀਵਿਧੀਆਂ 'ਚ ਹਿੱਸਾ ਲਓ, ਜੋ ਤੁਹਾਡੇ ਮਨ ਨੂੰ ਸ਼ਾਂਤ ਰੱਖਦੀਆਂ ਹੋਣ। ਇਸ ਲਈ ਪਹਿਲਾਂ ਸੌਣ ਸਮੇਂ ਡਾਇਰੀ ਲਿਖਣ ਦੀ ਆਦਤ ਪਾਓ ਅਤੇ ਇਸ 'ਚ ਦਿਨ ਵੇਲੇ ਕੀਤੇ ਗਏ ਕੰਮਾਂ ਨੂੰ ਨੋਟ ਕਰੋ ਅਤੇ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।