ਸੂਰਜ ਤੋਂ ਜ਼ਰੂਰ ਲਓ ਵਿਟਾਮਿਨ ''ਡੀ''

12/06/2015 11:50:36 AM

ਵਿਟਾਮਿਨ ''ਡੀ'' ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ ''ਡੀ'' ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਦੀ ਕਮੀ ਨਾਲ ਕੈਂਸਰ, ਬਲੱਡ ਪ੍ਰੈਸ਼ਰ, ਟੀ.ਬੀ. ਅਤੇ ਦਿਲ ਸੰਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਇਕ ਖੋਜ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ 80% ਲੋਕਾਂ ਵਿਚ ਵਿਟਾਮਿਨ ''ਡੀ'' ਦੀ ਕਮੀ ਪਾਈ ਗਈ ਹੈ।
ਵਿਟਾਮਿਨ ''ਡੀ'' ਕਿੱਥੋਂ ਪ੍ਰਾਪਤ ਹੁੰਦਾ ਹੈ
ਧੁੱਪ ਵਿਚ ਸਿਰਫ਼ 10 ਮਿੰਟ ਖੜੇ ਹੋਣ ਨਾਲ ਲੋੜੀਂਦਾ ਵਿਟਾਮਿਨ ''ਡੀ'' ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਇਹ ਮਸ਼ਰੂਮ, ਪਨੀਰ, ਦੁੱਧ ਅਤੇ ਮੱਛੀ ਤੋਂ ਵੀ ਪ੍ਰਾਪਤ ਜਾਂਦਾ ਹੈ। 
ਵਿਟਾਮਿਨ ''ਡੀ'' ਦੀ ਕਮੀ ਦੇ ਲੱਛਣ
ਵਿਟਾਮਿਨ ''ਡੀ'' ਦੀ ਕਮੀ ਨਾਲ ਸਿਰ ਦਰਦ, ਡਿਪਰੈਸ਼ਨ, ਥਕਾਨ, ਜੋੜਾਂ ਦੇ ਦਰਦ ਆਦਿ ਦੀ ਸ਼ਿਕਾਇਤ ਹੋਣ ਲੱਗ ਜਾਂਦੀ ਹੈ। ਵਧੇਰੇ ਕਰਕੇ ਇਨ੍ਹਾਂ ਦਰਦਾਂ ਨੂੰ ਕਿਸੇ ਹੋਰ ਬੀਮਾਰੀ ਦਾ ਲੱਛਣ ਸਮਝ ਲਿਆ ਜਾਂਦਾ ਹੈ। ਇਕ ਖੋਜ ਵਿਚ ਦੱਸਿਆ ਗਿਆ ਹੈ ਕਿ ਵਿਟਾਮਿਨ ''ਡੀ'' 30-40 ਪ੍ਰਤੀ ਮਿਲੀ ਲੀਟਰ ਨੈਨੋਗ੍ਰਾਮ ਹੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਉਪਯੋਗੀ ਹੈ। ਜੇਕਰ ਇਹ 12 ਨੈਨੋਗ੍ਰਾਮ ਪ੍ਰਤੀ ਮਿਲੀ ਲੀਟਰ ਤੋਂ ਘੱਟ ਅਤੇ 50 ਨੈਨੋਗ੍ਰਾਮ ਪ੍ਰਤੀ ਮਿਲੀ ਲੀਟਰ ਤੋਂ ਵੱਧ ਹੋਵੇ ਤਾਂ ਸਰੀਰ ਲਈ ਹਾਨੀਕਾਰਕ ਹੈ।
ਵਧੇਰੇ ਮੋਟਾਪਾ ਵੀ  ਵਿਟਾਮਿਨ ''ਡੀ'' ਦੀ ਕਮੀ ਦਾ ਕਾਰਣ ਬਣਦਾ ਹੈ। ਗਰਭਵਤੀ ਔਰਤਾਂ, 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ 65 ਸਾਲ ਦੀ ਉਮਰ ਦੇ ਲੋਕਾਂ ਲਈ ਧੁੱਪ ਸੇਕਣਾ ਬਹੁਤ ਜ਼ਰੂਰੀ ਹੈ।


Related News