ਗੁਆਂਢੀ ਜ਼ਿਲ੍ਹਿਆਂ ''ਚ ਤਾਪਮਾਨ ਘਟਣ ਕਾਰਨ ਗਰਮੀ ਤੋਂ ਮਿਲੇਗੀ ਰਾਹਤ, ਪਰ ਜਲੰਧਰ ''ਚ ਜਾਰੀ ਰਹੇਗਾ ''ਯੈਲੋ ਅਲਰਟ''
Wednesday, Jun 26, 2024 - 03:11 AM (IST)

ਜਲੰਧਰ (ਪੁਨੀਤ)- ਮਹਾਨਗਰ ਜਲੰਧਰ 26 ਜੂਨ ਨੂੰ ਯੈਲੋ ਅਲਰਟ ਜ਼ੋਨ ’ਚ ਰਹੇਗਾ, ਜਦਕਿ ਗੁਆਂਢੀ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ ’ਚ ਗ੍ਰੀਨ ਜ਼ੋਨ ਦਿਖਾਇਆ ਗਿਆ ਹੈ, ਜਿਸ ਕਾਰਨ ਆਸ-ਪਾਸ ਦੇ ਸ਼ਹਿਰਾਂ ’ਚ ਰਾਹਤ ਦੇਖਣ ਨੂੰ ਮਿਲੇਗੀ। ਖੁਸ਼ਕ ਹਵਾਵਾਂ ਦੀ ਵਧਦੀ ਤੀਬਰਤਾ ਕਾਰਨ ਦਿਨ ਵੇਲੇ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ, ਜਦੋਂ ਕਿ ਸੂਰਜ ਡੁੱਬਣ ਤੋਂ ਬਾਅਦ ਤਾਪਮਾਨ ਸਥਿਰ ਰਹਿੰਦਾ ਹੈ।
ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਰਾਤ ਦੇ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ ਹੈ, ਜੋ ਤਾਪਮਾਨ ’ਚ ਵਾਧੇ ਦਾ ਸੰਕੇਤ ਹੈ। ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਦੌਰਾਨ ਰਾਤ ਦੇ ਤਾਪਮਾਨ ’ਚ ਹੋਰ ਵਾਧਾ ਹੋਵੇਗਾ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ। ਗਰਮੀ ਦੀ ਗੱਲ ਕਰੀਏ ਤਾਂ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਮੌਸਮ 'ਚ ਬਦਲਾਅ ਆਉਣ ਦੇ ਸੰਕੇਤ ਮਿਲ ਰਹੇ ਹਨ। ਇਸ ਦੇ ਨਾਲ ਹੀ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੋਂ ਉਪਰ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ’ਚ 1.3 ਦਾ ਬਦਲਾਅ ਆਇਆ ਹੈ।
ਇਹ ਵੀ ਪੜ੍ਹੋ- ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ, ਸਰਹਿੰਦ ਨਹਿਰ 'ਚ ਡੁੱਬਣ ਕਾਰਨ ਗਈ ਜਾਨ
ਪੰਜਾਬ ’ਚ ਘੱਟੋ-ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ, ਜਦਕਿ ਫਰੀਦਕੋਟ, ਅੰਮ੍ਰਿਤਸਰ ਵਰਗੇ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ 30 ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ 1-2 ਦਿਨਾਂ 'ਚ ਮਹਾਨਗਰ ਜਲੰਧਰ ਦਾ ਘੱਟੋ-ਘੱਟ ਤਾਪਮਾਨ 30 ਡਿਗਰੀ ਦੇ ਨੇੜੇ ਪਹੁੰਚ ਜਾਵੇਗਾ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਤੇ ਫਿਰੋਜ਼ਪੁਰ ਦੇ ਤਾਪਮਾਨ ’ਚ 3 ਡਿਗਰੀ ਤੱਕ ਦਾ ਬਦਲਾਅ ਦੇਖਿਆ ਗਿਆ ਹੈ। ਇਸ ਬਦਲਾਅ ਦਾ ਅਸਰ ਸੂਬੇ ਭਰ 'ਚ ਦੇਖਣ ਨੂੰ ਮਿਲੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਬਦਲਾਅ ਦੇ ਸੰਕੇਤ 24 ਘੰਟਿਆਂ ਦੇ ਅੰਦਰ ਦੇਖੇ ਜਾ ਸਕਦੇ ਹਨ। ਇਸ ਕਾਰਨ ਮੌਸਮ ਵਿਭਾਗ ਵੱਲੋਂ ਭਲਕੇ ਨਵੇਂ ਅੰਕੜਿਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ, ਜਿਸ ’ਚ ਅਗਲੀਆਂ ਸੰਭਾਵਨਾਵਾਂ ਦਾ ਪਤਾ ਲੱਗ ਸਕੇਗਾ। ਇਸ ਸਮੇਂ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਠੱਗੇ 11 ਲੱਖ, ਸਟਾਫ਼ ਦੀ 2 ਮਹੀਨਿਆਂ ਦੀ ਤਨਖ਼ਾਹ ਵੀ ਮਾਰ ਗਏ ਟ੍ਰੈਵਲ ਏਜੰਟ
ਗਰਮੀ ਦੌਰਾਨ ਲੋਕ ਛੱਤਰੀਆਂ ਤੇ ਹੋਰ ਸਾਧਨਾਂ ਨਾਲ ਆਪਣਾ ਬਚਾਅ ਕਰਦੇ ਦੇਖੇ ਜਾ ਸਕਦੇ ਹਨ। ਖਾਸ ਕਰ ਕੇ ਦੋਪਹੀਆ ਵਾਹਨਾਂ ’ਤੇ ਸਫਰ ਕਰਨ ਵਾਲੇ ਲੋਕ ਆਪਣਾ ਮੂੰਹ ਆਦਿ ਢੱਕ ਕੇ ਆਪਣਾ ਬਚਾਅ ਕਰ ਰਹੇ ਹਨ। ਵਾਹਨ ’ਚ ਸਫ਼ਰ ਕਰਦੇ ਸਮੇਂ ਛੱਤਰੀ ਲੈ ਕੇ ਜਾਣਾ ਆਸਾਨ ਨਹੀਂ ਹੈ, ਜਦੋਂ ਕਿ ਪੈਦਲ ਲੋਕ ਛੱਤਰੀ ਦੀ ਵਰਤੋਂ ਨੂੰ ਮਹੱਤਵ ਦਿੰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਵੱਧ ਰਹੀ ਹੈ, ਜਿਸ ਕਾਰਨ ਬਚਾਅ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, 'ਸ਼੍ਰੋਮਣੀ ਅਕਾਲੀ ਦਲ ਬਚਾਓ' ਲਹਿਰ ਦਾ ਕੀਤਾ ਜਾਵੇਗਾ ਆਗਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e