ਵਿਟਾਮਿਨ ਬੀ5 ਦੀ ਘਾਟ ਕਾਰਨ ਸਰੀਰ ''ਚ ਦਿਖਾਈ ਦਿੰਦੇ ਹਨ ਇਹ ਲੱਛਣ, ਨਾ ਕਰੋ ਨਜ਼ਰਅੰਦਾਜ਼
Saturday, Feb 27, 2021 - 12:21 PM (IST)
ਨਵੀਂ ਦਿੱਲੀ— ਸਰੀਰ ਦਾ ਚੰਗੀ ਤਰ੍ਹਾਂ ਵਿਕਾਸ ਹੋਣ ਲਈ ਸਾਰੇ ਪੋਸ਼ਕ ਤੱਤ ਬਹੁਤ ਜ਼ਰੂਰੀ ਹੁੰਦੇ ਹਨ। ਇਨ੍ਹਾਂ ਵਿਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਮੁੱਖ ਹਨ। ਵਿਟਾਮਿਨਸ ਕਈ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਵਿਟਾਮਿਨ ਏ ,ਬੀ,ਸੀ ਅਤੇ ਡੀ ਹਨ। ਇਨ੍ਹਾਂ ਵਿਚੋਂ ਵਿਟਾਮਿਨ ਬੀ5 ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਰ ਜਦੋਂ ਸਾਡੇ ਸਰੀਰ ਵਿਚ ਇਸ ਵਿਟਾਮਿਨ ਦੀ ਘਾਟ ਹੋ ਜਾਂਦੀ ਹੈ ਤਾਂ ਇਹ ਕਾਫ਼ੀ ਗੰਭੀਰ ਵੀ ਹੋ ਸਕਦੀ ਹੈ। ਜਦੋਂ ਵੀ ਸਾਡੇ ਸਰੀਰ ਵਿਚ ਇਸ ਵਿਟਾਮਿਨ ਦੀ ਘਾਟ ਹੁੰਦੀ ਹੈ ਤਾਂ ਉਸ ਸਮੇਂ ਕਈ ਲੱਛਣ ਦਿਖਾਈ ਦੇਣ ਸ਼ੁਰੂ ਹੋ ਜਾਂਦੇ ਹਨ।
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰੀਰ ਵਿਚ ਵਿਟਾਮਿਨ ਬੀ5 ਦੀ ਘਾਟ ਹੋਣ ਤੇ ਦਿਖਾਈ ਦੇਣ ਵਾਲੇ ਮੁੱਖ ਲੱਛਣ ਅਤੇ ਇਸ ਦੇ ਫ਼ਾਇਦੇ...
ਇਸ ਵਿਟਾਮਿਨ ਦੀ ਕਮੀ ਦੇ ਮੁੱਖ ਲੱਛਣ
ਸਰੀਰ ਵਿਚ ਜ਼ਿਆਦਾ ਥਕਾਵਟ
ਹੱਥਾਂ-ਪੈਰਾਂ ਵਿਚ ਜਲਣ
ਹੱਥ ਪੈਰ ਸੁੰਨ ਹੋਣੇ
ਸਿਰਦਰਦ ਹੋਣਾ
ਬੇਚੈਨੀ ਹੋਣੀ
ਚਿੜਚਿੜਾਪਣ ਮਹਿਸੂਸ ਹੋਣਾ
ਨੀਂਦ ਘੱਟ ਆਉਣੀ
ਹਾਰਟ ਬਰਨ
ਢਿੱਡ ਵਿਚ ਜਲਣ
ਦਸਤ ਲੱਗਣੇ
ਉਲਟੀ ਅਤੇ ਜੀਅ ਮਚਲਾਉਣਾ
ਭੁੱਖ ਘੱਟ ਲੱਗਣੀ
ਸਰੀਰ ਵਿਚ ਇਹ ਸਭ ਲੱਛਣ ਵਿਟਾਮਿਨ ਬੀ5 ਦੀ ਘਾਟ ਕਾਰਨ ਹੁੰਦੇ ਹਨ। ਜੇ ਤੁਹਾਨੂੰ ਵੀ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਇਕ ਵਾਰ ਇਸ ਵਿਟਾਮਿਨ ਦਾ ਟੈਸਟ ਜ਼ਰੂਰ ਕਰਵਾਓ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਵਿਟਾਮਿਨ ਬੀ5 ਦੇ ਫ਼ਾਇਦੇ
ਦਿਲ ਲਈ ਫ਼ਾਇਦੇਮੰਦ
ਇਹ ਵਿਟਾਮਿਨ ਦਿਲ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਹ ਇਕ ਪੈਂਟੋਥੀਨਿਕ ਐਸਿਡ ਹੈ। ਇਸ ਵਿਚ ਐਂਟੀ-ਆਕਸੀਡੈਂਟ ਪ੍ਰਭਾਵ ਹੁੰਦਾ ਹੈ। ਇਹ ਕੋਲੈਸਟ੍ਰਾਲ ਲੈਵਲ ਨੂੰ ਘੱਟ ਕਰਨ ਵਿਚ ਵੀ ਬਹੁਤ ਫ਼ਾਇਦੇਮੰਦ ਹੈ। ਇਸ ਵਿਟਾਮਿਨ ਵਾਲੇ ਆਹਾਰ ਲੈਣ ਨਾਲ ਕੋਲੈਸਟ੍ਰਾਲ ਘੱਟ ਕੀਤਾ ਜਾ ਸਕਦਾ ਹੈ। ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਮੈਟਾਬੋਲੀਜ਼ਮ ਤੇਜ਼ ਕਰੇ
ਇਸ ਦੇ ਵਰਤੋਂ ਨਾਲ ਮੈਟਾਬੋਲੀਜ਼ਮ ਨੂੰ ਆਸਾਨੀ ਨਾਲ ਤੇਜ਼ ਕੀਤਾ ਜਾ ਸਕਦਾ ਹੈ। ਇਹ ਸਾਡੇ ਸਰੀਰ ਵਿਚ ਮੌਜੂਦ ਕੁਦਰਤੀ ਅਤੇ ਰਸਾਇਣਿਕ ਕਿਰਿਆਵਾਂ ਜੋ ਖਾਣੇ ਨੂੰ ਊਰਜਾ ਦੇ ਰੂਪ ਵਿਚ ਬਦਲਦੀਆਂ ਹਨ। ਉਨ੍ਹਾਂ ਨੂੰ ਤੇਜ਼ ਕਰ ਦਿੰਦਾ ਹੈ। ਜਿਸ ਨਾਲ ਸਾਡਾ ਮੈਟਾਬੋਲੀਜ਼ਮ ਤੇਜ਼ ਹੁੰਦਾ ਹੈ ।
ਇਮਿਊਨਿਟੀ ਤੇਜ਼ ਕਰੇ
ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਵਿਟਾਮਿਨ ਬੀ5 ਕਾਫ਼ੀ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ।
ਪਿੰਪਲਸ ਲਈ ਫ਼ਾਇਦੇਮੰਦ
ਚਮੜੀ ਤੋਂ ਪਿੰਪਲਸ ਦੂਰ ਕਰਨ ਲਈ ਇਹ ਵਿਟਾਮਿਨ ਬਹੁਤ ਅਸਰਦਾਰ ਹੁੰਦਾ ਹੈ। ਇਸ 'ਚ ਪੈਂਟੋਥੀਨਿਕ ਐਸਿਡ ਪਾਇਆ ਜਾਂਦਾ ਹੈ। ਜੋ ਚਿਹਰੇ ਤੇ ਮੌਜੂਦ ਪਿੰਪਲਸ ਦੀ ਸਮੱਸਿਆ ਨੂੰ ਘੱਟ ਕਰਦੇ ਹਨ। ਇਸ ਲਈ ਇਸ ਵਿਟਾਮਿਨ ਵਾਲੇ ਆਹਾਰ ਦੀ ਵਰਤੋਂ ਕਰਨ ਨਾਲ ਸੋਜ ਅਤੇ ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।
ਵਿਟਾਮਿਨ ਬੀ5 ਵਾਲੇ ਆਹਾਰ
ਮਸ਼ਰੂਮ, ਦੁੱਧ, ਆਲੂ, ਬਰੋਕਲੀ, ਮੂੰਗਫਲ਼ੀ, ਸਾਬਤ ਅਨਾਜ। ਇਹ ਸਭ ਵਿਟਾਮਿਨ ਬੀ5 ਵਾਲੇ ਆਹਾਰ ਹੁੰਦੇ ਹਨ। ਸਰੀਰ ਵਿਚ ਇਸ ਦੀ ਘਾਟ ਹੋਣ ਤੇ ਇਨਾਂ ਆਹਾਰ ਦੀ ਵਰਤੋਂ ਕਰਕੇ ਅਸੀਂ ਘਾਟ ਪੂਰੀ ਕਰ ਸਕਦੇ ਹਾਂ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।