Health Tips:ਗਰਮੀਆਂ ’ਚ ‘ਨਕਸੀਰ ਫੁੱਟਣ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ

05/19/2022 6:59:07 PM

ਜਲੰਧਰ (ਬਿਊਰੋ) - ਗਰਮੀ ਦੇ ਮੌਸਮ ਵਿੱਚ ਕੁਝ ਲੋਕਾਂ ਨੂੰ ਨੱਕ ਤੋਂ ਖੂਨ ਨਿਕਲ ਦੀ ਸ਼ਿਕਾਇਤ ਹੁੰਦੀ ਹੈ। ਨੱਕ ‘ਚੋਂ ਖੂਨ ਨਿਕਲਣ ਨੂੰ ਨਸੀਰ ਕਹਿੰਦੇ ਹਨ। ਇਸ ਦੇ ਪਿਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਨ੍ਹਾਂ ’ਚੋਂ ਇਕ ਹੈ ਗਰਮ ਚੀਜਾਂ ਦਾ ਸੇਵਨ ਕਰਨਾ। ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉੱਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ’ਚੋ ਖੂਨ ਆਉਣ ਦੀ ਸਮੱਸਿਆ ਹੁੰਦੀ ਹੈ। ਵਾਰ-ਵਾਰ ਨੱਕ ’ਚੋਂ ਖੂਨ ਆਣਾ ਜਾਂ ਨਸੀਰ ਵਗਣਾ ਠੀਕ ਨਹੀਂ ਹੁੰਦਾ। ਨੱਕ ਦੇ ਅੰਦਰ ਮੌਜੂਦ ਸਤ੍ਹਾ ਦੀ ਖੂਨ ਦੀਆਂ ਵਾਹਿਨੀਆਂ ਫਟਣ ਕਾਰਨ ਨਸੀਰ ਦੀ ਸਮੱਸਿਆ ਹੁੰਦੀ ਹੈ। ਗਰਮੀ ’ਚ ਬੱਚਿਆਂ ਦੀ ਨਕਸੀਰ ਵੀ ਫੁੱਟ ਜਾਂਦੀ ਹੈ, ਜੋ ਠੀਕ ਨਹੀਂ ਹੈ। ਆਓ ਜਾਣਦੇ ਹਾਂ ਨੱਕ 'ਚੋਂ ਖੂਨ ਰੋਕਣ ਦੇ ਕੁਝ ਘਰੇਲੂ ਨੁਸਖ਼ੇ...

1. ਠੰਡਾ ਪਾਣੀ
ਜੇਕਰ ਨੱਕ ਤੋਂ ਖੂਨ ਵਹਿਣ ਲੱਗੇ ਤਾਂ ਠੰਡਾ ਪਾਣੀ ਸਿਰ 'ਤੇ ਪਾਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ।

2. ਧਨੀਆ ਅਤੇ ਮਿਸ਼ਰੀ
ਤਾਜੇ ਪਾਣੀ 'ਚ ਧਨੀਏ ਦੇ ਥੋੜੇ ਦਾਣੇ ਭਿਓ ਕੇ ਰੱਖ ਦਿਓ। ਇਨ੍ਹਾਂ ਨੂੰ ਪੀਸਣ ਤੋਂ ਬਾਅਦ ਇਸ ’ਚ ਮਿਸ਼ਰੀ ਪਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।  

3. ਖੂਨ ਦਾ ਵਹਾਅ
ਜੇਕਰ ਖੂਨ ਦਾ ਵਹਾਅ ਜ਼ਿਆਦਾ ਹੋਵੇ ਤਾਂ ਮਰੀਜ਼ ਨੂੰ ਠੰਡੀ ਜਗ੍ਹਾ 'ਤੇ ਗਰਦਨ ਨੂੰ ਪਿੱਛੇ ਵੱਲ ਝੁਕਾ ਕੇ ਲੇਟਾ ਦਿਓ। ਉਸਦੇ ਬਾਅਦ ਗਰਦਨ ਦੇ ਪਿਛਲੇ ਹਿੱਸੇ ਦੇ ਥੱਲੇ ਠੰਡੇ ਪਾਣੀ ਦੀ ਪੱਟੀ ਜਾਂ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ।

4. ਮੁਲਤਾਨੀ ਮਿੱਟੀ
1 ਚਮਚ ਮੁਲਤਾਨੀ ਮਿਟੀ ਨੂੰ ਰਾਤ 'ਚ 1/2 ਲੀਟਰ ਪਾਣੀ 'ਚ ਭਿਓ ਕੇ ਰੱਖ ਦਿਓ। ਸਵੇਰੇ ਉਸ ਪਾਣੀ ਨੂੰ ਛਾਣ ਕੇ ਪੀਣ ਨਾਲ ਨੱਕ 'ਚੋਂ ਖੂਨ ਵਹਿਣਾ ਬੰਦ ਹੋ ਜਾਵੇਗਾ।

5. ਕੇਲਾ ਅਤੇ ਚੀਨੀ
ਨੱਕ ਤੋਂ ਖੂਨ ਆਉਣ 'ਤੇ ਪੱਕਾ ਹੋਇਆ ਕੇਲਾ ਅਤੇ ਚੀਨੀ ਨੂੰ ਦੁੱਧ 'ਚ ਮਿਲਾਕੇ ਪੀਓ। ਇਸੇ 8 ਦਿਨ ਲਗਾਤਾਰ ਪੀਣ ਨਾਲ ਖੂਨ ਆਉਣ ਦੀ ਸਮੱਸਿਆ ਬੰਦ ਹੋ ਜਾਵੇਗੀ।

6. ਗੰਢੇ
ਨੱਕ ਤੋਂ ਖੂਨ ਆਉਣ 'ਤੇ ਤੁਸੀਂ ਗੰਡੇ ਦੀ ਵਰਤੋਂ ਵੀ ਕਰ ਸਕਦੇ ਹੋ। ਗੰਢੇ ਨੂੰ ਕੱਟ ਕੇ ਨੱਕ ਦੇ ਕੋਲ ਰੱਖਣ ਨਾਲ ਖੂਨ ਆਉਣਾ ਬੰਦ ਹੋ ਜਾਵੇਗਾ।

7. ਮੂੰਹ ਤੋਂ ਸਾਹ
ਨਕਸੀਰ ਫੁੱਟਣ 'ਤੇ ਨੱਕ ਦੀ ਥਾਂ ਮੂੰਹ ਤੋਂ ਸਾਹ ਲੈਣਾ ਚਾਹੀਦਾ ਹੈ। 
 


rajwinder kaur

Content Editor

Related News